ਜੇਕਰ ਬਣਨਾ ਚਾਹੁੰਦੇ ਹੋ ਸਲਿਮ-ਟ੍ਰਿਮ ਤਾਂ ਅਪਣਾਓ ਇਹ ਆਸਾਨ ਟਿਪਸ

Thursday, Aug 01, 2024 - 04:35 PM (IST)

ਜੇਕਰ ਬਣਨਾ ਚਾਹੁੰਦੇ ਹੋ ਸਲਿਮ-ਟ੍ਰਿਮ ਤਾਂ ਅਪਣਾਓ ਇਹ ਆਸਾਨ ਟਿਪਸ

ਜਲੰਧਰ-  ਇਕ ਦਿਨ ਅਚਾਨਕ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੱਪੜੇ ਤੰਗ ਹੋ ਰਹੇ ਹਨ। ਸਾੜ੍ਹੀ ਪਹਿਨਣ ਵੇਲੇ ਜਿਥੇ ਪਤਲਾ ਲੱਕ ਆਕਰਸ਼ਕ ਲਗਦਾ ਸੀ, ਹੁਣ ਕਾਫੀ ਮੋਟਾ ਹੋ ਗਿਆ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਮੋਟਾਪੇ ਕਾਰਨ ਤੁਹਾਡਾ ਸਰੀਰ ਬੇਡੌਲ ਜਿਹਾ ਹੋਣ ਲੱਗਾ ਹੈ।  ਲਗਭਗ 20 ਸਾਲ ਦੀ ਉਮਰ ਤੋਂ ਹੀ ਤੁਹਾਡੇ ਸਰੀਰ ਦੀਆਂ ਜ਼ਿਆਦਾਤਰ ਮਾਸਪੇਸ਼ੀਆਂ ਤੇ ਅੰਗ ਸੁੰਗੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਸਰੀਰ ਨੂੰ ਕੈਲੋਰੀਆਂ ਦੀ ਲੋੜ ਘੱਟ ਹੋ ਜਾਂਦੀ ਹੈ। ਨਾਲ ਹੀ ਸਾਡੀ ਪਾਚਨ ਕਿਰਿਆ ਵੀ  ਮੱਧਮ ਪੈ ਜਾਂਦੀ ਹੈ।  ਨਤੀਜੇ ਵਜੋਂ ਔਸਤ ਵਿਅਕਤੀ ਦਾ ਭਾਰ ਵਧਣ ਲੱਗਦਾ ਹੈ। ਉਮਰ ਵਧਣ ਨਾਲ ਤੁਹਾਡਾ ਪੇਟ ਵੀ ਵਧਣ ਲਗਦਾ ਹੈ ਅਤੇ ਸਰੀਰ ਬੇਡੌਲ ਲੱਗਣ ਲੱਗਦਾ ਹੈ। ਪਰ ਘਬਰਾਓ ਨਾ....  ਨਵੀਆਂ ਖੋਜਾਂ ਅਨੁਸਾਰ ਕੁਝ ਉਪਾਅ ਅਜਿਹੇ ਹਨ, ਜਿਨ੍ਹਾਂ ਨਾਲ ਲੱਕ ਦੇ ਭਾਰੇਪਨ ਨੂੰ ਘੱਟ ਕੀਤਾ ਜਾ ਸਕਦਾ ਹੈ।

ਕਸਰਤ : ਐਰੋਬਿਕ ਕਸਰਤ ਚਰਬੀ  ਨੂੰ ਘਟਾਉਣ ਦੇ ਸਾਰੇ ਤਰੀਕਿਆਂ ਵਿਚੋਂ ਸਭ ਤੋਂ ਵਧੀਆ ਹੈ, ਕਿਉਂਕਿ ਇਹ ਕਸਰਤਾਂ ਮੈਟਾਬੋਲਿਕ ਪ੍ਰਣਾਲੀ ਨੂੰ ਤੇਜ਼ ਕਰਨ ’ਚ ਲਾਹੇਵੰਦ ਹਨ। ਜੋ ਕਸਰਤ ਦਿਲ ਦੀ ਗਤੀ ਨੂੰ 30 ਮਿੰਟਾਂ ਤੱਕ ਵਧਾ ਦੇਵੇ, ਉਹ ਇਸ ਖੇਤਰ ’ਚ ਉਪਯੋਗੀ ਹੈ। ਪੌੜੀਆਂ ਚੜ੍ਹਨਾ, ਤੇਜ਼ ਸੈਰ ਕਰਨਾ, ਦੌੜਨਾ ਅਤੇ ਸਾਈਕਲ ਚਲਾਉਣਾ ਲੱਕ ਦੇ ਭਾਰੇਪਨ ਨੂੰ ਘਟਾਉਣ ’ਚ ਲਾਭਦਾਇਕ ਹਨ। ਇਨ੍ਹਾਂ ’ਚੋਂ ਕੋਈ ਵੀ ਅਭਿਆਸ ਕਰਨ ਨਾਲ ਜੰਮ੍ਹੀ ਹੋਈ ਚਰਬੀ ਬਰਨ ਹੁੰਦੀ ਹੈ। ਕਸਰਤ ਦੀ ਮਿਆਦ ਅਤੇ ਦਿਲ ਦੀ ਧੜਕਣ ਜਿੰਨੀ ਜ਼ਿਆਦਾ ਹੋਵੇਗੀ, ਓਨੀ ਹੀ ਜ਼ਿਆਦਾ ਕੈਲੋਰੀ ਦੀ ਖਪਤ ਹੋਵੇਗੀ। ਐਰੋਬਿਕ ਕਸਰਤ ਪੇਟ ਦੀ ਵਧੀ ਹੋਈ ਚਰਬੀ ਨੂੰ ਸਭ ਤੋਂ ਪਹਿਲਾਂ ਅਤੇ ਤੇਜ਼ੀ ਨਾਲ ਘੱਟ ਕਰਨਾ ਸ਼ੁਰੂ ਕਰਦੀ ਹੈ।

ਠੀਕ ਭੋਜਨ : ਇਹ ਇਕ ਤੱਥ ਹੈ ਕਿ ਜੇਕਰ ਤੁਸੀਂ ਖਰਚ ਤੋਂ ਵੱਧ ਕੈਲੋਰੀਆਂ ਖਾਂਦੇ ਹੋ ਤਾਂ ਵਾਧੂ ਕੈਲੋਰੀ ਚਰਬੀ ਬਣ ਕੇ ਜੰਮ੍ਹ ਜਾਂਦੀ ਹੈ ਪਰ ਖੋਜ ਤੋਂ ਪਤਾ ਲੱਗਾ ਹੈ ਕਿ ਸਾਰੀ ਕੈਲੋਰੀ ਇਕੋ ਜਿਹੀ ਨਹੀਂ ਹੁੰਦੀ। ਚਿਕਨਾਈ ਨਾਲ ਹੀ ਇਹ ਫਰਕ ਪੈਦਾ ਹੁੰਦਾ ਹੈ। ਆਹਾਰ ’ਚ ਚਿਕਨਾਈ ਨੂੰ ਘੱਟ ਕਰਨ ’ਤੇ ਤੁਸੀਂ ਕੈਲੋਰੀਆਂ ਦੀ ਚਿੰਤਾ ਕੀਤੇ ਬਿਨਾਂ ਆਪਣਾ ਭਾਰ ਘਟਾ ਸਕਦੇ ਹਨ। ਰੋਜ਼ਾਨਾ ਤੁਹਾਡੇ ਵਲੋਂ ਲਈ ਗਈ ਕੈਲੋਰੀ ਨਾਲ ਚਿਕਨਾਈ ਨੂੰ 35 ਤੋਂ 30 ਫੀਸਦੀ ਤਕ ਘੱਟ ਕਰਨ ਦੀ ਯੋਜਨਾ ਬਣਾਓ।

ਚਿਕਨਾਈਯੁਕਤ ਮਾਸ ਅਤੇ ਚੀਜ਼ਾਂ ਦੀ ਬਜਾਏ ਸਾਗ, ਸਬਜ਼ੀ, ਫਲ ਅਤੇ ਅਨਾਜ ਉਤਪਾਦਾਂ ਦੀ ਵਰਤੋਂ ਕਰੋ। ਕਾਰਬੋਹਾਈਡ੍ਰੇਟ ਤੋਂ ਪ੍ਰਾਪਤ ਕੈਲੋਰੀ ਜ਼ਿਆਦਾ ਤੇਜ਼ੀ ਨਾਲ ਭਸਮ ਹੁੰਦੀ ਹੈ।

ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਸਮੇਂ ਪਾਣੀ ਇਕ ਲੁਕਿਆ ਹੋਇਆ ਹਥਿਆਰ ਹੈ। ਅਕਸਰ ਖਾਣ ਦੀ ਇੱਛਾ ਅਸਲ ’ਚ ਪਿਆਸ ਹੁੰਦੀ ਹੈ । ਦਿਨ ਭਰ ਪਾਣੀ ਪੀਣ ਨਾਲ, ਖਾਸ ਕਰਕੇ ਜਦੋਂ ਤੁਸੀਂ ਭੁੱਖ ਮਹਿਸੂਸ ਕਰਦੇ ਹੋ, ਤਾਂ ਤੁਸੀਂ ਭੋਜਨ ਖਾਣ ਦੀ ਜ਼ਰੂਰਤ ਤੋਂ ਕਾਫ਼ੀ ਹੱਦ ਤੱਕ ਬਚ ਸਕਦੇ ਹੋ।

ਅਲਕੋਹਲ ਘਟਾਓ : ਅਲਕੋਹਲ ਨੂੰ ਹੋਰ ਪੌਸ਼ਟਿਕ ਤੱਤਾਂ ਦੀ ਤਰ੍ਹਾਂ ਸਰੀਰ ’ਚ ਸਟੋਰ ਨਹੀਂ ਕੀਤਾ ਜਾ ਸਕਦਾ, ਇਸ ਲਈ ਸਰੀਰ ਤੁਰੰਤ ਇਸ ਦਾ ਸੇਵਨ ਕਰਦਾ ਹੈ। ਇਸ ਲਈ, ਸਰੀਰਕ ਪ੍ਰਕਿਰਿਆ ਸਿਰਫ ਅਲਕੋਹਲ ਨੂੰ ਸਾੜਨ ਲੱਗ ਜਾਂਦੀ ਹੈ ਅਤੇ ਚਰਬੀ ਨੂੰ ਨਹੀਂ ਭਸਮ ਕਰ ਸਕਦੀ।

ਆਮਤੌਰ ’ਤੇ ਸ਼ਰਾਬ ਨਾਲ ਚਿਪਸ, ਨਮਕੀਨ ਆਦਿ ਅਜਿਹੀਆਂ ਖੁਰਾਕੀ ਵਸਤੂਆਂ ਹਨ, ਜਿਨ੍ਹਾਂ ’ਚ  ਚਰਬੀ  ਅਤੇ ਕੈਲੋਰੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ।
ਇਕ ਵਾਰ ਭਾਰ ਘਟਾਉਣ ਦਾ ਫੈਸਲਾ ਲੈ  ਕੇ ਉਸ ’ਤੇ ਅਮਲ ਤਾਂ ਹੀ ਕਰੋ ਜਦੋਂ ਤੁਸੀਂ ਆਪਣੀ ਸਹੀ ਯੋਜਨਾ ਤੈਅ ਕਰ ਲਓ। ਤੁਹਾਨੂੰ ਡਾਈਟ ਰੈਗੂਲੇਸ਼ਨ ਦੇ ਨਾਲ-ਨਾਲ ਕਸਰਤ ਵੀ ਅਪਣਾਉਣੀ ਪਵੇਗੀ, ਤਾਂ ਹੀ ਭਾਰ ਘਟਾਉਣ ਦਾ ਤੁਹਾਡਾ ਫੈਸਲਾ ਪੱਕਾ ਹੋ ਸਕਦਾ ਹੈ

ਇਹ ਧਿਆਨ ਦੇਣ ਦੀ ਗੱਲ ਹੈ ਕਿ ਭਾਰ ਰਾਤੋ-ਰਾਤ ਨਹੀਂ ਘੱਟ ਹੋ ਸਕਦਾ। ਇਹ ਸੋਚੋ ਕਿ ਇਕ ਮਹੀਨੇ ’ਚ 10 ਕਿਲੋ ਭਾਰ ਘੱਟ ਕਰਾਂਗੇ ਸਗੋਂ ਪਹਿਲਾਂ ਅੰਦਾਜ਼ਾ ਲਗਾਓ ਕਿ ਤੁਸੀਂ ਕਿੰਨਾ ਭਾਰ ਘੱਟ ਕਰਨਾ ਚਾਹੁੰਦੇ ਹੋ। ਜੇਕਰ ਤੁਸੀਂ ਪੰਜ ਕਿਲੋ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਇਹੀ ਸਹੀ ਹੋਵੇਗਾ ਕਿ ਇੰਨਾ ਭਾਰ ਦੋ ਮਹੀਨਿਆਂ ’ਚ ਘੱਟ ਕਰੋ।
ਤੁਹਾਡਾ ਭਾਰ ਘੱਟ ਹੋਣ ਲੱਗੇ ਤਾਂ ਆਪਣੀ ਪਿੱਠ ਥਪਥਪਾਓ ਪਰ ਅਜਿਹਾ ਨਾ ਹੋਵੇ ਤਾਂ ਘਬਰਾਓ ਨਾ, ਜੇਕਰ ਆਪਣੇ ਟੀਚੇ ਦਾ 70 ਫੀਸਦੀ ਵੀ ਤੁਸੀਂ ਪੂਰਾ ਕਰ ਸਕਦੇ ਹੋ ਤਾਂ ਵੀ ਆਪਣਾ ਯਤਨ ਜਾਰੀ ਰੱਖੋ। ਹੋ ਸਕਦਾ ਹੈ ਇਕ ਦਿਨ ਤੁਸੀਂ ਉਸ ਪੈਂਟ ਨੂੰ ਪਹਿਨ ਲਓ ਜੋ 18 ਸਾਲ ਦੀ ਉਮਰ ’ਚ ਪਹਿਨੀ ਸੀ।

ਪੇਟ ਵਧਣ ਨਾਲ ਦਿਲ ਦਾ ਰੋਗ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਪੇਟ ਘੱਟ ਕਰੋ। ਪੇਟ ਅਤੇ ਲੱਕ ਘੱਟ ਹੋਣ ’ਤੇ ਤੁਸੀਂ ਚੰਗੇ ਦਿਖੋਗੇ ਅਤੇ ਉਮਰ ਵੀ ਘੱਟ ਲੱਗੇਗੀ।
 


author

Tarsem Singh

Content Editor

Related News