ਸਰ੍ਹੋੋਂ ਦਾ ਸਾਗ ਦਿਵਾਉਂਦਾ ਹੈ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਰਾਹਤ, ਜਾਣੋ ਹੋਰ ਵੀ ਫ਼ਾਇਦੇ

Friday, Oct 30, 2020 - 12:47 PM (IST)

ਜਲੰਧਰ: ਪੰਜਾਬੀਆਂ ਦਾ ਸਰ੍ਹੋਂ ਦਾ ਸਾਗ ਸਿਰਫ ਪੰਜਾਬ ਹੀ ਨਹੀਂ ਸਗੋਂ ਹੋਰ ਸੂਬਿਆਂ 'ਚ ਵੀ ਬਹੁਤ ਚਾਅ ਨਾਲ ਖਾਧਾ ਜਾਂਦਾ ਹੈ। ਇਸ ਸੁਆਦ ਡਿਸ਼ 'ਚ ਪੋਸ਼ਕ ਤੱਤ ਵੀ ਭਰਪੂਰ ਮਾਤਰਾ 'ਚ ਸ਼ਾਮਲ ਹੁੰਦੇ ਹਨ ਜੋ ਸਿਹਤ ਲਈ ਬਹੁਤ ਲਾਭਕਾਰੀ ਮੰਨੇ ਜਾਂਦੇ ਹਨ। ਇਸ 'ਚ ਪ੍ਰੋਟੀਨ ਫਾਈਬਰ ਤੋਂ ਇਲਾਵਾ ਕੈਲੋਰੀ, ਫੈਟ, ਕਾਰਬੋਹਾਈਡਰੇਟ, ਫਾਈਬਰ, ਸ਼ੂਗਰ, ਪੋਟਾਸ਼ੀਅਮ, ਵਿਟਾਮਿਨ ਏ. ਸੀ, ਡੀ, ਬੀ-12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਜ਼ਰੂਰੀ ਨਿਊਟਰੀਸ਼ਨਸ ਪਾਏ ਜਾਂਦੇ ਹਨ। ਆਪਣੇ ਗੁਣਾਂ ਦੇ ਕਾਰਨ ਸਾਗ ਦਾ ਜ਼ਿਕਰ ਹਰੀਆਂ ਸਬਜ਼ੀਆਂ 'ਚ ਸਭ ਤੋਂ ਪਹਿਲਾ ਕੀਤਾ ਜਾਂਦਾ ਹੈ। 
ਇਸ ਦੀ ਵਰਤੋਂ ਨਾਲ ਕੈਲੋਸ੍ਰਟਾਲ ਦਾ ਪੱਧਰ ਘੱਟ ਹੁੰਦਾ ਹੈ। 

PunjabKesari
ਸਰ੍ਹੋਂ ਦੇ ਸਾਗ 'ਚ ਮੌਜੂਦ ਨਿਊਟਰੀਸ਼ਨ 
113 ਗ੍ਰਾਮ ਬਣੇ ਸਾਗ ਦੀ ਕੌਲੀ 'ਚ 2 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਦੇ ਇਲਾਵਾ ਇਸ 'ਚ 59.9 ਕੈਲੋਰੀ, 499.5 ਮਿਲੀਗ੍ਰਾਮ ਸੋਡੀਅਮ, 6 ਗ੍ਰਾਮ ਕਾਰਬੋਹਾਈਡ੍ਰੇਟਸ, 3 ਗ੍ਰਾਮ ਸ਼ੂਗਰ, 1 ਗ੍ਰਾਮ ਫਾਈਬਰ ਪਾਇਆ ਜਾਂਦਾ ਹੈ। ਨਾਲ ਹੀ ਇਸ 'ਚ ਵਿਟਾਮਿਨ ਏ, ਸੀ, ਡੀ, ਬੀ-12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਤੱਤ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ।
ਸਾਗ ਖਾਣ ਦੇ ਫ਼ਾਇਦੇ

PunjabKesari
1. ਅੱਖਾਂ ਦੀ ਰੋਸ਼ਨੀ ਵਧਾਏ

ਸਾਗ ਨੂੰ ਵਿਟਾਮਿਨ-ਏ ਦਾ ਪਾਵਰ ਹਾਊਸ ਮੰਨਿਆ ਜਾਂਦਾ ਹੈ ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦਾ ਹੈ। ਨਾਲ ਹੀ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।

ਇਹ ਵੀ ਪੜੋ:ਮਿੱਠਾ ਖਾਣ ਦੇ ਸ਼ੌਕੀਨ ਲੋਕਾਂ ਨੂੰ ਪਸੰਦ ਆਵੇਗੀ ਸੇਬ ਨਾਲ ਬਣੀ ਰਬੜੀ, ਬਣਾਓ ਇਸ ਵਿਧੀ ਨਾਲ


2. ਕੈਂਸਰ ਤੋਂ ਬਚਾਅ 
ਸਾਗ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ ਨੂੰ ਡੀ-ਟਾਕਸੀਫਾਈ ਕਰਕੇ ਰੋਗ-ਪ੍ਰਤੀਰੋਧਕ ਸਮੱਰਥਾ ਵਧਾਉਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਨੂੰ 6 ਤਰ੍ਹਾਂ (ਬਲੈਂਡਰ, ਪੇਟ, ਬ੍ਰੈਸਟ, ਫੇਫੜੇ, ਪ੍ਰੋਸਟੈਟ ਅਤੇ ਓਵਰੀ) ਦੇ ਕੈਂਸਰ ਤੋਂ ਬਚਾਇਆ ਜਾ ਸਕਦਾ ਹੈ। ਕਿਉਂਕਿ ਗੁਣਾਂ ਨਾਲ ਭਰਪੂਰ ਸਾਗ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਨਹੀਂ ਦਿੰਦਾ। 

PunjabKesari
3. ਦਿਲ ਲਈ ਫ਼ਾਇਦੇਮੰਦ
ਸਾਗ ਖਾਣ ਨਾਲ ਸਰੀਰ 'ਚ ਕੈਲਸਟ੍ਰਾਲ ਦਾ ਪੱਧਰ ਘੱਟਦਾ ਹੈ ਅਤੇ ਫੋਲੇਟ ਦਾ ਨਿਰਮਾਣ ਜ਼ਿਆਦਾ ਹੁੰਦਾ ਹੈ। ਇਸ ਨਾਲ ਦਿਲ ਦਾ ਦੌਰਾ, ਹਾਈਪਰਟੈਂਸ਼ਨ ਅਤੇ ਦਿਲ ਨਾਲ ਸੰਬੰਧੀ ਹੋਰ ਗੰਭੀਰ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। 

PunjabKesari
4. ਮੈਟਾਬੋਲੀਜ਼ਮ ਵਧਾਏ
ਸਰ੍ਹੋਂ ਦੇ ਸਾਗ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਸਰੀਰ ਦੀ ਮੈਟਾਬੋਲੀਜ਼ਮ ਦੇ ਪੱਧਰ ਨੂੰ ਵਧਾਉਂਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਦਰੁੱਸਤ ਰਹਿੰਦੀ ਹੈ। 

ਇਹ ਵੀ ਪੜੋ:ਸਰਦੀ ਦੇ ਮੌਸਮ 'ਚ ਖਾਓ ਤਿਲ ਦੇ ਬਣੇ ਲੱਡੂ, ਸਰੀਰ ਨੂੰ ਹੋਵੇਗਾ ਲਾਭ


5. ਭਾਰ ਘਟਾਏ
ਸਾਗ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਅਤੇ ਕੈਲੋਰੀ ਘੱਟ ਹੁੰਦੀ ਹੈ। ਇਸ ਨਾਲ ਸਰੀਰ ਦਾ ਮੈਟਾਬੋਲੀਜ਼ਮ ਠੀਕ ਰਹਿੰਦਾ ਹੈ ਅਤੇ ਭਾਰ ਘਟਾਉਣ 'ਚ ਆਸਾਨੀ ਹੁੰਦੀ ਹੈ। 
PunjabKesari

ਸਾਗ 'ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਹੱਡੀਆਂ ਲਈ ਲਾਭਕਾਰੀ ਹੁੰਦੇ ਹਨ। ਹੱਡੀਆਂ ਦੇ ਰੋਗੀ ਦੀ ਰਿਕਵਰੀ ਲਈ ਸਾਗ ਦੀ ਵਰਤੋਂ ਕਰਨੀ ਚਾਹੀਦੀ।


Aarti dhillon

Content Editor

Related News