ਪਿੱਤ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਅਸਰਦਾਰ ਤਰੀਕੇ

05/24/2017 1:30:41 PM

ਜਲੰਧਰ— ਗਰਮੀ ਦੇ ਮੌਸਮ ''ਚ ਪਸੀਨਾ ਆਉਣਾ ਆਮ ਗੱਲ ਹੈ। ਪਸੀਨੇ ਦੀ ਵਜ੍ਹਾ ਨਾਲ ਕਈ ਸਕਿਨ ਦੀਆਂ ਕਈ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਪਿੱਤ ਵੀ ਸਰੀਰ ''ਤੇ ਹੋਣ ਵਾਲੀ ਇਕ ਪਰੇਸ਼ਾਨੀ ਹੈ। ਇਸ ਨਾਲ ਸਰੀਰ ''ਤੇ ਬਰੀਕ-ਬਾਰੀਕ ਦਾਣੇ ਹੋ ਜਾਂਦੇ ਹਨ। ਇਹ ਸਰੀਰ ਦੇ ਕਈ ਹਿੱਸਿਆ ''ਤੇ ਹੋ ਸਕਦੀ ਹੈ। ਇਸ ਨਾਲ ਖਾਰਿਸ਼ ਅਤੇ ਹਲਕੀ ਜਿਹੀ ਚੁਬਨ ਵੀ ਹੁੰਦੀ ਹੈ। ਜੇਕਰ ਤੁਸੀਂ ਵੀ ਇਸ ਪਰੇਸ਼ਾਨੀ ਤੋਂ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੀ ਇਹ ਪਰੇਸ਼ਾਨੀ ਦੂਰ ਹੋ ਜਾਵੇਗੀ। 
1. ਨਿੰਮ
ਨਿੰਮ ''ਚ ਐਂਟੀਬਾਓਟਿਕ ਗੁਣ ਹੁੰਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਕਰਕੇ ਪਿੱਤ ਹੋਣ ''ਤੇ ਨਿੰਮ ਦੀਆਂ ਕੁੱਝ ਪੱਤੀਆਂ ਉਬਾਲੋ ਅਤੇ ਉਸ ਪਾਣੀ ਨਾਲ ਨਹਾ ਲਓ। ਇਸ ਨਾਲ ਸਕਿਨ ਦੀ ਇਨਫੈਕਸ਼ਨ ਤੋਂ ਛੁਟਕਾਰਾ ਮਿਲੇਗਾ। ਨਿੰਮ ਅਤੇ ਤੁਲਸੀ ਦੀਆਂ ਪੱਤੀਆਂ ਨੂੰ ਪੀਸ ਕੇ ਪੇਸਟ ਤਿਆਰ ਕਰ ਲਓ ਅਤੇ ਉਸ ਨੂੰ ਪਿੱਤ ਵਾਲੀ ਜਗ੍ਹਾ ''ਤੇ ਲਗਾਓ। ਅਜਿਹਾ ਕਰਨ ਨਾਲ ਠੰਡਕ ਦੇ ਨਾਲ-ਨਾਲ ਰਾਹਤ ਵੀ ਮਿਲੇਗੀ। 
2. ਫਲਾਂ ਦਾ ਰਸ
ਸਰੀਰ ''ਚ ਪਾਣੀ ਦੀ ਕਮੀ ਹੋਣ ਨਾਲ ਚਮੜੀ ਦੇ ਛੇਕ ਬੰਦ ਹੋਣ ਲੱਗਦੇ ਹਨ, ਜਿਸ ਨਾਲ ਪਿੱਤ ਹੋਣ ਲੱਗਦੀ ਹੈ। ਇਸ ਤੋਂ ਬਚਣ ਲੀ ਪੇਅ ਪਦਾਰਥਾਂ ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ ਹੈ। ਜੂਸ, ਨਿੰਬੂ ਪਾਣੀ, ਲੱਸੀ ਅਤੇ ਗਲੂਕੋਜ ਨੂੰ ਆਪਣੀ ਖੁਰਾਕ ''ਚ ਸ਼ਾਮਲ ਕਰੋ। 
3. ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਮੁਲਤਾਨੀ ਮਿੱਟੀ ''ਚ ਪਾਣੀ ਮਿਲਾਕੇ ਪੇਸਟ ਬਣਾ ਲਓ। ਇਸ ਨੂੰ ਸਰੀਰ ''ਤੇ ਲਗਾਓ। ਇਸ ਨਾਲ ਪਿੱਤ ਦੇ ਕਾਰਨ ਹੋਣ ਵਾਲੀ ਜਲਨ ਤੋਂ ਛੁਟਕਾਰਾ ਮਿਲਦਾ ਹੈ। ਪੈਕ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਨਹਾ ਲਓ। 
4. ਐਲੋਵੀਰਾ ਜੈੱਲ
ਐਲੋਵੀਰਾ ਜੈੱਲ ਵੀ ਸਕਿਨ ਲਈ ਬਹੁਤ ਫਾਇਦੇਮੰਦ ਹੈ। ਇਹ ਪਿੱਤ ਨੂੰ ਠੀਕ ਕਰਨ ''ਚ ਬਹੁਤ ਲਾਭਕਾਰੀ ਹੈ। ਇਸਦੀ ਜੈੱਲ ਨਿਕਾਲ ਕੇ ਆਪਣੇ ਸਰੀਰ ''ਤੇ ਲਗਾਓ। ਪਿੱਤ ਠੀਕ ਹੋ ਜਾਵੇਗੀ।  


Related News