ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
Friday, Mar 12, 2021 - 11:05 AM (IST)
ਨਵੀਂ ਦਿੱਲੀ: ਨਵਜੰਮੇ ਬੱਚੇ ਦੀ ਚਮੜੀ ਬਹੁਤ ਹੀ ਨਾਜ਼ੁਕ ਹੁੰਦੀ ਹੈ। ਇਸ ਲਈ ਉਸ ਦੀ ਦੇਖਭਾਲ ’ਚ ਖ਼ਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਅਜਿਹੇ ’ਚ ਬੱਚਿਆਂ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ’ਚ ਮਜ਼ਬੂਤੀ ਲਿਆਉਣ ਲਈ ਮਾਹਿਰਾਂ ਵੱਲੋਂ ਨਵਜੰਮੇ ਬੱਚਿਆਂ ਦੀ ਮਾਲਿਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਉਨ੍ਹਾਂ ਦੇ ਸਰੀਰ ਨੂੰ ਪੋਸ਼ਣ ਮਿਲਣ ਦੇ ਨਾਲ ਬਿਹਤਰ ਵਿਕਾਸ ਹੋਣ ’ਚ ਮਦਦ ਮਿਲਦੀ ਹੈ ਪਰ ਇਸ ਲਈ ਸਹੀ ਤੇਲ ਅਤੇ ਢੰਗ ਨਾਲ ਮਾਲਿਸ਼ ਕਰਨੀ ਬੇਹੱਦ ਜ਼ਰੂਰੀ ਹੈ। ਉਂਝ ਤਾਂ ਨਵਜੰਮੇ ਬੱਚੇ ਦੀ ਮਾਲਿਸ਼ ਲਈ ਬਾਜ਼ਾਰ ਤੋਂ ਵੱਖ-ਵੱਖ ਤਰ੍ਹਾਂ ਦੇ ਤੇਲ ਮਿਲਦੇ ਹਨ ਪਰ ਅੱਜ ਅਸੀਂ ਤੁਹਾਨੂੰ ਘਰ ਦੇ ਤੇਲ ਨਾਲ ਨਵਜੰਮੇ ਬੱਚੇ ਦੀ ਮਾਲਿਸ਼ ਲਈ ਤੇਲ ਬਣਾਉਣ ਦੀ ਵਿਧੀ ਅਤੇ ਇਸ ਨਾਲ ਮਿਲਣ ਵਾਲੇ ਫ਼ਾਇਦਿਆਂ ਬਾਰੇ ਦੱਸਦੇ ਹਾਂ।
ਬੱਚੇ ਦੀ ਮਾਲਿਸ਼ ਲਈ ਲਸਣ ਅਤੇ ਸਰ੍ਹੋਂ ਦਾ ਤੇਲ ਰਹੇਗਾ ਲਾਭਕਾਰੀ
ਲਸਣ ਅਤੇ ਸਰ੍ਹੋਂ ਦੇ ਤੇਲ ’ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਜਿੰਕ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਅਤੇ ਔਸ਼ਦੀ ਗੁਣ ਹੁੰਦੇ ਹਨ। ਅਜਿਹੇ ’ਚ ਇਸ ਨਾਲ ਤਿਆਰ ਤੇਲ ਨਾਲ ਨਵਜੰਮੇ ਬੱਚੇ ਦੀ ਮਾਲਿਸ਼ ਕਰਨ ਨਾਲ ਦੋਗੁਣਾ ਫ਼ਾਇਦੇ ਮਿਲੇਗਾ ਤਾਂ ਚੱਲੋ ਜਾਣਦੇ ਹਾਂ ਤੇਲ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
ਸਰ੍ਹੋਂ ਦਾ ਤੇਲ-250 ਗ੍ਰਾਮ
ਲਸਣ ਦੀਆਂ ਕਲੀਆਂ-10-15
ਵਿਧੀ
ਸਭ ਤੋਂ ਪਹਿਲਾਂ ਪੈਨ ’ਚ ਤੇਲ ਗਰਮ ਕਰੋ।
ਫਿਰ ਤੇਲ ਨੂੰ ਕੋਸਾ ਹੋਣ ’ਤੇ ਇਸ ’ਚ ਲਸਣ ਪਾ ਕੇ ਵੱਖਰਾ ਰੱਖ ਦਿਓ।
ਹੁਣ ਤੇਲ ਠੰਡਾ ਹੋਣ ’ਤੇ ਤੇਲ ਦੀ ਬੋਤਲ ’ਚ ਭਰ ਕੇ ਸਟੋਰ ਕਰ ਲਓ।
ਹੁਣ ਜਦੋਂ ਵੀ ਤੁਹਾਨੂੰ ਬੱਚੇ ਦੀ ਮਾਲਿਸ਼ ਕਰਨੀ ਹੋਵੇ। ਆਪਣੇ ਹਿਸਾਬ ਨਾਲ ਤੇਲ ਲੈ ਕੇ ਉਸ ਨੂੰ ਕੋਸਾ ਕਰੋ।
ਤੁਸੀਂ ਚਾਹੋ ਤਾਂ ਇਸ ’ਚ ਤੁਲਸੀ ਦੇ ਪੱਤੇ ਅਤੇ ਅਜਵੈਨ ਵੀ ਮਿਲਾ ਸਕਦੇ ਹੋ। ਇਸ ਨਾਲ ਬੱਚਿਆਂ ਨੂੰ ਢਿੱਡ ਅਤੇ ਚਮੜੀ ਸਬੰਧੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ:Beauty Tips: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਚੌਲ਼ਾਂ ਦੇ ਆਟੇ 'ਚ ਮਿਲਾ ਕੇ ਲਗਾਓ ਇਹ ਵਸਤੂਆਂ
ਚਮੜੀ ਸਬੰਧੀ ਸਮੱਸਿਆਵਾਂ ਤੋਂ ਮਿਲੇਗੀ ਨਿਜ਼ਾਤ
ਬੱਚੇ ਦੀ ਛਾਤੀ ’ਤੇ ਖ਼ਾਸ ਕਰਕੇ ਮਾਲਿਸ਼ ਕਰੋ। ਇਸ ਨਾਲ ਉਸ ਨੂੰ ਸਰਦੀ-ਖ਼ਾਸੀ ਆਦਿ ਮੌਸਮੀ ਬੀਮਾਰੀਆਂ ਤੋਂ ਬਚਾਅ ਰਹੇਗਾ। ਨਾਲ ਹੀ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਇਸ ਤੇਲ ਨੂੰ ਲਗਾਉਣ ਨਾਲ ਚਮੜੀ ’ਤੇ ਹੋਣ ਵਾਲੀ ਇੰਫੈਕਸ਼ਨ ਤੋਂ ਰਾਹਤ ਮਿਲੇਗੀ।
ਬਲੱਡ ਸਰਕੁਲੇਸ਼ਨ ਰਹੇਗਾ ਸਹੀ
ਇਸ ਤੇਲ ਦੀ ਮਾਲਿਸ਼ ਕਰਨ ਨਾਲ ਬਾਡੀ ’ਚ ਬਲੱਡ ਸਰਕੁਲੇਸ਼ਨ ਬਿਹਤਰ ਹੋਣ ’ਚ ਮਦਦ ਮਿਲਦੀ ਹੈ। ਇਸ ਨਾਲ ਬੱਚੇ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ’ਚ ਮਜ਼ਬੂਤੀ ਆਉਣ ਨਾਲ ਬਿਹਤਰ ਵਿਕਾਸ ਹੋਵੇਗਾ।
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਚਮਕਦਾਰ ਚਮੜੀ
ਪੋਸ਼ਕ ਅਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਚਮੜੀ ਸਬੰਧੀ ਸਮੱਸਿਆਵਾਂ ਦੂਰ ਹੋਣਗੀਆਂ। ਨਾਲ ਹੀ ਬੱਚੇ ਦੀ ਰੰਗਤ ਨਿਖਰੇਗੀ।
ਮੱਛਰਾਂ ਤੋਂ ਨਿਜ਼ਾਤ
ਲਸਣ ਦੀ ਖ਼ੁਸ਼ਬੂ ਬਹੁਤ ਤੇਜ਼ ਹੁੰਦੀ ਹੈ। ਅਜਿਹੇ ’ਚ ਇਸ ਤੇਲ ਨਾਲ ਮਾਲਿਸ਼ ਕਰਨ ਨਾਲ ਬੱਚੇ ਨੂੰ ਮੱਛਰ ਵੱਲੋਂ ਕੱਟਣ ਤੋਂ ਵੀ ਬਚਾਅ ਰਹੇਗਾ।
ਸੰਘਣੇ ਅਤੇ ਲੰਬੇ ਵਾਲ਼
ਹਮੇਸ਼ਾ ਨਵਜੰਮੇ ਬੱਚਿਆਂ ਦੇ ਵਾਲ਼ਾਂ ਦੀ ਗਰੋਥ ਬਹੁਤ ਘੱਟ ਹੁੰਦੀ ਹੈ। ਅਜਿਹੇ ’ਚ ਤੁਸੀਂ ਇਸ ਘਰ ਦੇ ਬਣੇ ਤੇਲ ਨਾਲ ਬੱਚਿਆਂ ਦੇ ਸਿਰ ਦੀ ਵੀ ਮਾਲਿਸ਼ ਕਰ ਸਕਦੇ ਹੋ। ਇਸ ’ਚ ਮੌਜੂਦ ਪੋਸ਼ਕ ਤੱਤ ਅਤੇ ਦਵਾਈਆਂ ਵਾਲੇ ਗੁਣ ਸਕੈਲਪ ਨੂੰ ਜੜ੍ਹਾਂ ਤੋਂ ਪੋਸ਼ਿਤ ਕਰਨਾਂਗੇ। ਅਜਿਹੇ ’ਚ ਵਾਲ਼ਾਂ ਦਾ ਵਧਣਾ ਤੇਜ਼ ਹੋਵੇਗਾ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।