ਜੇਕਰ ਤੁਸੀਂ ਵੀ ਖਾਂਦੇ ਹੋ ਖਾਲੀ ਢਿੱਡ ਇਹ ਫਲ ਤਾਂ ਹੋ ਜਾਓ ਸਾਵਧਾਨ
Sunday, Jun 02, 2024 - 10:08 AM (IST)
ਜਲੰਧਰ- ਸਵੇਰੇ ਤੁਹਾਨੂੰ ਹਲਕਾ ਫੁਲਕਾ ਨਾਸ਼ਤਾ ਹੀ ਕਰਨਾ ਚਾਹੀਦਾ ਹੈ , ਕਿਉਂਕਿ ਦਿਨ ਦੀ ਸ਼ੁਰੂਆਤ ਹੈਲਦੀ ਖਾਣੇ ਨਾਲ ਹੀ ਕਰਨੀ ਚਾਹੀਦੀ ਹੈ। ਕਈ ਲੋਕ ਸਵੇਰੇ ਖਾਲੀ ਢਿੱਡ ਫਲ ਖਾਣ ਨੂੰ ਫਾਇਦੇਮੰਦ ਮੰਨਦੇ ਹਨ ਪਰ ਅਜਿਹਾ ਕੁਝ ਵੀ ਨਹੀਂ ਹੈ। ਖਾਸ ਤੌਰ 'ਤੇ ਕੁਝ ਅਜਿਹੇ ਫਲ ਹਨ ਜਿਨ੍ਹਾਂ ਨੂੰ ਸਵੇਰੇ ਭੁੱਲ ਕੇ ਵੀ ਨਹੀਂ ਖਾਣੇ ਚਾਹੀਦੇ। ਇਸ ਨਾਲ ਫਾਇਦੇ ਦੀ ਥਾਂ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਜਾਣੋ ਸਵੇਰ ਵੇਲੇ ਕਿਹੜੇ ਫਲ ਨਹੀਂ ਖਾਣੇ ਚਾਹੀਦੇ ਅਤੇ ਕਿਹੜੇ ਫਲ ਖਾ ਸਕਦੇ ਹੋ?
ਖਾਲੀ ਢਿੱਡ ਕਿਹੜੇ ਫਲ ਨਹੀਂ ਖਾਣੇ ਚਾਹੀਦੇ?
ਖੱਟੇ ਫਲ- ਸਵੇਰੇ ਖਾਲੀ ਢਿੱਡ ਖੱਟੇ ਫਲ ਬਿਲਕੁਲ ਨਹੀਂ ਖਾਣੇ ਚਾਹੀਦੇ। ਖਾਸ ਤੌਰ 'ਤੇ ਅੰਗੂਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖੱਟੇ ਫਲਾਂ ਵਿੱਚ ਬਹੁਤ ਜ਼ਿਆਦਾ ਐਸਿਡ ਹੁੰਦਾ ਹੈ ਜੋ ਗੈਸਟਿਕ ਐਸਿਡ ਰੀਫਲਕਸ ਅਲਸਰ ਅਤੇ ਢਿੱਡ 'ਚ ਜਲਣ ਦਾ ਕਾਰਨ ਬਣ ਸਕਦਾ ਹੈ। ਸੰਤਰੇ ਜਾਂ ਮੌਸਮੀ ਵੀ ਖਾਲੀ ਢਿੱਡ ਨਹੀਂ ਖਾਣਾ ਚਾਹੀਦਾ। ਇਨ੍ਹਾਂ 'ਚ ਸਿਟਰਿਕ ਐਸਿਡ ਹੁੰਦਾ ਹੈ ਜੋ ਖਾਲੀ ਢਿੱਡ ਨੁਕਸਾਨ ਪਹੁੰਚਾਉਂਦਾ ਹੈ।
ਕੇਲਾ- ਕੇਲਾ ਖਾਣਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਕੇਲੇ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਹੁੰਦੇ ਹਨ ਪਰ ਖਾਲੀ ਢਿੱਡ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਬੇਚੈਨੀ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਅਨਾਨਾਸ- ਅਨਾਨਾਸ ਨੂੰ ਅਜਿਹੇ ਮੌਸਮ 'ਚ ਜ਼ਰੂਰ ਖਾਣਾ ਚਾਹੀਦਾ ਹੈ ਪਰ ਇਸ ਨੂੰ ਖਾਲੀ ਢਿੱਡ ਨਾ ਖਾਓ। ਅਨਾਨਾਸ 'ਵਿਟਾਮਿਨ ਸੀ' ਨਾਲ ਭਰਪੂਰ ਹੁੰਦਾ ਹੈ। ਅਨਾਨਾਸ ਪਾਚਨ ਕਿਰਿਆ ਲਈ ਚੰਗਾ ਹੁੰਦਾ ਹੈ ਪਰ ਕਾਲੀ ਮਿਰਚ ਖਾਣ ਨਾਲ ਪਾਚਨ ਕਿਰਿਆ ਵੀ ਖਰਾਬ ਹੋ ਸਕਦੀ ਹੈ।
ਅੰਬ- ਇਨ੍ਹੀਂ ਦਿਨੀਂ ਅੰਬਾਂ ਦਾ ਸੀਜ਼ਨ ਚੱਲ ਰਿਹਾ ਹੈ। ਪਰ ਸਵੇਰੇ ਖਾਲੀ ਢਿੱਡ ਅੰਬ ਖਾਣ ਨਾਲ ਨੁਕਸਾਨ ਹੋ ਸਕਦਾ ਹੈ। ਖਾਲੀ ਪੇਟ ਅੰਬ ਖਾਣ ਨਾਲ ਢਿੱਡ ਫੁੱਲਣਾ ਅਤੇ ਬਦਹਜ਼ਮੀ ਹੋ ਸਕਦੀ ਹੈ। ਇਸ ਨਾਲ ਪਾਚਨ ਕਿਰਿਆ 'ਤੇ ਵੀ ਅਸਰ ਪੈਂਦਾ ਹੈ।
ਤੁਸੀਂ ਸਵੇਰੇ ਖਾਲੀ ਢਿੱਡ ਕੁਝ ਗਿਣੇ ਚੁਣੇ ਫਲਾਂ ਦਾ ਸੇਵਨ ਕਰ ਸਕਦੇ ਹੋ। ਇਸ 'ਚ ਐਪਲ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਸਵੇਰੇ ਖਾਲੀ ਢਿੱਡ ਪਪੀਤਾ ਖਾਣਾ ਵੀ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਅਨਾਰ ਅਤੇ ਅਮਰੂਦ ਨੂੰ ਵੀ ਖਾਲੀ ਢਿੱਡ ਖਾਧਾ ਜਾ ਸਕਦਾ ਹੈ।