ਡਿਪ੍ਰੈਸ਼ਨ ਦੇ ਇਲਾਜ ''ਚ ਮਦਦਗਾਰ ਹੈ ਮਸ਼ਰੂਮ : ਖੋਜ

Saturday, Oct 14, 2017 - 11:17 PM (IST)

ਡਿਪ੍ਰੈਸ਼ਨ ਦੇ ਇਲਾਜ ''ਚ ਮਦਦਗਾਰ ਹੈ ਮਸ਼ਰੂਮ : ਖੋਜ

ਲੰਡਨ— ਇਕ ਨਵੀਂ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਿਲੋਕਾਈਬਿਨ ਮਸ਼ਰੂਮ ਮਤਲਬ ਜਾਦੂ ਭਰੀ ਮਸ਼ਰੂਮ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਡਿਪ੍ਰੈਸ਼ਨ ਦਾ ਇਲਾਜ ਕਰ ਸਕਦੀ ਹੈ। ਇਹ ਮਸ਼ਰੂਮ ਇਸ ਬੀਮਾਰੀ ਤੋਂ ਪ੍ਰੇਸ਼ਾਨ ਮਰੀਜ਼ਾਂ ਦੇ ਦਿਮਾਗ ਦੀ ਅਹਿਮ ਨਾੜੀ ਦੀ ਸਰਗਰਮੀ ਨੂੰ ਮੁੜ ਸ਼ੁਰੂ ਕਰਨ ਵਿਚ ਸਮਰੱਥ ਹੈ। 
ਬ੍ਰਿਟੇਨ ਦੇ ਇੰਪੀਰੀਅਲ ਕਾਲਜ ਲੰਡਨ ਦੇ ਖੋਜਕਾਰਾਂ ਨੇ ਡਿਪ੍ਰੈਸ਼ਨ ਤੋਂ ਪੀੜਤ ਕੁਝ ਮਰੀਜ਼ਾਂ ਦੇ ਇਲਾਜ ਲਈ ਸਿਲੋਕਾਈਬਿਨ (ਮਸ਼ਰੂਮ 'ਚ ਪਾਇਆ ਜਾਣ ਵਾਲਾ (ਮਨ ਨੂੰ ਸਰਗਰਮ ਕਰਨ ਸੰਬੰਧੀ) ਪਦਾਰਥ) ਦੀ ਵਰਤੋਂ ਕੀਤੀ। ਇਹ ਉਹ ਮਰੀਜ਼ ਸਨ, ਜਿਨ੍ਹਾਂ ਦਾ ਇਲਾਜ ਪਾਰੰਪਰਿਕ ਇਲਾਜ ਰਾਹੀਂ ਸਫਲ ਨਹੀਂ ਹੋ ਸਕਿਆ ਸੀ।


Related News