ਦੁੱਧ ’ਚ ਜਲੇਬੀ ਪਾ ਕੇ ਖਾਣ ਨਾਲ ਮਿਲਦਾ ਹੈ ਮਾਈਗ੍ਰੇਨ ਤੋਂ ਛੁਟਕਾਰਾ

08/31/2019 6:07:42 PM

ਜਲੰਧਰ– ਮਾਈਗ੍ਰੇਨ ਆਧੁਨਿਕ ਜੀਵਨਸ਼ੈਲੀ ਦਾ ਇਕ ਅਜਿਹਾ ਬੁਰਾ ਰੋਗ ਹੈ, ਜੋ ਅੱਜਕਲ ਹਰ ਇਕ ਵਿਅਕਤੀ ਨੂੰ ਹੋ ਚੁੱਕਿਆ ਹੈ। ਇਸ ਦੇ ਅਨੇਕਾਂ ਕਾਰਨ ਹਨ, ਜਿੰਨਾਂ ਵਿਚੋਂ ਮਾਨਸਿਕ ਸਰੀਰਕ ਥਕਾਵਟ, ਗੁੱਸਾ, ਚਿੰਤਾ,ਅੱਖਾਂ ਦੇ ਬਹੁਤ ਥੱਕ ਜਾਣ ਕਰਕੇ, ਭੋਜਨ ਸੰਬੰਧੀ ਗੜਬੜੀ ਆਦਿ ਮੁੱਖ ਕਾਰਨ ਹਨ੍ਟ ਇਸ ਦੇ ਲੱਛਣਾਂ ’ਚ ਸਵੇਰੇ ਉਠ ਕੇ ਚੱਕਰ ਆਉਂਦੇ ਹਨ। ਅੱਖਾਂ ਦੇ ਸਾਹਮਣੇ ਹਨੇਰਾ ਆ ਜਾਂਦਾ ਹੈ ,ਇਸ ’ਚ ਰੋਗੀ ਨੂੰ ਉਲਟੀ ਆਉਣਾ ,ਪੁੜਪੜੀ ’ਚ ਚੁੱਬਣ ਵਾਲਾ ਦਰਦ ਹੁੰਦਾ ਹੈ। ਇਹ ਦਰਦ ਹੌਲੀ-ਹੌਲੀ ਫ਼ੈਲਦਾ ਹੋਇਆ ਤੇਜ ਹੋ ਜਾਂਦਾ ਹੈ ਅਤੇ ਇਹ ਰੌਲੇ ਵਾਲੀ ਜਗਾ ’ਤੇ ਬਹੁਤ ਹੀ ਜ਼ਿਆਦਾ ਹੋ ਜਾਂਦਾ ਹੈ। ਉਲਟੀ ਆਉਣ ਤੋਂ ਬਾਅਦ ਦਰਦ ਇਕਦਮ ਘੱਟ ਹੋ ਜਾਂਦਾ ਹੈ। ਇਹ ਦਰਦ ਸੂਰਜ ਦੇ ਚੜਨ ਨਾਲ ਵੱਧਦਾ ਹੈ ਅਤੇ ਜਦ ਸੂਰਜ ਢੱਲਦਾ ਹੈ ਤਾਂ ਦਰਦ ਵੀ ਹੌਲੀ-ਹੌਲੀ ਘੱਟ ਹੋ ਜਾਂਦਾ ਹੈ। ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿੰਨ੍ਹਾਂ ਜ਼ਰੀਏ ਤੁਸੀਂ ਮਾਈਗ੍ਰੇਨ ਤੋਂ ਛੁਟਕਾਰਾ ਪਾ ਸਕਦੇ ਹੋ। 

PunjabKesari
ਅੰਗੂਰਾਂ ਦਾ ਰਸ ਦੇਵੇ ਮਾਈਗ੍ਰੇਨ ਤੋਂ ਛੁਟਕਾਰਾ 
ਅੰਗੂਰਾਂ ਦਾ ਰਸ ਮਾਈਗ੍ਰੇਨ ਦੀ ਬੀਮਾਰੀ ’ਚ ਬਹੁਤ ਹੀ ਲਾਭਕਾਰੀ ਹੁੰਦਾ ਹੈ। ਇਸ ਦਾ ਸੇਵਨ ਰੋਜ਼ਾਨਾ ਕਰਨ ਨਾਲ ਮਾਈਗ੍ਰੇਨ ਦੀ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ। 

PunjabKesari
ਦੁੱਧ ’ਚ ਪਾ ਕੇ ਖਾਓ ਜਲੇਬੀਆਂ
ਮਾਈਗ੍ਰੇਨ ’ਚ ਦੁੱਧ ਅਤੇ ਜਲੇਬੀਆਂ ਬਹੁਤ ਹੀ ਕਾਰਗਾਰ ਸਾਬਤ ਹੁੰਦੀਆਂ ਹਨ। ਦੁੱਧ ’ਚ ਜਲੇਬੀਆਂ ਪਾ ਕੇ ਖਾਣ ਨਾਲ ਮਾਈਗ੍ਰੇਨ ਤੋਂ ਨਿਜਾਤ ਮਿਲਦਾ ਹੈ। ਇਸ ਲਈ ਰੋਜ਼ਾਨਾ ਦੁੱਧ ਅਤੇ ਜਲੇਬੀਆਂ ਦਾ ਸੇਵਨ ਕਰਨਾ ਚਾਹੀਦਾ ਹੈ। 

PunjabKesari
ਦਹੀਂ ਅਤੇ ਚੌਲਾਂ ’ਚ ਮਿਸ਼ਰੀ ਪਾ ਕੇ ਖਾਓ
ਦਹੀਂ ਅਤੇ ਚੌਲਾਂ ’ਚ ਮਿਸ਼ਰੀ ਦਾ ਸੇਵਨ ਕਰਨਾ ਵੀ ਮਾਈਗ੍ਰੇਨ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕਈ ਪੋਸ਼ਟਿਕ ਤੱਤਾਂ ਨਾਲ ਭਰਪੂਰ ਦਹੀਂ ਦੀ ਵਰਤੋਂ ਚੌਲਾਂ ’ਚ ਮਿਸ਼ਰੀ ਦੇ ਨਾਲ ਕਰੋ। ਰੋਜ਼ਾਨਾ ਇਕ ਸਮਾਂ ਅਜਿਹਾ ਕਰਨ ਦੇ ਨਾਲ ਮਾਈਗ੍ਰੇਨ ਦੀ ਦਰਦ ਤੋਂ ਛੁਟਕਾਰਾ ਮਿਲਦਾ ਹੈ। 

PunjabKesari
ਦੇਸੀ ਘਿਓ ਦੀ ਕਰੋ ਵਰਤੋਂ 
ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਦੇਸੀ ਘਿਓ ਬੇਹੱਦ ਹੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਿਰ ਦੀਆਂ ਕਮਜ਼ੋਰ ਹੋਈਆਂ ਨਾੜਾਂ ਦੋਬਾਰਾ ਤੋਂ ਮਜ਼ਬੂਤ ਹੋ ਜਾਂਦੀਆਂ ਹਨ। ਜੇਕਰ ਤੁਹਾਡੇ ਸਿਰ ’ਚ ਦਰਦ ਰਹਿੰਦੀ ਹੈ ਤਾਂ ਤੁਹਾਨੂੰ ਦੇਸੀ ਘਿਓ ਰੋਜ਼ਾਨਾ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਾਈਗ੍ਰੇਨ ਤੋਂ ਛੁਟਕਾਰਾ ਮਿਲੇਗਾ। 

PunjabKesari
ਤੁਲਸੀ ਅਤੇ ਸ਼ਹਿਦ ਦੀ ਕਰੋ ਵਰਤੋਂ
ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਦੇ ਲਈ ਤੁਸÄ ਤੁਲਸੀ ਅਤੇ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਤੁਲਸੀ ਅਤੇ ਸ਼ਹਿਦ ਦੀ ਵਰਤੋਂ ਨਾਲ ਸਿਰ ਦਰਦ ਦੇ ਨਾਲ-ਨਾਲ ਅਨੇਕਾਂ ਸਰਦੀਆਂ ਨਾਲ ਹੋਏ ਰੋਗ ਵੀ ਇਸ ਨਾਲ ਠੀਕ ਹੋ ਜਾਂਦੇ ਹਨ। 


shivani attri

Content Editor

Related News