Health Tips:ਠੰਡੀ-ਠੰਡੀ ਲੱਸੀ ਦੇ ਜਾਣੋ ਅਣਗਿਣਤ ਫਾਇਦੇ

Wednesday, Jul 10, 2024 - 09:36 AM (IST)

Health Tips:ਠੰਡੀ-ਠੰਡੀ ਲੱਸੀ ਦੇ ਜਾਣੋ ਅਣਗਿਣਤ ਫਾਇਦੇ

ਨਵੀਂ ਦਿੱਲੀ(ਬਿਊਰੋ) — ਸਾਡੇ ਆਲੇ-ਦੁਆਲੇ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ ਜਿਸ ਨੂੰ ਲੱਸੀ ਦਾ ਸੁਆਦ ਪਸੰਦ ਨਾ ਹੋਵੇ। ਗਰਮੀਆਂ ਦੇ ਮੌਸਮ ਵਿਚ ਪੂਰੇ ਦੇਸ਼ ਵਿਚ ਇਸ ਤਰਲ ਪਦਾਰਥ ਨੂੰ ਲੋਕ ਕਾਫੀ ਸ਼ੌਂਕ ਨਾਲ ਪੀਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਲੱਸੀ ਸਿਰਫ ਸੁਆਦ ਵਿਚ ਹੀ ਬਿਹਤਰ ਨਹੀਂ ਹੈ ਬਲਕਿ ਇਹ ਬਹੁਤ ਫਾਇਦੇਮੰਦ ਵੀ ਹੈ। ਤਾਜ਼ੀ ਲੱਸੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਆਸਾਨੀ ਨਾਲ ਮਿਲ ਜਾਂਦੇ ਹਨ। ਆਓ ਜਾਣਦੇ ਹਾਂ ਲੱਸੀ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ...


1. ਪਾਚਨ ਤੰਤਰ ਲਈ ਬਿਹਤਰ

ਲੱਸੀ ਵਿਚ ਚੰਗੇ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਵਜ੍ਹਾ ਨਾਲ ਇਸ ਦੀ ਵਰਤੋਂ ਨਾਲ ਪੂਰਾ ਪਾਚਨ ਤੰਤਰ ਦਰੁਸਤ ਰਹਿੰਦਾ ਹੈ। ਜੇ ਤੁਹਾਨੂੰ ਪੇਟ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਇਕ ਗਲਾਸ ਲੱਸੀ ਪੀ ਲਓ ਕੁਝ ਦੇਰ ਵਿਚ ਹੀ ਤਕਲੀਫ ਦੂਰ ਹੋ ਜਾਵੇਗੀ।


2. ਐਸੀਡਿਟੀ ਤੋਂ ਰਾਹਤ

ਜੋ ਲੋਕ ਹਮੇਸ਼ਾ ਐਸੀਡਿਟੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਲੱਸੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਲੱਸੀ ਦੀ ਤਾਸੀਰ ਠੰਡੀ ਹੁੰਦੀ ਹੈ, ਜਿਸ ਵਜ੍ਹਾ ਨਾਲ ਹਾਰਟਬਰਨ ਜਾਂ ਅਪਚ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।


3. ਭਾਰ ਘੱਟ ਕਰਨ ਵਿਚ ਮਦਦਗਾਰ

ਤੁਹਾਨੂੰ ਦੱਸ ਦੇਈਏ ਕਿ ਲੱਸੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਭਾਰ ਘੱਟ ਹੁੰਦਾ ਹੈ।ਜਿਸ ਵਜ੍ਹਾ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ।


4. ਹੱਡੀਆਂ ਦੀ ਮਜ਼ਬੂਤੀ

ਲੱਸੀ ਵਿਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਵਜ੍ਹਾ ਨਾਲ ਇਸ ਨੂੰ ਰੋਜ਼ਾਨਾ ਪੀਣ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੋਣ ਲੱਗਦੀਆਂ ਹਨ। ਇਕ ਕੱਪ ਲੱਸੀ ਵਿਚ 286 ਮਿਲੀਗ੍ਰਾਮ ਕੈਲਸ਼ੀਅਮ ਮੌਜੂਦ ਹੁੰਦਾ ਹੈ। ਜੋ ਕਿ ਰੋਜ਼ਾਨਾ ਦੇ ਲਈ ਜ਼ਰੂਰੀ ਕੈਲਸ਼ੀਅਮ ਦੀ ਲਗਭਗ 30% ਹੈ।


5. ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ

ਰੋਜ਼ਾਨਾ ਲੱਸੀ ਪੀਣ ਨਾਲ ਸਰੀਰ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਇਸ ਵਿਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ।


author

Priyanka

Content Editor

Related News