ਰੋਜ਼ਾਨਾ ਆੜੂ ਖਾਣ ਨਾਲ ਹੁੰਦੀਆਂ ਕਈ ਬੀਮਾਰੀਆਂ ਦੂਰ

05/29/2017 11:10:43 AM

ਜਲੰਧਰ— ਆੜੂ ਗਰਮੀਆਂ ''ਚ ਮਿਲਣ ਵਾਲਾ ਇੱਕ ਫਲ ਹੈ। ਇਹ ਜ਼ਿਆਦਾਤਰ ਦੱਖਣ ਏਸ਼ੀਆ ਅਤੇ ਚੀਨ ''ਚ ਪਾਇਆ ਜਾਂਦਾ ਹੈ, ਪਰ ਹੁਣ ਇਹ ਦੁਨੀਆ ਦੇ ਅਨੇਕ ਹਿੱਸਿਆ ''ਚ ਉਗਾਇਆ ਜਾਂਦਾ ਹੈ। ਇਹ ਖਾਣ ''ਚ ਬਹੁਤ ਰਸ ਭਰਿਆ ਅਤੇ ਮਿੱਠਾ ਹੁੰਦਾ ਹੈ। ਸੁਆਦ ਦੇ ਨਾਲ-ਨਾਲ ਆੜੂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹਨ। ਇਸਦੇ ਸੇਵਨ ਨਾਲ ਮੋਟਾਪਾ ਘੱਟ ਹੁੰਦਾ ਹੈ ਅਤੇ ਸਕਿਨ ਨੂੰ ਵੀ ਫਾਇਦਾ ਪਹੁੰਚਾਉਦਾ ਹੈ। ਆਓ ਜਾਣਦੇ ਆੜੂ ਦੇ ਫਾਇਦਿਆਂ ਬਾਰੇ।
1. ਝੜਦੇ ਵਾਲ
ਆੜੂ ਵਾਲਾਂ ਨੂੰ ਮਜ਼ਬੂਤੀ ਦਿੰਦਾ ਹੈ। ਜਿਨ੍ਹਾਂ ਲੋਕਾਂ ਨੂੰ ਵਾਲ ਝੜਣ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਹਰ ਰੋਜ਼ ਇੱਕ ਆੜੂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
2. ਮੋਟਾਪਾ
ਆੜੂ ''ਚ ਬਹੁਤ ਘੱਟ ਕੈਲੋਰੀ ਪਾਣੀ ਜਾਂਦੀ ਹੈ। ਇਸ ਲਈ ਹਰ ਰੋਜ਼ ਨਾਸ਼ਤੇ ''ਚ ਇੱਕ ਆੜੂ ਖਾਣ ਨਾਲ ਦੁਪਹਿਰ ਤੱਕ ਭੁੱਖ ਨਹੀਂ ਲੱਗਦੀ।
3. ਚਮੜੀ ਲਈ ਫਾਇਦੇਮੰਦ
ਇਸ ''ਚ ਬਹੁਤ ਮਾਤਰਾ ''ਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ''ਚ ਮਦਦ ਕਰਦੇ ਹਨ।
4. ਯੂਰਿਨ ਇੰਨਫੈਕਸ਼ਨ
ਆੜੂ ''ਚ ਪੋਟੇਸ਼ਿਅਮ ਹੁੰਦਾ ਹੈ ਜੋ ਬਲੈਡਰ ਨੂੰ ਸਾਫ ਰੱਖਦਾ ਹੈ। ਨਿਯਮਿਤ ਰੂਪ ਨਾਲ ਇਸਦਾ ਸੇਵਨ ਕਰਨ ਨਾਲ ਯੂਰਿਨ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।
5 ਕੈਂਸਰ
ਇਸ ''ਚ ਮੌਜੂਦ ਯੌਗਿਕ ਫੇਨੋਲਿਕ ਕੈਂਸਰ ਵਰਗੀ ਬੀਮਾਰੀ ਨੂੰ ਵੱਧਣ ਤੋਂ ਰੋਕਦੇ ਹਨ।
6. ਟਿਊਮਰ
ਆੜੂ ''ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਤੱਤ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਇਸਦਾ ਸੇਵਨ ਕਰਨ ਨਾਲ ਸਰੀਰ ਬ੍ਰਰੇਨ ਟਿਊਮਰ ਵਰਗੀ ਸਮੱਸਿਆ ਤੋਂ ਦੂਰ ਰੱਖਦਾ ਹੈ।


Related News