Health Tips : ਕਣਕ ਤੋਂ ਕਈ ਗੁਣਾ ਬਿਹਤਰ ਹੈ ਇਨ੍ਹਾਂ ਅਨਾਜਾਂ ਦਾ ਆਟਾ, ਕਈ ਬੀਮਾਰੀਆਂ ਤੋਂ ਮਿਲਦੈ ਛੁਟਕਾਰਾ

03/01/2024 3:15:15 PM

ਜਲੰਧਰ (ਬਿਊਰੋ) : ਸਰਦੀਆਂ ਦਾ ਮੌਸਮ ਖ਼ਤਮ ਹੋਣ ਵਾਲਾ ਹੈ। ਇਸ ਸਰਦੀਆਂ 'ਚ ਤੁਸੀਂ ਬਾਜਰਾ, ਮੱਕੀ, ਕਣਕ ਆਦਿ ਤੋਂ ਬਣੀਆਂ ਰੋਟੀਆਂ ਤਾਂ ਬਹੁਤ ਖਾਧੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮੋਟੇ ਅਨਾਜਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਆਟੇ ਨਾਲ ਬਣੀ ਰੋਟੀ ਖਾਣ ਨਾਲ ਤੁਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਸੁਰੱਖਿਅਤ ਰਹਿ ਸਕਦੇ ਹੋ। ਬੀਮਾਰੀਆਂ ਮੋਟੇ ਅਨਾਜ ਦੀ ਰੋਟੀ ਖਾਣ ਨਾਲ ਤੁਸੀਂ ਸਿਹਤਮੰਦ ਰਹਿੰਦੇ ਹੋ। ਮਾਹਿਰਾਂ ਅਨੁਸਾਰ, ਮੋਟੇ ਅਨਾਜ ਦੀ ਰੋਟੀ ਕੈਂਸਰ, ਸ਼ੂਗਰ, ਬੀਪੀ, ਮੋਟਾਪਾ, ਦਿਲ ਦੀਆਂ ਬੀਮਾਰੀਆਂ ਆਦਿ ਤੋਂ ਬਚਾਉਣ 'ਚ ਮਦਦ ਕਰਦੀ ਹੈ। ਮੋਟੇ ਅਨਾਜਾਂ 'ਚ ਕੁਤਕੀ, ਕੰਗਨੀ, ਚੀਨਾ, ਕੋਡੋ, ਜਵਾਰ, ਬਾਜਰਾ, ਰਾਗੀ ਅਤੇ ਕੁੱਟੂ ਸ਼ਾਮਲ ਹਨ। ਇਹ ਸਾਰੇ ਅਨਾਜ ਗਲੁਟਨ ਮੁਕਤ ਹਨ। ਇਨ੍ਹਾਂ ਨੂੰ ਸੁਪਰਫੂਡ ਵੀ ਕਿਹਾ ਜਾਂਦਾ ਹੈ।

ਕੁਟਕੀ ਅਤੇ ਕੰਗਨੀ ਦਾ ਆਟਾ
ਕੁਟਕੀ 'ਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਸ ਕਾਰਨ ਇਸ ਦਾ ਸੇਵਨ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ 'ਚ ਵਿਟਾਮਿਨ ਬੀ ਮਾਈਕ੍ਰੋਨਿਊਟ੍ਰੀਐਂਟਸ ਪਾਏ ਜਾਂਦੇ ਹਨ, ਜੋ ਨਿਊਰੋਲੌਜੀਕਲ ਬੀਮਾਰੀਆਂ ਨੂੰ ਦੂਰ ਰੱਖਣ 'ਚ ਮਦਦ ਕਰਦੇ ਹਨ।

ਕੋਦਾ ਅਤੇ ਬਾਜਰਾ 
ਕੋਡੇ 'ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਇਸ ਲਈ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਬਾਜਰੇ 'ਚ ਪ੍ਰੋਟੀਨ, ਫੈਟ, ਫਾਈਬਰ, ਸੋਡੀਅਮ, ਫੋਲੇਟ, ਆਇਰਨ, ਮੈਗਨੀਸ਼ੀਅਮ, ਥਿਆਮਿਨ, ਨਿਆਮਿਨ, ਫਾਸਫੋਰਸ ਵਰਗੇ ਤੱਤ ਪਾਏ ਜਾਂਦੇ ਹਨ। ਇਸ ਕਾਰਨ ਇਸ ਦਾ ਸੇਵਨ ਕਬਜ਼ ਤੋਂ ਛੁਟਕਾਰਾ ਦਿਵਾਉਣ ਅਤੇ ਭਾਰ ਵਧਣ ਤੋਂ ਰੋਕਣ 'ਚ ਫ਼ਾਇਦੇਮੰਦ ਹੁੰਦਾ ਹੈ।

ਮੋਟੇ ਅਨਾਜ ਕਿਸ ਨੂੰ ਨਹੀਂ ਖਾਣਾ ਚਾਹੀਦਾ?
ਰੋਜ਼ਾਨਾ 100 ਤੋਂ 200 ਗ੍ਰਾਮ ਮੋਟੇ ਅਨਾਜ ਦੇ ਆਟੇ ਦਾ ਸੇਵਨ ਸਰੀਰ ਲਈ ਕਾਫ਼ੀ ਹੁੰਦਾ ਹੈ। ਇਸ 'ਚ ਟ੍ਰਿਪਟੋਫੈਨ ਪਾਇਆ ਜਾਂਦਾ ਹੈ, ਜੋ ਭੁੱਖ ਅਤੇ ਭਾਰ ਨੂੰ ਘੱਟ ਕਰਨ ਦੇ ਨਾਲ-ਨਾਲ ਮੂਡ ਨੂੰ ਵੀ ਠੀਕ ਕਰਦਾ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਮੋਟੇ ਅਨਾਜ ਦਾ ਸੇਵਨ ਨਹੀਂ ਕਰਨਾ ਚਾਹੀਦਾ, ਜੋ ਕਿਡਨੀ ਦੇ ਮਰੀਜ਼ ਹਨ, ਉਨ੍ਹਾਂ ਨੂੰ ਜਵਾਰ ਜਾਂ ਬਾਜਰਾ ਨਹੀਂ ਖਾਣਾ ਚਾਹੀਦਾ, ਕਿਉਂਕਿ ਇਸ 'ਚ ਪੋਟਾਸ਼ੀਅਮ ਹੁੰਦਾ ਹੈ।

  • ਜੇਕਰ ਤੁਹਾਨੂੰ ਜੋੜਾਂ ਦਾ ਦਰਦ ਹੈ ਤਾਂ ਮੋਟੇ ਦਾਣੇ ਨਾ ਖਾਓ।
  • ਘੱਟ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਵੀ ਜਵਾਰ ਨਹੀਂ ਖਾਣਾ ਚਾਹੀਦਾ।
  • ਪੱਥਰੀ ਦੇ ਰੋਗੀਆਂ ਨੂੰ ਰਾਗੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
  • ਜੇਕਰ ਤੁਸੀਂ ਥਾਇਰਾਈਡ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਮੋਟੇ ਅਨਾਜ ਤੋਂ ਪਰਹੇਜ਼ ਕਰੋ।

sunita

Content Editor

Related News