ਮਸ਼ਰੂਮ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

02/10/2018 10:43:56 AM

ਨਵੀਂ ਦਿੱਲੀ— ਮਸ਼ਰੂਮ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਉਂਝ ਤਾਂ ਮਸ਼ਰੂਮ ਦੀ ਸਬਜ਼ੀ ਹਰ ਕੋਈ ਖਾਣਾ ਪਸੰਦ ਕਰਦਾ ਹੈ ਪਰ ਸ਼ਾਇਦ ਹੀ ਕੋਈ ਇਸ ਦੇ ਫਾਇਦੇ ਜਾਣਦਾ ਹੋਵੇਗਾ। ਐਂਟੀ-ਆਕਸੀਡੈਂਟਸ, ਪ੍ਰੋਟੀਨ, ਵਿਟਾਮਿਨ ਡੀ, ਸੇਲੇਨਿਯਮ ਅਤੇ ਜਿੰਕ ਨਾਲ ਭਰਪੂਰ ਮਸ਼ਰੂਮ ਦੀ ਵਰਤੋਂ ਕਈ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸ 'ਚ ਮੌਜੂਦ ਪੋਸ਼ਕ ਤੱਤ ਤੁਹਾਡੇ ਸਰੀਰ ਨੂੰ ਕਈ ਖਤਰਨਾਕ ਬੀਮਾਰੀਆਂ ਤੋਂ ਬਚਾਈ ਰੱਖਦੇ ਹਨ। ਇਸ ਤੋਂ ਇਲਾਵਾ ਇਸ ਦੀ ਵਰਤੋਂ ਇਮਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ। ਆਓ ਜਾਣਦੇ ਹਾਂ ਕਈ ਗੁਣਾਂ ਨਾਲ ਭਰਪੂਰ ਮਸ਼ਰੂਮ ਦੀ ਵਰਤੋਂ ਕਰਨ ਨਾਲ ਤੁਸੀਂ ਕਿਹੜੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਕੈਂਸਰ ਦਾ ਖਤਰਾ
ਇਸ 'ਚ ਬੀਟਾ ਗਲਾਈਸੀਨ ਅਤੇ ਲਿਨਾਲਿਕ ਐਸਿਡ ਹੁੰਦਾ ਹੈ ਜੋ ਤੁਹਾਨੂੰ ਪ੍ਰੋਸਟੇਟ ਅਤੇ ਬ੍ਰੈਸਟ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ।

PunjabKesari
2. ਭਾਰ ਘੱਟ ਕਰਨਾ
ਮਸ਼ਰੂਮ ਦੀ ਵਰਤੋਂ ਕਰਨ ਨਾਲ ਭਾਰ ਜਲਦੀ ਘੱਟ ਕਰਨ 'ਚ ਮਦਦ ਮਿਲਦੀ ਹੈ। ਤੁਸੀਂ ਇਸ ਨੂੰ ਉਬਾਲ ਕੇ ਬ੍ਰੇਕਫਾਸਟ 'ਚ ਸ਼ਾਮਿਲ ਕਰ ਸਕਦੇ ਹੋ।

PunjabKesari
3. ਸ਼ੂਗਰ ਲੈਵਲ
ਮਸ਼ਰੂਮ 'ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਘੱਟ ਹੋਣ ਕਾਰਨ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦੇ ਹਨ। ਡਾਇਬਿਟੀਜ਼ ਮਰੀਜ਼ਾਂ ਲਈ ਇਹ ਸਭ ਤੋਂ ਚੰਗਾ ਫੂਡ ਹੈ।

PunjabKesari
4. ਇਮਊਨ ਪਾਵਰ
ਸੇਲਿਨਿਯਮ ਨਾਲ ਭਰਪੂਰ ਮਸ਼ਰੂਮ ਦੀ ਵਰਤੋਂ ਕਰਨ ਨਾਲ ਸਰਦੀ-ਖਾਂਸੀ ਅਤੇ ਜੁਕਾਮ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ।
5. ਦਿਲ ਦੇ ਰੋਗ
ਇਸ 'ਚ ਮੌਜੂਦ ਪੋਸ਼ਕ ਤੱਤ ਅਤੇ ਅੰਜਾਇਮ ਦਿਲ ਦੇ ਰੋਗਾਂ ਦਾ ਖਤਰਾ ਘੱਟ ਕਰਦੇ ਹਨ। ਇਸ ਲਈ ਹਫਤੇ 'ਚ ਘੱਟ ਤੋਂ ਘੱਟ 3 ਵਾਰ ਇਸ ਦੀ ਵਰਤੋਂ ਜ਼ਰੂਰ ਕਰੋ।

PunjabKesari
6. ਪੇਟ ਦੀਆਂ ਸਮੱਸਿਆਵਾਂ
ਕਾਰਬੋਹਾਈਡ੍ਰੇਟਸ ਦੀ ਮਾਤਰਾ ਨਾਲ ਭਰਪੂਰ ਮਸ਼ਰੂਮ ਦੀ ਵਰਤੋਂ ਨਾਲ ਅਪਚ, ਪੇਟ ਦਰਦ, ਗੈਸ ਅਤੇ ਐਸੀਡਿਟੀ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।

PunjabKesari


Related News