ਢਿੱਡ 'ਚ ਬਣ ਰਹੀ ਗੈਸ ਕਰ ਰਹੀ ਹੈ ਪਰੇਸ਼ਾਨ ਤਾਂ ਇੰਝ ਪਾਓ ਇਸ ਤੋਂ ਛੁਟਕਾਰਾ

Saturday, Sep 14, 2024 - 12:30 PM (IST)

ਨਵੀਂ ਦਿੱਲੀ : ਕਿਸੇ ਵੀ ਉਮਰ ਦੇ ਵਿਅਕਤੀ ਨੂੰ ਬਦਹਜ਼ਮੀ ਦੀ ਪਰੇਸ਼ਾਨੀ ਹੋ ਸਕਦੀ ਹੈ। ਇਸ ਦੌਰਾਨ ਜ਼ਿਆਦਾਤਰ ਲੋਕਾਂ ਦੇ ਢਿੱਡ ਵਿੱਚ ਗੈਸ ਦੀ ਸਮੱਸਿਆ ਹੁੰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਦਰਅਸਲ, ਇਹ ਤੁਹਾਡੀ ਰੋਜ਼ ਦੀ ਰੂਟੀਨ ਵਿੱਚ ਬਦਲਾਅ ਜਾਂ ਬਹੁਤ ਜ਼ਿਆਦਾ ਫੈਟ ਵਾਲਾ ਭੋਜਨ ਖਾਣ ਕਰਕੇ ਹੁੰਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਸੌਣ ਅਤੇ ਜਾਗਣ ਦੇ ਸਮੇਂ ਵਿੱਚ ਅਚਾਨਕ ਤਬਦੀਲੀਆਂ ਕਰਕੇ ਤੁਹਾਨੂੰ ਪਾਚਨ ਵਿੱਚ ਸਮੱਸਿਆਵਾਂ (ਗੈਸਟ੍ਰਿਕ ਸਮੱਸਿਆਵਾਂ) ਹੋਣ ਲੱਗ ਜਾਂਦੀਆਂ ਹਨ।

ਅਜਿਹੇ 'ਚ ਇਸ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ 3 ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਬਦਹਜ਼ਮੀ ਅਤੇ ਪੇਟ ਵਿੱਚ ਗੈਸ ਦੀ ਸ਼ਿਕਾਇਤ ਘੱਟ ਹੋ ਜਾਵੇਗੀ। ਤਾਂ ਆਓ ਜਾਣਦੇ ਹਾਂ ਉਹ ਤਿੰਨ ਚੀਜ਼ਾਂ, ਜਿਨ੍ਹਾਂ ਨੂੰ ਖਾਣ ਤੋਂ ਬਾਅਦ ਤੁਹਾਨੂੰ ਤੁਰੰਤ ਆਰਾਮ ਮਿਲੇਗਾ।

ਅਦਰਕ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਇਹ ਚਾਹ ਵਿੱਚ ਵਰਤਣ ਦੇ ਨਾਲ-ਨਾਲ ਸਬਜੀਆਂ ਵਿੱਚ ਵੀ ਵਰਤੀ ਜਾਂਦੀ ਹੈ। ਦਰਅਸਲ, ਅਦਰਕ ਵਿੱਚ ਜਿੰਜਰੋਲ ਅਤੇ ਹੋਰ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜਿਹੜੇ ਪੇਟ ਦੀ ਗੜਬੜੀ ਨੂੰ ਠੀਕ ਕਰਨ ਵਿੱਚ ਫਾਇਦੇਮੰਦ ਹੁੰਦਾ ਹੈ। ਇਸ ਨਾਲ ਅਪਚ ਅਤੇ ਪੇਟ ਵਿੱਚ ਬਣਨ ਵਾਲੀ ਗੈਸ ਤੋਂ ਹੀ ਛੁਟਕਾਰਾ ਮਿਲਦਾ ਹੈ। ਤੁਸੀਂ ਇਸ ਨੂੰ ਆਪਣੀ ਕਿਸੇ ਵੀ ਡਿਟੋਕਸ ਡ੍ਰਿੰਕ ਵਿੱਚ ਮਿਲਾ ਸਕਦੇ ਹਨ ਜਾਂ ਇਸ ਨੂੰ ਗਰਮ ਪਾਣੀ ਵਿੱਚ ਉਬਾਲ ਕੇ ਚਾਹ ਦੀ ਤਰ੍ਹਾਂ ਇਸ ਦਾ ਮਜ਼ਾ ਲੈ ਸਕਦੇ ਹਨ।

ਪੇਟ 'ਚ ਗੈਸ ਬਣਨ ਦੀ ਸਥਿਤੀ 'ਚ ਲੋਕ ਆਮ ਤੌਰ 'ਤੇ ਨਿੰਬੂ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਦਰਅਸਲ, ਨਿੰਬੂ ਵਿੱਚ ਵਿਟਾਮਿਨ ਸੀ ਦੇ ਨਾਲ-ਨਾਲ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਖਣਿਜ ਵੀ ਪਾਏ ਜਾਂਦੇ ਹਨ। ਇਸ ਵਿਚ ਚੰਗੀ ਮਾਤਰਾ ਵਿਚ ਪੈਕਟਿਨ ਫਾਈਬਰ ਵੀ ਹੁੰਦਾ ਹੈ ਜੋ ਪਾਚਨ ਨੂੰ ਸੁਧਾਰਦਾ ਹੈ। ਤੁਸੀਂ ਸਲਾਦ ਵਿੱਚ ਨਿੰਬੂ ਪਾਣੀ ਜਾਂ ਨਿੰਬੂ ਦਾ ਰਸ ਨਿਚੋੜ ਕੇ ਵੀ ਪੀ ਸਕਦੇ ਹੋ।

ਇਸ ਤੋਂ ਇਲਾਵਾ ਤੀਜਾ ਤਰੀਕਾ ਸੰਤਰਾ ਹੈ। ਤੁਸੀਂ ਇਸ ਦਾ ਨਾਮ ਤਾਂ ਸੁਣਿਆ ਹੀ ਹੋਵੇਗਾ ਅਤੇ ਇਹ ਬਾਜ਼ਾਰ ਵਿੱਚ ਆਸਾਨੀ ਨਾਲ ਉਪਲਬਧ ਹੈ। ਇਹ ਫਾਈਬਰ ਨਾਲ ਭਰਪੂਰ ਫਲ ਹੈ, ਜਿਸ ਵਿਚ ਸੋਲਿਊਬਲ ਫਾਈਬਰ ਪੈਕਟਿਨ ਦੀ ਭਰਪੂਰ ਮਾਤਰਾ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਇਸ 'ਚ ਲੈਕਸੇਟਿਵ ਹੁੰਦਾ ਹੈ, ਜੋ ਪੇਟ ਨੂੰ ਸਾਫ ਕਰਨ 'ਚ ਮਦਦ ਕਰਦਾ ਹੈ। ਇਹ ਕਬਜ਼ ਦੀ ਸਮੱਸਿਆ ਵਿੱਚ ਵੀ ਵਧੀਆ ਕੰਮ ਕਰਦਾ ਹੈ।


Tarsem Singh

Content Editor

Related News