ਲਗਾਤਾਰ ਪੈਂਦੇ ਦੌਰਿਆਂ ਨੂੰ ਨਾ ਕਰੋ ਨਜ਼ਰ-ਅੰਦਾਜ਼
Wednesday, Dec 04, 2019 - 12:04 AM (IST)

ਨਵੀਂ ਦਿੱਲੀ - ਕਿਸੇ ਵੀ ਰੋਗੀ ਨੂੰ ਦੌਰੇ ਪੈਣ ਦੀ ਸਥਿਤੀ 'ਚ ਰੋਗੀ ਨੂੰ ਤੁਰੰਤ ਡਾਕਟਰ ਕੋਲ ਪਹੁੰਚਾਉਣਾ ਚਾਹੀਦਾ ਹੈ। ਬਹੁਤੇ ਦਿਮਾਗੀ ਦੌਰੇ ਦੋ ਮਿੰਟ ਵਿਚ ਰੁਕ ਜਾਂਦੇ ਹਨ। ਅਜਿਹੇ 'ਚ ਜੇਕਰ ਦੌਰਾ ਲੰਮਾ ਚੱਲਦਾ ਹੈ ਤਾਂ ਉਸ ਲਈ ਡਾਕਟਰੀ ਸਹਾਇਤਾ ਦੀ ਤੁਰੰਤ ਲੋੜ ਪੈਂਦੀ ਹੈ। ਜਿੰਨੇ ਲੰਮੇ ਸਮੇਂ ਤੱਕ ਦੌਰਾ ਚਲ ਰਿਹਾ ਹੋਵੇਗਾ, ਓਨੀ ਉਸ ਦੇ ਦਵਾਈ ਦੇ ਬਿਨਾਂ ਰੁਕਣ ਦੀ ਉਮੀਦ ਘਟਦੀ ਜਾਂਦੀ ਹੈ।
ਸਟੇਟਸ ਐਪੀਲੇਪਟਿਕਸ ਨੂੰ ਪਛਾਨਣ ਅਤੇ ਇਲਾਜ ਕਰਨ 'ਚ ਜੋ ਡਾਕਟਰ ਐਕਸਪਰਟ ਹੁੰਦੇ ਹਨ ਉਹ ਸਭ ਤੋਂ ਪਹਿਲਾਂ ਰੋਗੀ ਦੀ ਸਾਹ ਨਲੀ ਵਿਚ ਆਉਂਦੀ-ਜਾਂਦੀ ਹਵਾ ਦਾ ਰਸਤਾ ਸੁਰੱਖਿਅਤ ਕਰਦੇ ਹਨ। ਫਿਰ ਉਹ ਬਲੱਡ ਪ੍ਰੈਸ਼ਰ ਵੱਲ ਧਿਆਨ ਦਿੰਦੇ ਹਨ ਤੇ ਹੋਰ ਜਾਂਚ-ਪੜਤਾਲ ਦੀ ਕਾਰਵਾਈ ਕਰਦੇ ਹਨ।
ਵਰਲਡ ਹੈਲਥ ਡੇਅ- ਹੈਲਦੀ ਰਹਿਣ ਦੇ ਆਸਾਨ ਟਿਪਸ
ਸਟੇਟਸ ਐਪੀਲੇਪਟਿਕਸ ਦੇ ਕਾਰਣ ਕਈ ਹਨ। ਵਧਿਆ ਬਲੱਡ ਪ੍ਰੈਸ਼ਰ, ਦਿਮਾਗ ਵਿਚ ਕੋਈ ਵੀ ਇਨਫੈਕਸ਼ਨ, ਟਿਉੂਮਰ, ਮਿਰਗੀ ਰੋਗ, ਸੋਡੀਅਮ ਆਦਿ ਦੀ ਵਿਗੜੀ ਮਾਤਰਾ ਇਸ ਵਿਚ ਮੁੱਖ ਕਾਰਣ ਹੈ। ਕਈ ਵਾਰ ਦੌਰਿਆਂ ਦੀਆਂ ਦਵਾਈਆਂ ਨੂੰ ਆਪਣੇ ਆਪ ਬੰਦ ਕਰਨ ਨਾਲ ਵੀ ਅਜਿਹੀ ਸਥਿਤੀ ਦੇਖਣ ਨੂੰ ਮਿਲ ਸਕਦੀ ਹੈ। ਅਜਿਹੇ 'ਚ ਇਹੀ ਸਹੀ ਹੈ ਕਿ ਇਸ ਸਟੇਟਸ ਦਾ ਰੋਗੀ ਜਦੋਂ ਵੀ, ਜਿਥੇ ਵੀ ਮਿਲੇ, ਉਸ ਨੂੰ ਹਸਪਤਾਲ ਪਹੁੰਚਾਉਣ ਦੀ ਪਹਿਲ ਕਰਨੀ ਚਾਹੀਦੀ ਹੈ।