ਲਖਨਊ ਦਾ ਕੌਫ਼ੀ ਘਰ ਰੱਖੇਗਾ ਤੁਹਾਡੀ ਸਿਹਤ ਦਾ ਖ਼ਿਆਲ, ਸ਼ਾਮਲ ਕੀਤਾ ਇਹ ‘ਕਾੜਾ’
Friday, Sep 25, 2020 - 12:33 PM (IST)
ਲਖਨਊ (ਬਿਊਰੋ) - ਲਖਨਊ ਦਾ ਮਸ਼ਹੂਰ ਇੰਡੀਅਨ ਕੌਫ਼ੀ ਹਾਊਸ ਸ਼ਹਿਰ ਦੀ ਸਭਿਆਚਾਰਕ ਅਤੇ ਰਾਜਨੀਤਿਕ ਵਿਰਾਸਤ ਦਾ ਗਵਾਹ ਰਿਹਾ ਹੈ। ਕੌਫ਼ੀ ਹਾਊਸ, ਜਿਸ ਦੇ ਗ੍ਰਾਹਕਾਂ ਵਿਚ ਵੱਡੇ-ਵੱਡੇ ਸਾਹਿਤਕਾਰ, ਰਾਜਨੇਤਾ, ਨਾਟਕਕਾਰ ਅਤੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਕੁਲੀਨ ਲੋਕ ਸ਼ਾਮਲ ਹਨ, ’ਚ ਕੋਰੋਨਾ ਲਾਗ ਦੇ ਯੁੱਗ ਵਿਚ ਇਕ ਨਵੀਂ ਭੂਮਿਕਾ ਨਿਭਾਈ ਜਾ ਰਹੀ ਹੈ। ਆਮ ਦਿਨਾਂ ਵਿਚ ਬਹੁਤ ਸਾਰੇ ਲੋਕ ਇਥੇ ਖਾਸ ਤੌਰ ’ਤੇ ਕੌਫ਼ੀ ਦਾ ਸੁਆਦ ਲੈਣ ਲਈ ਆਉਂਦੇ ਹਨ। ਕੋਰੋਨਾ ਦੇ ਕਾਰਨ ਇਸ ਕੌਫ਼ੀ ਹਾਊਸ ’ਚ ਹੁਣ ਇਮਿਊਨਿਟੀ ਬੂਸਟਰ ਕਾੜਾ ਵੀ ਸ਼ਾਮਲ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇਥੋ ਦੇ ਖਾਣੇ ਵਾਲੇ ਪਰਿਵਾਰ ’ਚ ਇਕ ਹੋਰ ਮੈਂਬਰ ਆ ਗਿਆ ਹੈ।
100 ਪ੍ਰਭਾਵਸ਼ਾਲੀ ਸਖਸ਼ੀਅਤਾਂ ''ਚ ਸ਼ੁਮਾਰ ਹੋਈ ਸ਼ਾਹੀਨ ਬਾਗ਼ ਦੀ ਦਾਦੀ ‘ਬਿਲਕੀਸ ਬਾਨੋ’ (ਵੀਡੀਓ)
ਇੰਡੀਅਨ ਕੌਫ਼ੀ ਹਾਊਸ ਦੇ ਸਕੱਤਰ ਅਰੁਣਾ ਸਿੰਘ ਨੇ ਕਿਹਾ, 'ਸਾਡੇ ਜ਼ਿਆਦਾਤਰ ਗਾਹਕ ਬਜ਼ੁਰਗ ਨਾਗਰਿਕ ਹਨ। ਅਜਿਹੀ ਸਥਿਤੀ ਵਿਚ ਅਸੀਂ ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਦਮ ਚੁੱਕਿਆ ਹੈ।'
Health Tips: ਕੀ ਤੁਸੀਂ ਵੀ ਪੀਂਦੇ ਹੋ ਖ਼ਾਲੀ ਢਿੱਡ ''ਚਾਹ'', ਤਾਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ
ਉਨ੍ਹਾਂ ਨੇ ਕਿਹਾ ਕਿ ਇਮਿਊਨਿਟੀ ਬੂਸਟਰ ਕਾੜੇ ’ਚ ਅਦਰਕ, ਕੱਚੀ ਹਲਦੀ, ਲੌਂਗ, ਤੁਲਸੀ, ਮੁਲੇਠੀ, ਦਾਲਚੀਨੀ, ਕਾਲੀ ਮਿਰਚ, ਗਿਲੋਅ, ਨਿੰਬੂ ਘਾਹ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਇਕ ਵੱਡੇ ਕੱਪ ਦੀ ਕੀਮਤ 25 ਅਤੇ ਛੋਟੇ ਕੱਪ ਦੀ ਕੀਮਤ 15 ਰੁਪਏ ਹੈ।
Beauty Tips : ਚਮੜੀ ’ਤੇ ਨਿਖਾਰ ਲਿਆਉਣ ਲਈ ਕਰੋ ਘਰ ‘ਚ ਬਣੇ ‘ਖੀਰੇ’ ਦੇ ਫੇਸ ਪੈਕ ਦੀ ਵਰਤੋਂ
ਉਸਨੇ ਅੱਗੇ ਕਿਹਾ ਕਿ 'ਜਦੋਂ ਤੋਂ ਅਸੀਂ ਜੂਨ ਵਿਚ ਕੌਫ਼ੀ ਹਾਊਸ ਮੁੜ ਤੋਂ ਖੋਲ੍ਹਿਆ ਹੈ, ਸਾਡੇ ਗਾਹਕਾਂ ’ਚ ਮੁੱਖ ਤੌਰ' ਤੇ ਉਹ ਗਾਹਕ ਸ਼ਾਮਲ ਹਨ, ਜੋ ਆਪਣੇ ਦਫਤਰ ਦੇ ਸਮੇਂ ਵਿਚ ਬਰੇਕ ਲੈ ਕੇ ਆਉਂਦੇ ਹਨ। ਉਹ ਜ਼ਿਆਦਾਤਰ ਕੌਫ਼ੀ ਅਤੇ ਹੋਰ ਚੀਜ਼ਾਂ ਨੂੰ ਪਸੰਦ ਕਰਦੇ ਹਨ ਪਰ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਭਾਰਤੀ ਘਰਾਣੇ ਦੇ ਇਮਿਊਨਿਟੀ ਕਾੜੇ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਸਿਹਤ ਦੇ ਕਰਕੇ ਇਸ ਸਮੇਂ ਇਸ ਕਾੜੇ ਦੀ ਲੋਕਾਂ ਨੂੰ ਸਭ ਤੋਂ ਜ਼ਿਆਦਾ ਲੋੜ ਹੈ।
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ