ਗੋਡਿਆਂ ਦੇ ਅਸਹਿ ਦਰਦ ਤੋਂ ਛੁਟਕਾਰਾ ਪਾਉਣ ਦੇ ਉਪਾਅ

06/30/2016 12:41:30 PM

ਚੰਡੀਗੜ੍ਹ - ਗੋਡਿਆਂ ਦਾ ਦਰਦ ਬਹੁਤ ਹੀ ਦਰਦਨਾਕ ਹੁੰਦਾ ਹੈ। ਇਸ ਦਰਦ ਦੇ ਕਾਰਣ ਚਲਨਾ-ਫਿਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਜ਼ਿਆਦਾ ਭਾਰ ਜਾਂ ਬੁਢਾਪੇ ਨਾਲ ਤਾਂ ਇਹ ਤਕਲੀਫ ਹੋਰ ਵੀ ਦਰਦਨਾਕ ਹੋ ਜਾਂਦੀ ਹੈ। ਜੇਕਰ ਹੇਠਾਂ ਦੱਸੇ ਕਿਸੇ ਵੀ ਕਾਰਣ ਤੁਹਾਡਾ ਗੋਡੀਆ ਦਾ ਦਰਦ ਹੈ ਤਾਂ ਅੱਗੇ ਦਿੱਤੇ ਉਪਾਅ ਅਪਣਾ ਕੇ ਕਾਫੀ ਹੱਦ ਤੱਕ ਆਪਣੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
* ਗੋਡੇ ਦੀਆਂ ਮਾਸਪੇਸ਼ੀਆ ''ਚ ਖੂਨ ਦਾ ਦੌਰਾ ਸਹੀ ਨਾ ਹੋਣਾ।
* ਗੋਡੇ ਦੀਆਂ ਮਾਸਪੇਸ਼ੀਆ ''ਚ ਖਿੱਚ ਪੈਣਾ।
* ਮਾਸਪੇਸ਼ਿਆ ''ਚ ਕਿਸੇ ਤਰ੍ਹਾਂ ਸੱਟ ਦਾ ਅਸਰ ਹੋਣਾ।
* ਬੁਢਾਪਾ

ਅੱਗੇ ਦਿੱਤੇ ਉਪਾਅ ਨਾਲ ਤੁਸੀਂ ਆਪਣੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਅਪਣਾ ਸਕਦੇ ਹੋ
1. ਉਪਾਅ
1 ਚਮਚ ਹਲਦੀ ਪਾਊਡਰ
1 ਚਮਚ ਪੀਸੀ ਹੋਈ ਚੀਨੀ(ਬੂਰਾ) ਜਾਂ ਸ਼ਹਿਦ
1 ਚੁਟਕੀ ਚੂਨਾ(ਜਿਹੜਾ ਪਾਨ ''ਚ ਲਗਾ ''ਕੇ ਖਾਦਾ ਜਾਂਦਾ ਹੈ)
ਲੋੜ ਅਨੁਸਾਰ ਪਾਣੀ
ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇੱਕ ਗਾੜ੍ਹਾ ਪੇਸਟ ਬਣ ਜਾਵੇਗਾ। ਸੋਣ ਤੋਂ ਪਹਿਲੇ ਇਸ ਪੇਸਟ ਨੂੰ ਗੋਡਿਆ ''ਤੇ ਲਗਾਓ। ਇਸ ਨੂੰ ਸਾਰੀ ਰਾਤ ਗੋਡਿਆ ''ਤੇ ਲੱਗਾ ਰਹਿਣ ਦਿਓ। ਸਵੇਰੇ  ਸਾਦੇ ਪਾਣੀ ਨਾਲ ਧੋ ਲਓ। ਕੁਝ ਦਿਨਾਂ ਤੱਕ ਇਸ ਦਾ ਨਿਯਮਿਤ ਇਸਤੇਮਾਲ ਕਰਨ ਨਾਲ ਸੋਜ, ਖਿੱਚ ਜਾਂ ਸੱਟ ਕਾਰਣ ਹੋਣ ਵਾਲੇ ਦਰਦ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਜਾਵੇਗਾ।
2. ਉਪਾਅ
1 ਚਮਚ ਸੂੰਢ ਦਾ ਪਾਊਡਰ ਲਓ।
ਥੋੜ੍ਹਾ ਸਰੋਂ ਦਾ ਤੇਲ
ਦੋਨਾਂ ਨੂੰ ਮਿਲਾ ਕੇ ਪੇਸਟ ਬਣਾ ਕੇ ਗੋਡੇ ''ਤੇ ਲਗਾਓ। ਇਹ ਉਪਾਅ ਤੁਸੀਂ ਦਿਨ ਰਾਤ ਕਿਸੇ ਵੀ ਵੇਲੇ ਅਜ਼ਮਾ ਸਕਦੇ ਹੋ। ਕੁਝ ਘੰਟੇ ਲੱਗਾ ਰਹਿਣ ਦਿਓ, ਫਿਰ ਸਾਦੇ ਪਾਣੀ ਨਾਲ ਧੋ ਲਓ। ਇਸ ਨਾਲ ਗੋਡੇ ਦਾ ਦਰਦ ਨੂੰ ਬਹੁਤ ਜਲਦੀ ਅਰਾਮ  ਮਿਲੇਗਾ


Related News