ਜਾਣੋ ਸਿਹਤ ਲਈ ਕਿੰਨਾ ਫਾਇਦੇਮੰਦ ਹੈ ਛੁਆਰਾ

Monday, Jul 03, 2017 - 11:04 AM (IST)

ਜਾਣੋ ਸਿਹਤ ਲਈ ਕਿੰਨਾ ਫਾਇਦੇਮੰਦ ਹੈ ਛੁਆਰਾ


ਜਲੰਧਰ— ਦੁੱਧ ਅਤੇ ਸ਼ੁਆਰੇ ਦਾ ਮਿਸ਼ਰਣ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਦੁੱਧ ਅਤੇ ਛੁਆਰੇ ਨੂੰ ਇੱਕਠੇ ਖਾਣ ਨਾਲ ਬਹੁਤ ਸਾਰੇ ਰੋਗਾਂ ਤੋਂ ਛੁਟਾਕਾਰਾ ਮਿਲਦਾ ਹੈ। ਚਾਹੇ ਉਹ ਸਰਦੀ ਹੋਵੇ ਜਾਂ ਜੁਕਾਮਸ਼ ਸਰੀਰ ਦੀ ਕਮਜ਼ੋਰੀ ਹੋਵੇ ਜਾਂ ਹੱਡੀਆਂ ਦੀ ਸਮੱਸਿਆ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਦੁੱਧ ਅਤੇ ਛੁਆਰੇ ਦੇ ਨਾਲ ਕੀ ਫਾਇਦੇ ਹੁੰਦੇ ਹਨ।
1. 2 ਕੱਪ ਦੁੱਧ ਉੱਬਾਲੋ ਅਤੇ ਉਸ 'ਚ ਛੁਆਰੇ ਪਕਾਓ। ਧਿਆਨ ਰੱਖੋ ਕਿ ਛੁਆਰੇ ਦੀ ਗੁੱਠਲੀ ਕੱਢ ਲਓ। ਹੋਲੀ ਗੈਸ 'ਤ ਦੁੱਧ ਨੂੰ ਸੰਘਣਾ ਹੋਣ ਤੱਕ ਪਕਾਓ। ਜਦੋਂ ਦੁੱਧ ਸੁੱਕਣ ਲੱਗੇ ਤਾਂ ਗੈਸ ਬੰਦ ਕਰ ਦਿਓ ਅਤੇ ਠੰਡਾ ਹੋਣ  ਲਈ ਛੱਡ ਦਿਓ। ਠੰਡਾ ਹੋਣ 'ਤੇ ਇਸ ਨੂੰ ਮਿਕਸੀ 'ਚ ਚੰਗੀ ਤਰ੍ਹਾਂ ਪੀਸ ਲਓ। ਇਸ ਮਿਸ਼ਰਣ ਨੂੰ ਪੀਣ ਨਾਲ ਭੁੱਖ ਵਧਦੀ ਹੈ।
2. ਵੱਧ ਰਹੀ ਉਮਰ ਦੇ ਬੱਚਿਆਂ ਦੇ ਸਿਹਤ ਲਈ ਇਹ ਛੁਆਰਾ ਉਪਯੋਗੀ ਹੈ। ਇਸ ਨਾਲ ਮਾਸਪੇਸ਼ੀਆਂ ਦਾ ਨਿਰਮਾਣ ਹੁੰਦਾ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
3. ਇਕ ਗਿਲਾਸ ਦੁੱਧ 'ਚ 5 ਛੁਆਰੇ ਪਾਓ। ਇਸ 'ਚ 5 ਦਾਣੇ ਕਾਲੀ ਮਿਰਚ ਦੇ ਇਕ ਦਾਣਾ ਇਲਾਇਚੀ ਮਿਲਾਓ ਅਤੇ ਚੰਗੀ ਤਰ੍ਹਾਂ ਉੱਬਾਲ ਲਓ। ਰਾਤ ਨੂੰ ਸੌਂਣ ਤੋਂ ਪਹਿਲਾਂ ਇਸ 'ਚ ਇਕ ਚਮਚ ਘਿਓ ਮਿਲਾ ਕੇ ਪੀ ਲਓ। 
4. ਜਿਨ੍ਹਾਂ ਲੋਕਾਂ ਦੀ ਆਵਾਜ਼ ਸਾਫ ਨਹੀਂ ਨਿਕਲਦੀ ਜਾ ਆਵਾਜ਼ 'ਚ ਭਾਰੀਪਣ ਹੁੰਦਾ ਹੈ। ਉਹ ਲੋਕ ਜੇਕਰ ਰੋਜ਼ ਛੁਆਰੇ ਨੂੰ ਦੁੱਧ 'ਚ ਉੱਬਾਲ ਕੇ ਪੀਣ ਤਾਂ ਆਵਾਜ਼ ਸਾਫ ਹੋ ਜਾਂਦੀ ਹੈ। ਬਸ ਧਿਆਨ ਰੱਖੋ ਕਿ ਦੁੱਧ ਪੀਣ ਤੋਂ ਬਾਅਦ 2 ਘੰਟੇ ਤੱਕ ਪਾਣੀ ਨਾ ਪੀਣ।
5. ਹਰ ਰੋਜ਼ ਦੋ ਤੋਂ ਚਾਰ ਛੁਆਰੇ ਦੁੱਧ ਅਤੇ ਮਿਸ਼ਰੀ ਦੇ ਨਾਲ ਉੱਬਾਲ ਕੇ ਪੀਣ ਨਾਲ ਬਲਗਮ ਦੂਰ ਹੁੰਦੀ ਹੈ ਅਤੇ ਸਾਹ ਦਾ ਰੋਗ ਵੀ ਠੀਕ ਹੁੰਦਾ ਹੈ।


Related News