ਚਾਹ ਪੀਣ ਦਾ ਸਹੀ ਸਮਾਂ ਕੀ ਹੈ? ਜਾਣੋ ਕਿਸ ਸਮੇਂ ਚਾਹ ਪੀਣ ਨਾਲ ਹੁੰਦੇ ਨੇ ਫ਼ਾਇਦੇ ਤੇ ਨੁਕਸਾਨ

Tuesday, Nov 07, 2023 - 05:38 PM (IST)

ਚਾਹ ਪੀਣ ਦਾ ਸਹੀ ਸਮਾਂ ਕੀ ਹੈ? ਜਾਣੋ ਕਿਸ ਸਮੇਂ ਚਾਹ ਪੀਣ ਨਾਲ ਹੁੰਦੇ ਨੇ ਫ਼ਾਇਦੇ ਤੇ ਨੁਕਸਾਨ

ਜਲੰਧਰ (ਬਿਊਰੋ)– ਜ਼ਿਆਦਾਤਰ ਭਾਰਤੀ ਘਰਾਂ ’ਚ ਚਾਹ ਬਣਾਈ ਜਾਂਦੀ ਹੈ। ਕਈ ਲੋਕ ਚਾਹ ਦੇ ਬਹੁਤ ਸ਼ੌਕੀਨ ਹੁੰਦੇ ਹਨ। ਅਜਿਹੇ ਲੋਕ ਚਾਹ ਪੀਣ ’ਚ ਥੋੜ੍ਹੀ ਵੀ ਝਿਜਕ ਨਹੀਂ ਕਰਦੇ। ਚਾਹ ਦੇ ਸ਼ੌਕੀਨ ਲੋਕ ਸਵੇਰੇ-ਸ਼ਾਮ ਚਾਹ ਪੀਂਦੇ ਹਨ। ਅਜਿਹੇ ਲੋਕ ਖਾਣਾ ਖਾਣ ਤੋਂ ਬਾਅਦ ਵੀ ਚਾਹ ਪੀਂਦੇ ਹਨ। ਹਾਲਾਂਕਿ ਜ਼ਿਆਦਾ ਮਾਤਰਾ ’ਚ ਦੁੱਧ ਵਾਲੀ ਚਾਹ ਪੀਣਾ ਸਿਹਤ ਲਈ ਕਾਫੀ ਹਾਨੀਕਾਰਕ ਹੈ। ਜਿਵੇਂ ਨਾਸ਼ਤਾ, ਦੁਪਹਿਰ ਤੇ ਰਾਤ ਦੇ ਖਾਣੇ ਦਾ ਸਹੀ ਸਮਾਂ ਹੁੰਦਾ ਹੈ। ਇਸੇ ਤਰ੍ਹਾਂ ਚਾਹ ਪੀਣ ਦਾ ਵੀ ਸਹੀ ਸਮਾਂ ਹੈ। ਅਜਿਹੀ ਸਥਿਤੀ ’ਚ ਤੁਹਾਨੂੰ ਹਰ ਸਮੇਂ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ। ਆਓ ਜਾਣਦੇ ਹਾਂ ਚਾਹ ਪੀਣ ਦਾ ਸਹੀ ਸਮਾਂ ਕੀ ਹੈ–

ਚਾਹ ਪੀਣ ਦਾ ਸਹੀ ਸਮਾਂ ਕੀ ਹੈ?
ਜ਼ਿਆਦਾਤਰ ਭਾਰਤੀ ਚਾਹ ਪੀਣਾ ਪਸੰਦ ਕਰਦੇ ਹਨ। ਕੁਝ ਲੋਕ ਸਵੇਰੇ ਉੱਠਦੇ ਹੀ ਚਾਹ ਪੀ ਲੈਂਦੇ ਹਨ, ਜਦਕਿ ਕੁਝ ਲੋਕ ਸ਼ਾਮ ਨੂੰ ਚਾਹ ਪੀਣਾ ਪਸੰਦ ਕਰਦੇ ਹਨ। ਹਾਲਾਂਕਿ ਤੁਹਾਨੂੰ ਸਹੀ ਸਮੇਂ ’ਤੇ ਹੀ ਚਾਹ ਪੀਣੀ ਚਾਹੀਦੀ ਹੈ। ਸਵੇਰੇ 11 ਤੋਂ 12 ਦੇ ਵਿਚਕਾਰ ਚਾਹ ਪੀਣੀ ਚਾਹੀਦੀ ਹੈ। ਨਾਸ਼ਤੇ ਤੋਂ 2 ਘੰਟੇ ਬਾਅਦ ਤੇ ਦੁਪਹਿਰ ਦੇ ਖਾਣੇ ਤੋਂ 1-2 ਘੰਟੇ ਪਹਿਲਾਂ ਚਾਹ ਪੀਣਾ ਸਭ ਤੋਂ ਵਧੀਆ ਹੈ। ਇਸ ਨਾਲ ਤੁਹਾਡਾ ਭੋਜਨ ਚੰਗੀ ਤਰ੍ਹਾਂ ਪਚ ਜਾਂਦਾ ਹੈ। ਇਹ ਐਸੀਡਿਟੀ ਤੇ ਸਾੜ ਵਰਗੀਆਂ ਸਮੱਸਿਆਵਾਂ ਨੂੰ ਵੀ ਰੋਕਦਾ ਹੈ। ਚਾਹ ਹਮੇਸ਼ਾ ਸਹੀ ਸਮੇਂ ’ਤੇ ਪੀਣੀ ਚਾਹੀਦੀ ਹੈ ਕਿਉਂਕਿ ਗਲਤ ਸਮੇਂ ’ਤੇ ਚਾਹ ਪੀਣ ਨਾਲ ਤੁਹਾਡੇ ਪੂਰੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਨਾਲ ਹੀ ਤੁਹਾਨੂੰ ਬਹੁਤ ਜ਼ਿਆਦਾ ਚਾਹ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ : ਜੰਕ ਫੂਡ ਦੀ ਵਧੇਰੇ ਵਰਤੋਂ ਸਿਹਤ ਲਈ ਹੈ ਹਾਨੀਕਾਰਕ, ਸਰੀਰ ਨੂੰ ਪਹੁੰਚਾਉਂਦੇ ਨੇ ਭਾਰੀ ਨੁਕਸਾਨ

ਚਾਹ ਕਦੋਂ ਨਹੀਂ ਪੀਣੀ ਚਾਹੀਦੀ?

  • ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ
  • ਭੋਜਨ ਦੇ ਨਾਲ ਵੀ ਚਾਹ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ
  • ਸਵੇਰੇ ਉੱਠਣ ਤੋਂ ਬਾਅਦ ਲਗਭਗ 2 ਘੰਟੇ ਤੱਕ ਚਾਹ ਨਹੀਂ ਪੀਣੀ ਚਾਹੀਦੀ
  • ਨਾਸ਼ਤੇ ਤੋਂ 1-2 ਘੰਟੇ ਬਾਅਦ ਚਾਹ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ
  • ਸ਼ਾਮ 4-5 ਵਜੇ ਤੋਂ ਬਾਅਦ ਚਾਹ ਨਹੀਂ ਪੀਣੀ ਚਾਹੀਦੀ
  • ਰਾਤ ਨੂੰ ਸੌਣ ਤੋਂ ਪਹਿਲਾਂ ਚਾਹ ਬਿਲਕੁਲ ਨਹੀਂ ਪੀਣੀ ਚਾਹੀਦੀ
  • ਕਬਜ਼ ਹੋਣ ’ਤੇ ਚਾਹ ਨਹੀਂ ਪੀਣੀ ਚਾਹੀਦੀ
  • ਜੇਕਰ ਤੁਹਾਨੂੰ ਕੋਈ ਗੰਭੀਰ ਬੀਮਾਰੀ ਹੈ ਤਾਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ
  • ਜੇਕਰ ਤੁਹਾਨੂੰ ਐਸੀਡਿਟੀ ਜਾਂ ਛਾਤੀ ’ਚ ਸਾੜ ਆਦਿ ਦੀ ਸਮੱਸਿਆ ਹੈ ਤਾਂ ਵੀ ਚਾਹ ਤੋਂ ਪ੍ਰਹੇਜ਼ ਕਰੋ

ਗਲਤ ਸਮੇਂ ’ਤੇ ਚਾਹ ਪੀਣ ਦੇ ਨੁਕਸਾਨ

  • ਭੋਜਨ ਦੇ ਨਾਲ ਚਾਹ ਪੀਣਾ ਨੁਕਸਾਨਦੇਹ ਹੈ। ਇਸ ਨਾਲ ਸਰੀਰ ਨੂੰ ਭੋਜਨ ਨੂੰ ਪਚਾਉਣ ’ਚ ਪ੍ਰੇਸ਼ਾਨੀ ਹੋ ਸਕਦੀ ਹੈ
  • ਗਲਤ ਸਮੇਂ ’ਤੇ ਚਾਹ ਪੀਣ ਨਾਲ ਸਰੀਰ ’ਚ ਵਾਤ ਅਸੰਤੁਲਨ ਹੋ ਸਕਦਾ ਹੈ
  • ਜੇਕਰ ਤੁਸੀਂ ਸ਼ਾਮ ਦੇ ਬਾਅਦ ਚਾਹ ਪੀਂਦੇ ਹੋ ਤਾਂ ਇਹ ਤੁਹਾਡੀ ਨੀਂਦ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ
  • ਰਾਤ ਨੂੰ ਚਾਹ ਜਾਂ ਕੌਫੀ ਦਾ ਸੇਵਨ ਤਣਾਅ ਪੈਦਾ ਕਰ ਸਕਦਾ ਹੈ
  • ਬੈੱਡ ਟੀ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਹੈ। ਕੋਈ ਵੀ ਨੁਸਖ਼ਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

Rahul Singh

Content Editor

Related News