ਖਾਣੇ ਤੋਂ ਬਾਅਦ ਜੇਕਰ ਖਾਂਦੇ ਹੋ fruits ਤਾਂ ਸਾਵਧਾਨ ! ਜਾਣੋਂ ਸੇਵਨ ਕਰਨ ਦਾ ਸਹੀ ਸਮਾਂ

Thursday, May 01, 2025 - 11:23 AM (IST)

ਖਾਣੇ ਤੋਂ ਬਾਅਦ ਜੇਕਰ ਖਾਂਦੇ ਹੋ fruits ਤਾਂ ਸਾਵਧਾਨ ! ਜਾਣੋਂ ਸੇਵਨ ਕਰਨ ਦਾ ਸਹੀ ਸਮਾਂ

ਹੈਲਥ ਡੈਸਕ : ਫਲਾਂ ਤੇ ਸਬਜ਼ੀਆਂ ਨਾਲ ਭਰਪੂਰ ਖੁਰਾਕ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਫਲਾਂ ਦਾ ਸੇਵਨ ਕਰਨ ਬਹੁਤ ਜ਼ਰੂਰੀ ਹੈ। ਇਸ ਲਈ ਜ਼ਿਆਦਾਤਰ ਲੋਕ ਫਲ ਦਾ ਸੇਵਨ ਕਾਰਨ ਵੱਧ ਪਸੰਦ ਕਰਦੇ ਹਨ।  ਇਹ ਪ੍ਰੋਟੀਨ, ਵਿਟਾਮਿਨ, ਫਾਈਬਰ, ਖਣਿਜ ਅਤੇ ਐਂਟੀਆਕਸੀਡੈਂਟ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਤੁਹਾਨੂੰ ਹਾਈ ਬੀਪੀ, ਸ਼ੂਗਰ, ਕੈਂਸਰ, ਪੇਟ ਅਤੇ ਅੱਖਾਂ ਦੀਆਂ ਸਮੱਸਿਆਵਾਂ ਅਤੇ ਇੱਥੋਂ ਤੱਕ ਕਿ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਤੋਂ ਬਚਾਉਣ ਲਈ ਕੰਮ ਕਰਦੇ ਹਨ ਪਰ ਜੇਕਰ ਇਨ੍ਹਾਂ ਦੇ ਫਾਇਦੇ ਹਨ, ਤਾਂ ਕੁਝ ਨੁਕਸਾਨ ਵੀ ਹਨ। ਖਾਸ ਕਰ ਕੇ ਜੇਕਰ ਇਨ੍ਹਾਂ ਦਾ ਸਹੀ ਢੰਗ ਨਾਲ ਸੇਵਨ ਨਾ ਕੀਤਾ ਜਾਵੇ। ਜੇਕਰ ਤੁਸੀ ਵੀ ਫਲ ਖਾਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਫਲ ਦੇ ਸੇਵਨ ਕਰਨ ਦਾ ਸਹੀ ਸਮਾਂ ਹੁੰਦਾ ਹੈ, ਜਿਸ ਨਾਲ ਅਸੀ ਤੰਦਰੁਸਤ ਰਹਿ ਸਕਦੇ ਹਨ। ਬਹੁਤ ਸਾਰੇ ਲੋਕ ਹਨ ਜੋ ਖਾਣੇ ਤੋਂ ਬਾਅਦ ਫਲ ਖਾਣਾ ਪਸੰਦ ਕਰਦੇ ਹਨ, ਇਹ ਸੋਚਦੇ ਹੋਏ ਕਿ ਇਸ ਨਾਲ ਕੀ ਨੁਕਸਾਨ ਹੋਵੇਗਾ। ਆਓ ਜਾਣਦੇ ਹਾਂ ਕਿ ਖਾਣ ਤੋਂ ਤੁਰੰਤ ਬਾਅਦ ਫਲ ਕਿਉਂ ਨਹੀਂ ਖਾਣੇ ਚਾਹੀਦੇ ਅਤੇ ਖਾਣ ਦਾ ਸਹੀ ਸਮਾਂ ਕੀ ਹੈ।

ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਖਾਓ ਫਲ
ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਫਲ ਖਾਂਦੇ ਹੋ ਤਾਂ ਇਸ ਆਦਤ ਨੂੰ ਛੱਡ ਦੇਣਾ ਬਿਹਤਰ ਹੋਵੇਗਾ ਕਿਉਂਕਿ ਇਹ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ। ਇਕ ਮਾਹਿਰ ਨੇ ਦੱਸਿਆ ਹੈ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਫਲ ਖਾਣ ਤੋਂ ਕਿਉਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਬਾਰੇ ਗੱਲ ਕਰਦੇ ਹੋਏ ਪੋਸ਼ਣ ਮਾਹਿਰ ਨੇ ਦੱਸਿਆ ਕਿ ਆਯੁਰਵੈਦ ਦੇ ਅਨੁਸਾਰ ਭੋਜਨ ਤੋਂ ਤੁਰੰਤ ਬਾਅਦ ਫਲ ਖਾਣਾ ਠੀਕ ਨਹੀਂ ਹੈ ਕਿਉਂਕਿ ਇਹ ਤੁਹਾਡੀ ਪਾਚਨ ਕਿਰਿਆ ਨੂੰ ਵਿਗਾੜਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪਕਾਏ ਹੋਏ ਭੋਜਨ ਅਤੇ ਫਲਾਂ ਦਾ ਪਾਚਨ ਵੱਖ-ਵੱਖ ਢੰਗ ਨਾਲ ਹੁੰਦਾ ਹੈ।

ਹੋ ਸਕਦੀਆਂ ਹਨ ਇਹ ਪੇਟ ਦੀਆਂ ਸਮੱਸਿਆਵਾਂ
ਫਲ ਜਲਦੀ ਪਚ ਜਾਂਦੇ ਹਨ, ਜਦਕਿ ਪਕਾਏ ਹੋਏ ਭੋਜਨ 'ਚ ਜ਼ਿਆਦਾ ਸਮਾਂ ਲੱਗਦਾ ਹੈ। ਦੂਜੇ ਪਾਸੇ ਜਦੋਂ ਤੁਸੀਂ ਦੋਵਾਂ ਦਾ ਇਕੱਠੇ ਸੇਵਨ ਕਰਦੇ ਹੋ ਤਾਂ ਫਲ ਪੇਟ ਵਿੱਚ ਫਰਮੈਂਟੇਸ਼ਨ ਪੈਦਾ ਕਰ ਸਕਦੇ ਹਨ ਤੇ ਗੈਸ, ਫੁੱਲਣ ਤੇ ਐਸਿਡਿਟੀ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਸਿਰਫ ਇਹ ਹੀ ਨਹੀਂ ਇਹ ਪਾਚਨ ਕਿਰਿਆ (ਅਗਨੀ) ਨੂੰ ਕਮਜ਼ੋਰ ਕਰ ਸਕਦਾ ਹੈ, ਮੈਟਾਬੋਲਿਜ਼ਮ ਨੂੰ ਹੌਲੀ ਕਰ ਸਕਦਾ ਹੈ ਅਤੇ ਜ਼ਹਿਰੀਲੇ ਪਦਾਰਥ (ਅਮਾ) ਪੈਦਾ ਕਰ ਸਕਦਾ ਹੈ।

ਇਹ ਹੈ ਫਲ ਖਾਣ ਦਾ ਸਹੀ ਸਮਾਂ
ਮਾਹਿਰ ਨੇ ਕਿਹਾ ਕਿ ਫਲ ਸਵੇਰੇ ਖਾਲੀ ਪੇਟ ਜਾਂ ਸਨੈਕ ਸਮੇਂ ਖਾਧੇ ਜਾ ਸਕਦੇ ਹਨ। ਇਸ ਤੋਂ ਇਲਾਵਾ ਖਾਣਾ ਖਾਣ ਤੋਂ 30-60 ਮਿੰਟ ਪਹਿਲਾਂ ਜਾਂ ਖਾਣਾ ਖਾਣ ਤੋਂ 2-3 ਘੰਟੇ ਬਾਅਦ ਫਲ ਖਾਣਾ ਸਭ ਤੋਂ ਵਧੀਆ ਹੈ।


author

SATPAL

Content Editor

Related News