ਕਾਹਲੀ-ਕਾਹਲੀ ''ਚ ਉੱਠਣਾ ਹੋ ਸਕਦਾ ਹੈ ਸਿਹਤ ਲਈ ਖਤਰਨਾਕ!
Friday, Jul 29, 2016 - 07:55 AM (IST)

ਲਖਨਓ— ਕੀ ਤੁਹਾਨੂੰ ਵੀ ਸੌਣ ਤੋਂ ਬਾਅਦ ਵਾਰ-ਵਾਰ ਟਾਇਲਟ ਜਾਣਾ ਪੈਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਰਾਤ ਨੂੰ ਟਾਇਲਟ ਜਾਣ ਲਈ ਅਚਾਨਕ ਉੱਠ ਜਾਣ ਤੋਂ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ। ਦਰਅਸਲ, ਰਾਤ ਨੂੰ ਦਿਮਾਗ ਵਿਚ ਬਲੱਡ ਸਰਕੁਲੇਸ਼ਨ ਮੱਠਾ ਹੋ ਜਾਂਦਾ ਹੈ ਅਤੇ ਅਚਾਨਕ ਉੱਠ ਜਾਣ ''ਤੇ ਸਾਡੇ ਦਿਮਾਗ ਵਿਚ ਇਹ ਬਹੁਤ ਤੇਜ਼ੀ ਨਾਲ ਵੱਧਣ ਲੱਗਦਾ ਹੈ। ਇਸ ਨਾਲ ਦਿਮਾਗ ਏਨੀਮਿਕ ਹੋ ਜਾਂਦਾ ਹੈ ਅਤੇ ਸਾਡੇ ਹਾਰਟ ਫੇਲ ਹੋਣ ਦੀ ਸ਼ੰਕਾ ਵੱਧ ਜਾਂਦੀ ਹੈ।