ਜਾਣੋ ਤਾਂਬੇ ਦੇ ਭਾਂਡੇ ’ਚ ਪਾਣੀ ਪੀਣ ਨਾਲ ਹੋਣ ਵਾਲੇ ਹੈਰਾਨੀਜਨਕ ਫ਼ਾਇਦਿਆਂ ਬਾਰੇ

Saturday, Mar 13, 2021 - 10:22 AM (IST)

ਜਲੰਧਰ—ਤਾਂਬੇ ਦੇ ਭਾਂਡੇ ’ਚ ਪਾਣੀ ਪੀਣਾ ਜਾਂ ਭੋਜਨ ਕਰਨਾ ਕਾਫ਼ੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਪੁਰਾਣੇ ਸਮੇਂ ’ਚ ਲੋਕ ਤਾਂਬੇ ਦੇ ਭਾਂਡਿਆਂ ਦੀ ਜ਼ਿਆਦਾ ਵਰਤੋਂ ਕਰਦੇ ਸਨ। ਸ਼ਾਇਦ ਇਸ ਲਈ ਉਹ ਜਲਦੀ ਬੀਮਾਰੀਆਂ ਦੀ ਲਪੇਟ ’ਚ ਨਹੀਂ ਆਉਂਦੇ ਸਨ। ਭਾਵੇਂ ਤਾਂਬੇ ਦੇ ਭਾਂਡੇ ’ਚ ਭੋਜਨ ਕਰਨਾ ਫ਼ਾਇਦੇਮੰਦ ਹੋਵੇ ਪਰ ਕੁਝ ਚੀਜ਼ਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਇਨ੍ਹਾਂ ਭਾਂਡਿਆਂ ’ਚ ਖਾਣ ਨਾਲ ਨੁਕਸਾਨ ਹੋ ਸਕਦਾ ਹੈ। ਆਓ ਅੱਜ ਤੁਹਾਨੂੰ ਤਾਂਬੇ ਦੇ ਭਾਂਡਿਆਂ ਨਾਲ ਜੁੜੀਆਂ ਜ਼ਰੂਰੀ ਗੱਲਾਂ ਦੱਸਦੇ ਹਾਂ ਜੋ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ।

ਪਾਣੀ ਨੂੰ ਕਰਦਾ ਹੈ ਸ਼ੁੱਧ 

ਅੱਜ ਦੇ ਸਮੇਂ ’ਚ ਬਹੁਤੀਆਂ ਸਮੱਸਿਆਵਾਂ ਦੂਸ਼ਿਤ ਪਾਣੀ ਪੀਣ ਨਾਲ ਹੁੰਦੀਆਂ ਹਨ ਪਰ ਤਾਂਬੇ ਦੇ ਸਟਰਲਾਈਟਿੰਗ ਗੁਣ ਪਾਣੀ ਨੂੰ ਸ਼ੁੱਧ ਕਰਨ ਦਾ ਕੰਮ ਕਰਦੇ ਹਨ। ਅਜਿਹੇ ’ਚ ਰੋਜ਼ਾਨਾ ਤਾਂਬੇ ਦੇ ਭਾਂਡੇ ’ਚ ਪਾਣੀ ਪੀਣ ਨਾਲ ਤੁਸੀਂ ਇਨਫੈਕਸ਼ਨ ਤੋਂ ਬਚੇ ਰਹਿੰਦੇ ਹੋ।

PunjabKesari

ਤਾਂਬੇ ਦੇ ਭਾਂਡੇ ’ਚ ਪਾਣੀ ਪੀਣ ਦੇ ਫ਼ਾਇਦੇ

-ਇਸ ’ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਕਿ ਮੈਟਾਬਾਲਿਜ਼ਮ ਨੂੰ ਵਧਾ ਦਿੰਦੇ ਹਨ ਜਿਸ ਕਾਰਨ ਤੁਹਾਡੀ ਆਸਾਨੀ ਨਾਲ ਫੈਟ ਬਰਨ ਹੋ ਜਾਂਦੀ ਹੈ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ

-ਤਾਂਬੇ ਦੇ ਭਾਂਡੇ ’ਚ ਰੱਖਿਆ ਪਾਣੀ ਪੀਣ ਨਾਲ ਥਾਇਰੋਕਸਿਨ ਹਾਰਮੋਨ ਕੰਟਰੋਲ ’ਚ ਰਹਿੰਦਾ ਹੈ ਜੋ ਥਾਇਰਡ ਲਈ ਫ਼ਾਇਦੇਮੰਦ ਹੈ। 

PunjabKesari

-ਰੋਜ਼ਾਨਾ ਇਸ ’ਚ ਖਾਣਾ ਖਾਣ ਅਤੇ ਪਾਣੀ ਪੀਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਯਾਦਦਾਸ਼ਤ ਕਮਜ਼ੋਰ ਵੀ ਨਹੀਂ ਹੁੰਦੀ। 

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
-ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਅਤੇ ਬੈਡ ਕੋਲੈਸਟ੍ਰਾਲ ਨੂੰ ਘੱਟ ਕਰਦਾ ਹੈ, ਜਿਸ ਨਾਲ ਦਿਲ ਹੈਲਦੀ ਰਹਿੰਦਾ ਹੈ। 

PunjabKesari

-ਰਾਤ ਦੇ ਸਮੇਂ ਤਾਂਬੇ ਦੇ ਭਾਂਡੇ ’ਚ ਪਾਣੀ ਰੱਖ ਕੇ ਸਵੇਰੇ ਪੀਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News