ਖੂਨ ਦੇ ਸੰਚਾਰ ਨੂੰ ਕੰਟਰੋਲ ’ਚ ਰੱਖਣ ਦਾ ਕੰਮ ਕਰਦੈ ਕੈਲਸ਼ੀਅਮ, ਜੋੜਾਂ ਦਾ ਦਰਦ ਵੀ ਕਰੇ ਠੀਕ

03/18/2020 6:04:55 PM

ਜਲੰਧਰ— ਸੰਤੁਲਿਤ ਭੋਜਨ ਖਾਣਾ ਸਭ ਲਈ ਬਹੁਤ ਜ਼ਰੂਰੀ ਹੈ। ਇਹ ਉਹ ਭੋਜਨ ਹੁੰਦਾ ਹੈ, ਜਿਸ 'ਚ ਵਿਟਾਮਿਨ ਤੋਂ ਲੈ ਕੇ ਪ੍ਰੋਟੀਨ ਤੱਕ ਸਾਰੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ। ਪੌਸ਼ਟਿਕ ਭੋਜਨ ਸਾਡੇ ਸਰੀਰ 'ਚ ਜਾ ਕੇ ਮਾਸਪੇਸ਼ੀਆਂ ਦੀ ਮੁਰੰਮਤ ਕਰਨ ਦੇ ਨਾਲ-ਨਾਲ ਸਰੀਰਕ ਵਿਕਾਸ ਵੀ ਕਰਦਾ ਹੈ। ਇਸ ਦੀ ਬਦੌਲਤ ਸਾਡੇ ਸਰੀਰ ਨੂੰ ਮਜ਼ਬੂਤੀ, ਚਲਣ-ਫਿਰਨ ਤੇ ਹੋਰ ਕੰਮਾਂ ਲਈ ਐਨਰਜੀ ਮਿਲਦੀ ਹੈ। ਇਹ ਭੋਜਨ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਅ ਕੇ ਰੱਖਣ ਦਾ ਕੰਮ ਕਰਦਾ ਹੈ। ਬਚਪਨ ਤੋਂ ਸੰਤੁਲਿਤ ਖੁਰਾਕ ਨਾ ਖਾਣ ’ਤੇ ਸਰੀਰ ਦਾ ਵਿਕਾਸ ਚੰਗੀ ਤਰ੍ਹਾਂ ਨਾਲ ਨਹੀਂ ਹੁੰਦਾ। ਖੁਰਾਕ ਹਮੇਸ਼ਾ ਉਮਰ, ਲਿੰਗ, ਸਰੀਰ ਰਚਨਾ, ਕੰਮ ਦੇ ਪੱਧਰ ਤੇ ਸਰਗਰਮੀ ਦੇ ਪੱਧਰ 'ਤੇ ਨਿਰਭਰ ਕਰਦੀ ਹੈ। ਜਿਵੇਂ ਬੱਚਿਆਂ ਲਈ ਵੱਖ ਤਰ੍ਹਾਂ ਦੇ ਖੁਰਾਕ ਦੀ ਲੋੜ ਹੁੰਦੀ ਹੈ ਜਦੋਂ ਕਿ ਗਰਭਵਤੀ ਔਰਤ ਲਈ ਵੱਖ। ਉਥੇ ਉਮਰ ਵਧਣ 'ਤੇ ਪੋਸ਼ਕ ਤੱਤਾਂ ਦੀ ਲੋੜ ਬਦਲਦੀ ਰਹਿੰਦੀ ਹੈ। ਇਸ ਲਈ ਤੁਹਾਨੂੰ ਆਪਣੇ ਡਾਈਟ ਪਲਾਨ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।

1. ਪ੍ਰੋਟੀਨ
ਸੰਤੁਲਿਤ ਖੁਰਾਕ 'ਚ ਪ੍ਰੋਟੀਨ ਦੀ ਭਰਪੂਰ ਮਾਤਰਾ ਵੱਧ ਹੋਣੀ ਚਾਹੀਦੀ ਹੈ, ਕਿਉਂਕਿ ਪ੍ਰੋਟੀਨ ਸਰੀਰ ਦਾ ਰਾਅ ਮਟੀਰੀਅਲ ਹੈ। ਇਸ ਦੀ ਵਰਤੋਂ ਸੈੱਲਸ ਦੇ ਨਿਰਮਾਣ ਲਈ ਬਹੁਤ ਜ਼ਰੂਰੀ ਹੈ। ਪ੍ਰੋਟੀਨ ਭਾਰ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਬੱਚਿਆਂ ਦੀ ਡਾਈਟ 'ਚ ਪ੍ਰੋਟੀਨ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਰੀਰ ਨੂੰ ਐਨਰਜੀ ਤੇ ਤੰਦਰੁਸਤੀ ਦਿੰਦਾ ਹੈ। 

PunjabKesari

2. ਕੈਲਸ਼ੀਅਮ
ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਦੁੱਧ ਸਭ ਤੋਂ ਵਧੀਆ ਚਸ਼ਮਾ ਮੰਨਿਆ ਜਾਂਦਾ ਹੈ। ਦੰਦਾਂ ਅਤੇ ਹੱਡੀਆਂ ਦੇ ਨਿਰਮਾਣ ਤੇ ਮਜ਼ਬੂਤੀ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਖੂਨ ਦੇ ਸੰਚਾਰ ਨੂੰ ਕੰਟਰੋਲ ਰੱਖਣ ਅਤੇ ਨਵੀਆਂ ਖੂਨ ਕੋਸ਼ਿਕਾਵਾਂ ਦੇ ਨਿਰਮਾਣ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੈ। ਜੋੜਾਂ 'ਚ ਦਰਦ ਤੇ ਕਮਜ਼ੋਰੀ, ਹੱਡੀਆਂ ਦੇ ਰੋਗ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਹੁੰਦੇ ਹਨ। ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਤੁਹਾਡੀ ਡਾਈਟ 'ਚ ਕੈਲਸ਼ੀਅਮ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰਤਾਂ ਨੂੰ ਕੈਲਸ਼ੀਅਮ ਦੀ ਦੁੱਗਣੀ ਮਾਤਰਾ ਹੋਣੀ ਚਾਹੀਦਾ ਹੈ ਕਿਉਂਕਿ ਪੀਰੀਅਡ ਅਤੇ ਗਰਭ ਦੌਰਾਨ ਕੈਲਸ਼ੀਅਮ ਦੀ ਕਾਫੀ ਖਪਤ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ -  ਲੀਵਰ ਦੀ ਸਮੱਸਿਆ ਨੂੰ ਦੂਰ ਕਰਦੈ ਨਮਕ ਦਾ ਪਾਣੀ, ਸਵੇਰੇ ਪੀਣ ’ਤੇ ਹੋਣਗੇ ਕਈ ਫਾਇਦੇ

PunjabKesari

3. ਆਇਰਨ
ਸਰੀਰ 'ਚ ਖੂਨ ਬਣਾਉਣ ਲਈ ਆਇਰਨ ਦੀ ਲੋੜ ਹੁੰਦੀ ਹੈ। ਜੇਕਰ ਇਸ ਦੀ ਕਮੀ ਹੋ ਜਾਵੇ ਤਾਂ ਖੂਨ 'ਚ ਲਾਲੀ ਘੱਟ ਹੋ ਜਾਂਦੀ ਹੈ ਜਿਸ ਨਾਲ ਸਰੀਰ ਦੇ ਸਾਰੇ ਹਿੱਸਿਆਂ ਨੂੰ ਜ਼ਰੂਰੀ ਆਕਸੀਜਨ ਨਹੀਂ ਮਿਲਦਾ।
ਆਇਰਨ ਭਰਪੂਰ ਆਹਾਰ ਖਾਣ ਨਾਲ ਸਰੀਰ ’ਚ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ। 

PunjabKesari

4. ਵਿਟਾਮਿਨ
ਵਿਟਾਮਿਨ ਸਾਡੇ ਸਰੀਰ ਦੇ ਕਈ ਅੰਗਾਂ ਨੂੰ ਸਹੀ ਢੰਗ ਨਾਲ ਕੰਮ ਕਰਨ 'ਚ ਮਦਦ ਕਰਦਾ ਹੈ। ਸਾਡੇ ਸਰੀਰ ਲਈ 13 ਤਰ੍ਹਾਂ ਦੇ ਵੱਖ-ਵੱਖ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਵਿਟਾਮਿਨ ਏ, ਬੀ, ਸੀ, ਡੀ, ਈ ਅਤੇ ਕੇ ਇਹ ਸਾਰੇ ਸਰੀਰ ਲਈ ਬਹੁਤ ਹੀ ਜ਼ਰੂਰੀ ਮੰਨੇ ਜਾਂਦੇ ਹਨ। ਜੇਕਰ ਇਨ੍ਹਾਂ 'ਚੋਂ ਕਿਸੇ ਵੀ ਵਿਟਾਮਿਨ ਦੀ ਕਮੀ ਹੋ ਜਾਵੇ ਤਾਂ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ। ਟੀ. ਬੀ. ਦੀ ਬੀਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਵਿਟਾਮਿਨ ‘ਸੀ’ ਲਾਹੇਵੰਦ ਸਾਬਤ ਹੋ ਸਕਦਾ ਹੈ। ਵਿਟਾਮਿਨ ‘ਡੀ’ ਸਾਡੇ ਸਰੀਰ ਵਿਚ ਹੱਡੀਆਂ ਨੂੰ ਮਜ਼ਬੂਤ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ । 

PunjabKesari

5. ਕਾਰਬੋਹਾਈਡ੍ਰੇਟ
ਕਾਰਬੋਹਾਈਡ੍ਰੇਟ ਸਰੀਰ ਨੂੰ ਊਰਜਾ ਦੇਣ ਵਾਲਾ ਇਕ ਸਰੋਤ ਹੈ। ਸਰੀਰ 'ਚ ਇਸ ਦੀ ਕਮੀ ਹੋਣ 'ਤੇ ਕਮਜ਼ੋਰੀ ਅਤੇ ਆਲਸ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਤਿੰਨ ਰੂਪਾਂ 'ਚ ਸਾਡੇ ਸਰੀਰ 'ਚ ਸ਼ਾਮਲ ਹੁੰਦਾ ਹੈ। ਕਾਰਬੋਹਾਈਡ੍ਰੇਟ ਵਾਲੇ ਭੋਜਨ ਨਾਲ ਖ਼ੂਨ 'ਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। 

6. ਕੈਲੋਰੀ
ਕੈਲੋਰੀ ਸਰੀਰ ਨੂੰ ਗਰਮੀ ਅਤੇ ਐਨਰਜੀ ਦਿੰਦਾ ਹੈ। ਇਕ ਗ੍ਰਾਮ ਪ੍ਰੋਟੀਨ 'ਚ ਲਗਭਗ 4 ਕੈਲੋਰੀ, ਇਕ ਗ੍ਰਾਮ ਤੇਲ ਯੁਕਤ 'ਚ 9 ਕੈਲੋਰੀ ਅਤੇ 1 ਗ੍ਰਾਮ ਕਾਰਬੋਹਾਈਡ੍ਰੇਟ 'ਚ 4 ਕੈਲੋਰੀ ਪਾਈ ਜਾਂਦੀ ਹੈ।


rajwinder kaur

Content Editor

Related News