ਸਿਹਤਮੰਦ ਜੀਵਨ ਸ਼ੈਲੀ 'ਚ ਅੜਿੱਕਾ ਪਾਉਂਦੈ 'ਮਾਈਗ੍ਰੇਨ', ਜਾਣੋ ਕਾਰਨ, ਲੱਛਣ ਤੇ ਨਿਜ਼ਾਤ ਦੇ ਘਰੇਲੂ ਉਪਾਅ

Monday, Jan 02, 2023 - 06:42 PM (IST)

ਨਵੀਂ ਦਿੱਲੀ (ਬਿਊਰੋ) - ਮਾਈਗ੍ਰੇਨ ਇੱਕ ਅਜਿਹੀ ਬੀਮਾਰੀ ਦੀ ਸਥਿਤੀ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਵਾਰ-ਵਾਰ ਗੰਭੀਰ ਸਿਰ ਦਰਦ ਮਹਿਸੂਸ ਹੁੰਦਾ ਹੈ। ਆਮ ਤੌਰ 'ਤੇ ਇਸ ਦਾ ਅਸਰ ਸਿਰ ਦੇ ਅੱਧੇ ਹਿੱਸੇ 'ਤੇ ਦੇਖਿਆ ਜਾਂਦਾ ਹੈ ਅਤੇ ਦਰਦ ਆਉਂਦਾ-ਜਾਂਦਾ ਹੈ। ਹਾਲਾਂਕਿ, ਬਹੁਤ ਸਾਰੇ ਲੋਕਾਂ ਵਿੱਚ, ਇਹ ਦਰਦ ਪੂਰੇ ਸਿਰ ਵਿੱਚ ਵੀ ਹੁੰਦਾ ਹੈ। ਮਾਈਗ੍ਰੇਨ ਇੱਕ ਆਮ ਸਿਰ ਦਰਦ ਨਾਲੋਂ ਇੱਕ ਵੱਖਰੀ ਕਿਸਮ ਦਾ ਸਿਰ ਦਰਦ ਹੈ ਅਤੇ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਇਸ ਤੋਂ ਪੀੜਤ ਹਨ। ਮਾਈਗ੍ਰੇਨ ਕਾਰਨ ਵਿਅਕਤੀ ਦੀ ਸਿਹਤਮੰਦ ਜੀਵਨ ਸ਼ੈਲੀ 'ਚ ਅੜਿੱਕਾ ਪੈ ਜਾਂਦਾ ਹੈ। ਕਈ ਲੋਕ ਆਪਣੀ ਮਰਜ਼ੀ ਨਾਲ ਕਈ ਕਿਸਮ ਦੀਆਂ ਦਵਾਈਆਂ ਖਾਣ ਲਗਦੇ ਹਨ ਪਰ ਦਵਾਈ ਲੈਣ ਤੋਂ ਪਹਿਲਾਂ ਡਾਕਟਰੀ ਜਾਂਚ ਕਰਾਉਣੀ ਜ਼ਰੂਰੀ ਹੈ। ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਰਸੋਈ 'ਚ ਮੌਜੂਦ ਕਈ ਖਾਧ ਪਦਾਰਥਾਂ ਰਾਹੀਂ ਘਰੇਲੂ ਉਪਾਅ ਅਪਣਾ ਸਕਦੇ ਹੋ....

ਇਹ ਵੀ ਪੜ੍ਹੋ : ਕਿਉਂ ਬਣਦੀਆਂ ਨੇ ਰਸੌਲੀਆਂ? ਕੀ ਹੈ ਇਸ ਦਾ ਹੱਲ? ਜ਼ਰੂਰ ਪੜ੍ਹੋ ਇਹ ਖ਼ਬਰ

ਮਾਈਗ੍ਰੇਨ ਹੋਣ ਦੇ ਕਾਰਨ

* ਹਾਈ ਬਲੱਡ ਪ੍ਰੈਸ਼ਰ
* ਜ਼ਿਆਦਾ ਤਣਾਅ 
* ਨੀਂਦ ਪੂਰੀ ਨਾ ਹੋਣਾ
* ਮੌਸਮ ਵਿੱਚ ਬਦਲਾਅ 
* ਦਰਦ ਨਿਵਾਰਕ ਦਵਾਈਆਂ ਦਾ ਜ਼ਿਆਦਾ ਸੇਵਨ 

ਮਾਈਗ੍ਰੇਨ ਦੇ ਲੱਛਣ

* ਭੁੱਖ ਘੱਟ ਲਗਣਾ
* ਪਸੀਨਾ ਜ਼ਿਆਦਾ ਆਉਣਾ
* ਕਮਜ਼ੋਰੀ ਮਹਿਸੂਸ ਹੋਣਾ
* ਅੱਖਾਂ ਵਿੱਚ ਦਰਦ ਜਾਂ ਧੁੰਧਲਾ ਦਿਖਾਈ ਦੇਣਾ
* ਪੂਰੇ ਜਾਂ ਅੱਧੇ ਸਿਰ ਵਿੱਚ ਤੇਜ਼ ਦਰਦ
* ਤੇਜ਼ ਆਵਾਜ਼ ਜਾਂ ਰੋਸ਼ਨੀ ਤੋਂ ਬੇਚੈਨੀ
* ਉਲਟੀ ਆਉਣਾ
* ਕਿਸੇ ਕੰਮ ਵਿੱਚ ਮਨ ਨਾ ਲੱਗਣਾ

ਮਾਈਗ੍ਰੇਨ ਦੇ ਘਰੇਲੂ ਉਪਾਅ

1. ਖਾਲੀ ਢਿੱਡ ਸੇਬ ਦਾ ਸੇਵਨ

ਮਾਈਗ੍ਰੇਨ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਰੋਜ਼ ਸਵੇਰੇ ਖਾਲੀ ਢਿੱਡ ਸੇਬ ਦਾ ਸੇਵਨ ਕਰੋ। ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਇਹ ਕਾਫ਼ੀ ਅਸਰਦਾਰ ਤਰੀਕਾ ਹੈ। 

2. ਦੇਸੀ ਘਿਓ

ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸ਼ੁੱਧ ਦੇਸੀ ਘਿਓ ਦੀਆਂ 2-2 ਬੂੰਦਾਂ ਨੱਕ ਵਿੱਚ ਪਾਓ। ਇਸ ਨਾਲ ਤੁਹਾਨੂੰ ਇਸ ਦਰਦ ਤੋਂ ਰਾਹਤ ਮਿਲੇਗੀ।

3. ਅਦਰਕ

1 ਚੱਮਚ ਅਦਰਕ ਦਾ ਰਸ ਅਤੇ ਸ਼ਹਿਦ ਨੂੰ ਮਿਕਸ ਕਰਕੇ ਪੀਓ। ਇਸ ਤੋਂ ਇਲਾਵਾ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਅਦਰਕ ਦਾ ਟੁੱਕੜਾ ਵੀ ਮੂੰਹ 'ਚ ਰੱਖ ਸਕਦੇ ਹੋ। ਅਦਰਕ ਦਾ ਕਿਸੇ ਵੀ ਰੂਪ ਵਿੱਚ ਸੇਵਨ ਮਾਈਗ੍ਰੇਨ ਵਿੱਚ ਰਾਹਤ ਦਿਵਾਉਂਦਾ ਹੈ।

4. ਲੌਂਗ ਪਾਊਡਰ 

ਜੇਕਰ ਸਿਰ ਵਿੱਚ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਤੁਰੰਤ ਲੌਂਗ ਪਾਊਡਰ ਅਤੇ ਨਮਕ ਮਿਲਾ ਕੇ ਦੁੱਧ ਨਾਲ ਮਿਲਾ ਕੇ ਪਿਓ। ਅਜਿਹਾ ਕਰਨ ਨਾਲ ਸਿਰ ਦਾ ਦਰਦ ਝੱਟ ਨਾਲ ਗਾਇਬ ਹੋ ਜਾਵੇਗਾ। 

5. ਨਿੰਬੂ ਦਾ ਛਿਲਕਾ

ਨਿੰਬੂ ਦੇ ਛਿਲਕੇ ਨੂੰ ਧੁੱਪੇ ਸੁੱਕਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੱਥੇ 'ਤੇ ਲਗਾਉਣ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ। 

6. ਪਾਲਕ ਅਤੇ ਗਾਜਰ ਦਾ ਜੂਸ

ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਪਾਲਕ ਅਤੇ ਗਾਜਰ ਦਾ ਜੂਸ ਪੀਓ। ਇਸ ਨਾਲ ਤੁਹਾਡਾ ਦਰਦ ਮਿੰਟਾਂ ਵਿੱਚ ਗਾਇਬ ਹੋ ਜਾਵੇਗਾ। 

7. ਖੀਰਾ

ਮਾਈਗ੍ਰੇਨ ਹੋਣ ’ਤੇ ਖੀਰੇ ਦੀ ਸਲਾਈਸ ਨੂੰ ਸਿਰ 'ਤੇ ਰੱਗੜੋ ਜਾਂ ਫਿਰ ਇਸ ਨੂੰ ਸੁੰਘੋਂ। ਇਸ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਕਾਫ਼ੀ ਆਰਾਮ ਮਿਲੇਗਾ। 

ਇਹ ਵੀ ਪੜ੍ਹੋ : ਹਾਈ ਯੂਰਿਕ ਐਸਿਡ ਬਣਦੈ ਜੋੜਾਂ ਤੇ ਦਿਲ ਦੇ ਰੋਗਾਂ ਦਾ ਮੁੱਖ ਕਾਰਨ, ਬਚਣ ਲਈ ਖੁਰਾਕ 'ਚ ਸ਼ਾਮਲ ਕਰੋ ਇਹ ਖਾਧ ਪਦਾਰਥ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News