30 ਮਿੰਟਾਂ ਦੀ ‘ਸਾਇਲੈਂਟ ਵਾਕ’ ਦਾ ਕਮਾਲ, ਤਣਾਅ ਰਹੇਗਾ ਕੋਹਾਂ ਦੂਰ, ਕੰਮ ’ਚ ਹੋਵੇਗੀ ਤਰੱਕੀ

Thursday, Oct 05, 2023 - 02:17 PM (IST)

30 ਮਿੰਟਾਂ ਦੀ ‘ਸਾਇਲੈਂਟ ਵਾਕ’ ਦਾ ਕਮਾਲ, ਤਣਾਅ ਰਹੇਗਾ ਕੋਹਾਂ ਦੂਰ, ਕੰਮ ’ਚ ਹੋਵੇਗੀ ਤਰੱਕੀ

ਜਲੰਧਰ (ਬਿਊਰੋ)– ਦਿਨ ਭਰ ਕੰਮ ’ਚ ਰੁੱਝੇ ਰਹਿਣ ਕਾਰਨ ਦਿਮਾਗ ਵੀ ਥੱਕ ਜਾਂਦਾ ਹੈ। ਇਸ ਦੀ ਸਿਹਤ ’ਤੇ ਧਿਆਨ ਨਾ ਦੇਣ ਨਾਲ ਤਣਾਅ, ਡਿਪ੍ਰੈਸ਼ਨ, ਚਿੜਚਿੜਾਪਨ, ਯਾਦ ਸ਼ਕਤੀ ਕਮਜ਼ੋਰ ਹੋਣ ਵਰਗੀਆਂ ਸਮੱਸਿਆਵਾਂ ਆਉਂਦੀਆਂ ਹਨ।

30 ਮਿੰਟਾਂ ਦੀ ‘ਸਾਇਲੈਂਟ ਵਾਕ’ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਨਾਲ ਹੀ ਕੰਮਕਾਜ ਦੀ ਸਮਰੱਥਾ, ਧਿਆਨ ਤੇ ਪ੍ਰੋਡਕਟੀਵਿਟੀ ਵਧਾ ਕੇ ਕੰਮ ਜਾਂ ਬਿਜ਼ਨੈੱਸ ’ਚ ਤੁਹਾਡੀ ਤਰੱਕੀ ਕਰਵਾਉਣ ’ਚ ਮਦਦਗਾਰ ਹੈ।

ਕੀ ਹੈ ‘ਸਾਇਲੈਂਟ ਵਾਕ’?
‘ਸਾਇਲੈਂਟ ਵਾਕ’ ਦਾ ਮਲਤਬ ਹੈ ਕਿ ਤੁਸੀਂ ਦੋਸਤਾਂ ਨਾਲ ਗੱਲ ਕਰਦਿਆਂ ਜਾਂ ਗਰੁੱਪ ’ਚ ਨਹੀਂ ਟਹਿਲਣਾ ਹੈ। ਇਕੱਲਿਆਂ ਟਹਿਲਣਾ ਹੈ ਤੇ ਉਸ ਸਮੇਂ ਮੋਬਾਇਲ ਆਦਿ ਕਿਸੇ ਵੀ ਗੈਜੇਟ ਨੂੰ ਦੂਰ ਰੱਖਣਾ ਹੈ।

ਸ਼ਾਂਤ ਜਗ੍ਹਾ ਚੁਣੋ
ਇਸ ਤੋਂ ਇਲਾਵਾ ਕਿਸੇ ਅਜਿਹੀ ਸ਼ਾਂਤ ਜਗ੍ਹਾ ’ਤੇ ਸੈਰ ਕਰਨੀ ਚਾਹੀਦੀ ਹੈ, ਜਿਥੇ ਹਰਿਆਲੀ ਹੋਵੇ ਤੇ ਦਿਮਾਗ ਨੂੰ ਬਿਹਤਰ ਤਰੀਕੇ ਨਾਲ ਆਕਸੀਜਨ ਮਿਲ ਸਕੇ। ਦਿਮਾਗ ਸ਼ਾਂਤ ਮਹਿਸੂਸ ਕਰ ਸਕੇ।

ਇਹ ਖ਼ਬਰ ਵੀ ਪੜ੍ਹੋ : ਧੂੜ-ਮਿੱਟੀ ਤੋਂ ਹੋਣ ਵਾਲੀ ਐਲਰਜੀ ਤੋਂ ਪ੍ਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖ਼ੇ, ਹੋਣਗੇ ਫ਼ਾਇਦੇ

ਡੂੰਘੇ ਸਾਹ ਲਓ
ਇਸ ਤਰ੍ਹਾਂ ਨਾਲ ਟਹਿਲਦੇ ਸਮੇਂ ਡੂੰਘੇ ਸਾਹ ਲਓ ਤੇ ਕੁਦਰਤ ਦਾ ਆਨੰਦ ਮਾਣੋ। ਇਹ ਸੈਰ ਤੁਹਾਡੇ ਲਈ ਮੈਡੀਟੇਸ਼ਨ ਦਾ ਕੰਮ ਕਰੇਗੀ। ਇਸ ਨਾਲ ਨੈਗੇਟੀਵਿਟੀ ਦੂਰ ਹੋਵੇਗੀ ਤੇ ਪਾਜ਼ੇਟੀਵਿਟੀ ਆਵੇਗੀ।

ਸਰੀਰਕ ਸਮੱਸਿਆਵਾਂ ਹੋਣਗੀਆਂ ਦੂਰ
ਇੰਨਾ ਹੀ ਨਹੀਂ, ਇਸ ਨਾਲ ਸਰੀਰਕ ਸਮੱਸਿਆਵਾਂ ਵੀ ਦੂਰ ਹੋਣਗੀਆਂ। ਭਾਰ, ਕੋਲੈਸਟ੍ਰੋਲ ਕੰਟੋਰਲ ਹੋਵੇਗਾ, ਦਿਲ ਦੀਆਂ ਸਮੱਸਿਆਵਾਂ ਦਾ ਜੋਖ਼ਮ ਘੱਟ ਹੋਵੇਗਾ ਤੇ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ।

ਸਰੀਰ ਨੂੰ ਮਿਲੇਗਾ ਵਿਟਾਮਿਨ ਡੀ
ਜੇਕਰ ਤੁਸੀਂ ਰੋਜ਼ ਸਵੇਰੇ ਸੂਰਜ ਦੀ ਰੌਸ਼ਨੀ ’ਚ ਸੈਰ ਕਰਦੇ ਹੋ ਤਾਂ ਸਰੀਰ ’ਚ ਵਿਟਾਮਿਨ ਡੀ ਦੀ ਘਾਟ ਦੂਰ ਹੋਵੇਗੀ। ਤੁਸੀਂ ਜਿੰਨੀ ‘ਸਾਇਲੈਂਟ ਵਾਕ’ ਕਰੋਗੇ, ਉਨੇ ਬਿਹਤਰ ਫ਼ਾਇਦੇ ਮਿਲਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜੇਕਰ ਉੱਪਰ ਦੱਸੇ ਤਰੀਕੇ ਨਾਲ ‘ਸਾਇਲੈਂਟ ਵਾਕ’ ਕਰੋਗੇ ਤਾਂ ਇਸ ਦਾ ਅਸਰ ਪੂਰੇ ਸਰੀਰ ਦੀ ਸਿਹਤ ’ਤੇ ਪਵੇਗਾ ਤੇ ਤੁਸੀਂ ਤਾਜ਼ਾ ਮਹਿਸੂਸ ਕਰੋਗੇ।


author

Rahul Singh

Content Editor

Related News