Health Tips: ਜੋੜਾਂ ਦੇ ਦਰਦ ਤੋਂ ਨਿਜ਼ਾਤ ਪਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਕਰੋ ਪੈਰਾਂ ਦੀ ਮਸਾਜ

05/27/2022 5:35:35 PM

ਨਵੀਂ ਦਿੱਲੀ- ਸਿਰ ਤੋਂ ਲੈ ਕੇ ਸਰੀਰ ਦੇ ਹਰ ਅੰਗ ਦੀ ਤੇਲ ਨਾਲ ਮਾਲਿਸ਼ ਦੇ ਬਹੁਤ ਫ਼ਾਇਦੇ ਹੁੰਦੇ ਹਨ। ਸਰੀਰ ਦੀ ਮਸਾਜ ਕਰਨ ਨਾਲ ਕਿਹੜੇ ਫ਼ਾਇਦੇ ਹੁੰਦੇ ਨੇ, ਇਸ ਤੋਂ ਬਹੁਤ ਸਾਰੇ ਲੋਕ ਅਣਜਾਣ ਹਨ। ਅਸੀਂ ਹਮੇਸ਼ਾ ਸੋਚਦੇ ਹਾਂ ਕਿ ਸਿਰ ਦੀ ਤੇਲ ਨਾਲ ਮਾਲਿਸ਼ ਕਰਨ ’ਤੇ ਸਾਡੇ ਸਰੀਰ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਹੋਰ ਅੰਗਾਂ ਦੀ ਮਾਲਿਸ਼ ਕਰਨ ਨਾਲ ਵੀ ਸਰੀਰ ਨੂੰ ਰਾਹਤਮ ਮਿਲਦੀ ਹੈ ਅਤੇ ਕਈ ਬੀਮਾਰੀਆਂ ਦੂਰ ਵੀ ਹੁੰਦੀਆਂ ਹਨ। ਅੱਜ ਕੱਲ੍ਹ ਦੀ ਜੀਵਨ ਸ਼ੈਲੀ ਕਾਰਨ ਲੋਕ ਮਾਲਿਸ਼ ਕਰਨਾ ਭੁੱਲ ਗਏ ਹਨ। ਪੁਰਾਣੇ ਸਮੇਂ ਵਿੱਚ ਲੋਕਾਂ ਦੇ ਸਰੀਰ ਮਾਲਿਸ਼ ਕਰਨ ਕਰਕੇ ਮਜ਼ਬੂਤ ਅਤੇ ਤੰਦਰੁਸਤ ਰਹਿੰਦੇ ਸਨ। ਇਸੇ ਲਈ ਅੱਜ ਅਸੀਂ ਤੁਹਾਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ ਪੈਰਾਂ ਦੀ ਮਸਾਜ ਕਰਨ ਨਾਲ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ ਦੱਸਾਂਗੇ .....
ਬਲੱਡ ਸਰਕੁਲੇਸ਼ਨ
ਸਾਡੇ ਸਰੀਰ ਵਿੱਚ ਵਹਿਣ ਵਾਲਾ ਖੂਨ ਸਾਡੀਆਂ ਕੋਸ਼ਿਕਾਵਾਂ ਨੂੰ ਆਕਸੀਜਨ ਅਤੇ ਪੋਸ਼ਣ ਪਹੁੰਚਾਉਣ ਦਾ ਕੰਮ ਕਰਦਾ ਹੈ। ਇੰਨਾ ਹੀ ਨਹੀਂ ਖੂਨ ਸਾਡੇ ਸਰੀਰ ਦੇ ਵਿਸ਼ੈਲੇ ਤੱਤਾਂ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦਾ ਹੈ। ਗਲਤ ਖਾਣ ਪੀਣ ਅਤੇ ਗਲਤ ਰਹਿਣ ਸਹਿਣ ਕਾਰਨ ਅੱਜ ਕੱਲ੍ਹ ਬਲੱਡ ਸਰਕੁਲੇਸ਼ਨ ਖਰਾਬ ਹੋ ਰਿਹਾ ਹੈ। ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਰਾਤ ਨੂੰ ਪੰਜ ਮਿੰਟ ਆਪਣੇ ਪੈਰਾਂ ਦੀ ਮਾਲਿਸ਼ ਜ਼ਰੂਰ ਕਰੋ, ਜੋ ਫ਼ਾਇਦੇਮੰਦ ਹੋਵੇਗੀ।

PunjabKesari
ਪੈਰਾਂ ਦੀਆਂ ਸਮੱਸਿਆਵਾਂ
ਜੇਕਰ ਤੁਹਾਨੂੰ ਪੈਰਾਂ ਦੀ ਕੋਈ ਵੀ ਸਮੱਸਿਆ ਰਹਿੰਦੀ ਹੈ ਤਾਂ ਨਾਰੀਅਲ ਦੇ ਤੇਲ ਨਾਲ ਪੈਰਾਂ ਦੀ ਮਸਾਜ ਕਰਨ ਨਾਲ ਪੈਰਾਂ ਦੀਆਂ ਨਸਾਂ ਨੂੰ ਆਰਾਮ ਮਿਲਦਾ ਹੈ। ਪੈਰਾਂ ਨਾਲ ਜੁੜੀ ਹਰ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ। ਲਗਾਤਾਰ ਪੈਰਾਂ ’ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਗਰਮ ਨਾਰੀਅਲ ਤੇਲ ਨਾਲ ਪੈਰਾਂ ਦੀ ਮਸਾਜ ਕਰੋ ।
ਜੋੜਾਂ ਦਾ ਦਰਦ
ਹੱਥਾਂ-ਪੈਰਾਂ ਵਿੱਚ ਦਰਦ ਹੋਣ ’ਤੇ ਲੋਕ ਤੇਲ ਦੀ ਮਾਲਿਸ਼ ਕਰਦੇ ਹਨ, ਜੋ ਫ਼ਾਇਦੇਮੰਦ ਹੁੰਦੀ ਹੈ। ਜੇਕਰ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ’ਤੇ ਤੇਲ ਦੀ ਮਾਲਿਸ਼ ਕਰੋ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ।

PunjabKesari

ਸਰੀਰ ਦਾ ਵਾਧੂ ਐਸਿਡ
ਰੋਜ਼ਾਨਾ ਪੈਰਾਂ ਦੀ ਮਸਾਜ ਕਰਨ ਨਾਲ ਸਾਡੀਆਂ ਮਾਸਪੇਸ਼ੀਆਂ ਵਿੱਚ ਮੌਜੂਦ ਲੈਕਟਿਕ ਐਸਿਡ ਹੌਲੀ ਹੌਲੀ ਖਤਮ ਹੋਣ ਲੱਗਦਾ ਹੈ। ਜੇਕਰ ਇਹ ਐਸਿਡ ਸਾਡੇ ਪੈਰਾਂ ਵਿੱਚ ਵਾਧਾ ਰਹਿੰਦਾ ਹੈ ਤਾਂ ਇਸ ਨਾਲ ਪੈਰਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਪੈਰਾਂ ਦੀ ਰੋਜ਼ਾਨਾ ਮਸਾਜ ਕਰਨ ਨਾਲ ਇਹ ਵਾਧੂ ਲੈਕਟਿਕ ਐਸਿਡ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ ।
ਸਿਰ ਦਰਦ
ਸਾਡੇ ਪੈਰਾਂ ਦੀਆਂ ਨਸਾਂ ਸਿੱਧੀਆਂ ਦਿਮਾਗ ਨਾਲ ਜੁੜੀਆਂ ਹੁੰਦੀਆਂ ਹਨ। ਜੇਕਰ ਤੁਹਾਨੂੰ ਲਗਾਤਾਰ ਸਿਰਦਰਦ ਰਹਿੰਦਾ ਹੈ ਤਾਂ ਪੈਰਾਂ ਦੀ ਮਸਾਜ ਨਾਲ ਸਿਰਦਰਦ ਦੂਰ ਹੁੰਦਾ ਹੈ । ਰਾਤ ਨੂੰ ਪੈਰਾਂ ਦੀ ਮਸਾਜ ਕਰਨ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ। ਪੈਰਾਂ ਦੀਆਂ ਨਸਾਂ ਦਿਮਾਗ ਨਾਲ ਜੁੜੀਆਂ ਹੋਣ ਕਰਕੇ ਸਿਰ ਦਰਦ ਹੋਣ ’ਤੇ ਪੈਰਾਂ ਨੂੰ ਗਰਮ ਪਾਣੀ ਵਿੱਚ 10 ਮਿੰਟ ਰੱਖਣ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ ।

PunjabKesari
ਗਰਭਵਤੀ ਜਨਾਨੀਆਂ ਲਈ ਫ਼ਾਇਦੇਮੰਦ 
ਗਰਭ ਅਵਸਥਾ ਦੇ ਆਖ਼ਰੀ ਮਹੀਨਿਆਂ ਵਿੱਚ ਗਰਭਵਤੀ ਜਨਾਨੀਆਂ ਨੂੰ ਪੈਰਾਂ ਵਿੱਚ ਮਾਲਸ਼ ਜ਼ਰੂਰ ਕਰਨੀ ਚਾਹੀਦੀ। ਇਸ ਨਾਲ ਪੈਰਾਂ ਵਿੱਚ ਜਮ੍ਹਾ ਤਰਲ ਪਦਾਰਥ ਕਿਡਨੀ ਵਿੱਚ ਵਾਪਸ ਚਲਾ ਜਾਂਦਾ ਹੈ, ਉੱਥੇ ਉਸ ਨੂੰ ਬਾਹਰ ਨਿਕਲਣ ਦਾ ਰਾਹ ਮਿਲਦਾ ਹੈ।


Aarti dhillon

Content Editor

Related News