ਹੱਥਾਂ ਦੀਆਂ ਉਂਗਲੀਆਂ 'ਚ ਸੋਜ ਹੋਣ 'ਤੇ ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ, ਨਹੀਂ ਤਾਂ ਵਧ ਜਾਵੇਗੀ ਸਮੱਸਿਆ
Wednesday, Aug 16, 2023 - 10:21 AM (IST)
ਨਵੀਂ ਦਿੱਲੀ- ਕਈ ਵਾਰ ਸਾਡੇ ਹੱਥਾਂ ਦੀਆਂ ਉਂਗਲੀਆਂ 'ਚ ਸੋਜ ਆਉਣ ਲੱਗਦੀ ਹੈ, ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਵਧ ਗਈ ਹੈ। ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੇ ਕਾਰਨਾਂ ਕਰਕੇ ਫੈਲਣ ਵਾਲੀਆਂ ਬਿਮਾਰੀਆਂ 'ਚ ਯੂਰਿਕ ਐਸਿਡ ਵੀ ਸ਼ਾਮਲ ਹੈ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਯੂਰਿਕ ਐਸਿਡ ਸਰੀਰ 'ਚ ਖੂਨ ਰਾਹੀਂ ਗੁਰਦਿਆਂ ਤੱਕ ਪਹੁੰਚਦਾ ਹੈ ਅਤੇ ਪੇਸ਼ਾਬ ਰਾਹੀਂ ਸਰੀਰ 'ਚੋਂ ਬਾਹਰ ਨਿਕਲ ਜਾਂਦਾ ਹੈ। ਕੁਝ ਮਾਮਲਿਆਂ 'ਚ ਯੂਰਿਕ ਐਸਿਡ ਸਰੀਰ 'ਚੋਂ ਬਾਹਰ ਨਹੀਂ ਨਿਕਲ ਪਾਉਂਦਾ ਤਾਂ ਸਰੀਰ 'ਚ ਇਸ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਯੂਰਿਕ ਐਸਿਡ ਕੀ ਹੈ?
ਯੂਰਿਕ ਐਸਿਡ ਖੂਨ 'ਚ ਪਾਇਆ ਜਾਣ ਵਾਲਾ ਇੱਕ ਰਸਾਇਣ ਹੈ। ਇਹ ਉਦੋਂ ਬਣਦਾ ਹੈ ਜਦੋਂ ਸਰੀਰ 'ਚ ਪਿਊਰੀਨ ਨਾਮਕ ਪਦਾਰਥ ਟੁੱਟ ਜਾਂਦਾ ਹੈ। ਸਰੀਰ 'ਚ ਪੈਦਾ ਹੋਣ ਵਾਲਾ ਜ਼ਿਆਦਾਤਰ ਯੂਰਿਕ ਐਸਿਡ ਖੂਨ 'ਚ ਘੁਲ ਜਾਂਦਾ ਹੈ ਅਤੇ ਗੁਰਦਿਆਂ ਰਾਹੀਂ ਬਾਹਰ ਨਿਕਲਦਾ ਹੈ। ਜਦੋਂ ਯੂਰਿਕ ਐਸਿਡ ਸਰੀਰ ਤੋਂ ਬਾਹਰ ਨਹੀਂ ਨਿਕਲ ਪਾਉਂਦਾ ਤਾਂ ਗਠੀਆ, ਜੋੜਾਂ ਦਾ ਦਰਦ, ਗਾਊਟ ਅਤੇ ਸੋਜ ਵਰਗੀਆਂ ਬੀਮਾਰੀਆਂ ਪਰੇਸ਼ਾਨ ਕਰਦੀਆਂ ਹਨ।
ਸਰੀਰ 'ਚ ਯੂਰਿਕ ਐਸਿਡ ਕਿਵੇਂ ਬਣਦਾ ਹੈ?
ਯੂਰਿਕ ਐਸਿਡ ਕਾਰਬਨ, ਹਾਈਡ੍ਰੋਜਨ, ਆਕਸੀਜਨ ਅਤੇ ਨਾਈਟ੍ਰੋਜਨ ਵਰਗੇ ਤੱਤਾਂ ਦਾ ਬਣਿਆ ਹੁੰਦਾ ਹੈ। ਇਹ ਅਮੀਨੋ ਐਸਿਡ ਦੇ ਰੂਪ 'ਚ ਪ੍ਰੋਟੀਨ ਤੋਂ ਸਰੀਰ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਯੂਰੀਆ ਯੂਰਿਕ ਐਸਿਡ 'ਚ ਬਦਲ ਜਾਂਦਾ ਹੈ ਅਤੇ ਹੱਡੀਆਂ ਦੇ ਵਿਚਕਾਰ ਜਮ੍ਹਾ ਹੋ ਜਾਂਦਾ ਹੈ। ਹੱਡੀਆਂ 'ਚ ਯੂਰਿਕ ਐਸਿਡ ਦੀ ਮਾਤਰਾ ਵਧਣ ਨਾਲ ਗਾਊਟ ਹੋ ਜਾਂਦਾ ਹੈ, ਜੋ ਇਕ ਤਰ੍ਹਾਂ ਦਾ ਗਠੀਆ ਰੋਗ ਹੈ। ਇਸ ਸਮੱਸਿਆ ਦੇ ਕਾਰਨ ਜੋੜਾਂ 'ਚ ਦਰਦ ਦੀ ਸ਼ਿਕਾਇਤ ਹੁੰਦੀ ਹੈ।
ਯੂਰਿਕ ਐਸਿਡ ਵਧਣ ਦੇ ਲੱਛਣ
ਮਾਹਰਾਂ ਦਾ ਕਹਿਣਾ ਹੈ ਕਿ ਸ਼ੁਰੂ 'ਚ ਯੂਰਿਕ ਐਸਿਡ ਵਧਣ ਦਾ ਪਤਾ ਨਹੀਂ ਲੱਗ ਪਾਉਂਦਾ। ਜ਼ਿਆਦਾਤਰ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਯੂਰਿਕ ਐਸਿਡ ਵਧਣ ਦੀ ਪਛਾਣ ਕਿਵੇਂ ਕੀਤੀ ਜਾਵੇ। ਹਾਲਾਂਕਿ ਕੁਝ ਅਜਿਹੇ ਲੱਛਣ ਹਨ ਜਿਨ੍ਹਾਂ ਦੁਆਰਾ ਤੁਸੀਂ ਇਸ ਦੇ ਵਾਧੇ ਦੀ ਪਛਾਣ ਕਰ ਸਕਦੇ ਹੋ।
- ਉਂਗਲਾਂ 'ਚ ਸੋਜ ਆਉਣਾ
- ਜੋੜਾਂ ਦਾ ਦਰਦ
-ਉੱਠਣ-ਬੈਠਣ 'ਚ ਪਰੇਸ਼ਾਨੀ ਹੋਣਾ
-ਜੋੜਾਂ 'ਚ ਗੰਢਾਂ ਦੀ ਸ਼ਿਕਾਇਤ
- ਉਂਗਲਾਂ 'ਚ ਚੁਭਣ ਵਾਲਾ ਦਰਦ
ਯੂਰਿਕ ਐਸਿਡ ਵਧਾਉਣ ਵਾਲੇ ਫੂਡਸ
1. ਦਹੀਂ, ਪਾਲਕ ਅਤੇ ਸੁੱਕੇ ਮੇਵੇ
ਸੁੱਕੇ ਮੇਵੇ, ਦਹੀਂ, ਚੌਲ, ਦਾਲ ਅਤੇ ਪਾਲਕ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਯੂਰਿਕ ਐਸਿਡ ਨੂੰ ਵਧਾ ਦਿੰਦੇ ਹਨ।
2. ਦੁੱਧ-ਚੌਲ
ਯੂਰਿਕ ਐਸਿਡ ਵਧਣ ਦੇ ਲੱਛਣ ਦਿਖਣ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਜਾਂ ਚੌਲਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ। ਕਿਉਂਕਿ ਰਾਤ ਨੂੰ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਸਰੀਰ 'ਚ ਯੂਰਿਕ ਐਸਿਡ ਜਮ੍ਹਾ ਹੋਣ ਲੱਗਦਾ ਹੈ।
3. ਛਿਲਕੇ ਵਾਲੀ ਦਾਲ
ਯੂਰਿਕ ਐਸਿਡ ਵਧਣ 'ਤੇ ਤੁਹਾਨੂੰ ਛਿਲਕੇ ਵਾਲੀ ਦਾਲ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਦਾਲਾਂ ਵਿੱਚ ਛਿਲਕੇ ਵਾਲੀ ਦਾਲ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕਦੀ ਹੈ।
4. ਮੀਟ, ਆਂਡੇ ਅਤੇ ਮੱਛੀ
ਸਰੀਰ 'ਚ ਵੱਧ ਰਹੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਆਂਡੇ, ਮੀਟ ਅਤੇ ਮੱਛੀ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ।
ਪਾਣੀ ਪੀਣ ਦਾ ਵੀ ਰੱਖੋ ਖ਼ਾਸ ਧਿਆਨ
ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਨਿਯਮ ਦੇ ਤਹਿਤ ਹੀ ਪਾਣੀ ਪੀਣਾ ਚਾਹੀਦਾ ਹੈ। ਖਾਣਾ ਖਾਂਦੇ ਸਮੇਂ ਪਾਣੀ ਦਾ ਸੇਵਨ ਨਾ ਕਰੋ, ਖਾਣਾ ਖਾਣ ਤੋਂ ਇਕ ਘੰਟੇ ਬਾਅਦ ਜਾਂ ਡੇਢ ਘੰਟੇ ਬਾਅਦ ਪਾਣੀ ਦਾ ਸੇਵਨ ਕਰੋ।