ਤਾਂਬੇ ਦੇ ਭਾਂਡੇ ’ਚ ਪਾਣੀ ਪੀਣਾ ਕਿੰਨਾ ਸੁਰੱਖਿਅਤ? ਪੜ੍ਹੋ ਖ਼ਬਰ ਨਹੀਂ ਤਾਂ ਫ਼ਾਇਦੇ ਦੀ ਜਗ੍ਹਾ ਹੋਣਗੇ ਨੁਕਸਾਨ

Monday, Apr 17, 2023 - 12:05 PM (IST)

ਜਲੰਧਰ (ਬਿਊਰੋ)– ਤਾਂਬਾ ਸਾਡੇ ਸਰੀਰ ਨੂੰ ਡੀਟੌਕਸੀਫਾਈ ਕਰਨ ਲਈ ਸਭ ਤੋਂ ਮਹੱਤਵਪੂਰਨ ਧਾਤਾਂ ’ਚੋਂ ਇਕ ਹੈ। ਅਜਿਹੇ ’ਚ ਦਿਨ ਭਰ ਤਾਂਬੇ ਦੇ ਭਾਂਡੇ ’ਚੋਂ ਪਾਣੀ ਪੀਣਾ ਕਿੰਨਾ ਸਹੀ ਹੈ? ਆਓ ਜਾਣਦੇ ਹਾਂ–

ਤਾਂਬੇ ਦੇ ਭਾਂਡੇ ’ਚ ਪਾਣੀ ਪੀਣ ਦੇ ਨਿਯਮ
ਤਾਂਬਾ ਇਕ ਅਜਿਹਾ ਧਾਤੂ ਹੈ, ਜੋ ਸਾਡੇ ਸਰੀਰ ਨੂੰ ਰੈੱਡ ਬਲੱਡ ਸੈੱਲਸ (ਆਰ. ਬੀ. ਸੀ.) ਬਣਾਉਣ ’ਚ ਮਦਦ ਕਰਦਾ ਹੈ ਤੇ ਨਸਾਂ ਦੇ ਸੈੱਲਾਂ ਤੇ ਸਾਡੇ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਦਾ ਹੈ। ਇਹ ਕੋਲੇਜਨ, ਹੱਡੀਆਂ ਤੇ ਟਿਸ਼ੂਆਂ ਨੂੰ ਬਣਾਉਣ ’ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤਾਂਬਾ ਵੀ ਇਕ ਐਂਟੀਆਕਸੀਡੈਂਟ ਹੈ, ਜੋ ਸੈੱਲਾਂ ਤੇ ਡੀ. ਐੱਨ. ਏ. ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲਸ ਨੂੰ ਘਟਾ ਸਕਦਾ ਹੈ। ਇੰਨਾ ਹੀ ਨਹੀਂ, ਤਾਂਬਾ ਸਰੀਰ ਨੂੰ ਆਇਰਨ ਨੂੰ ਸੋਖਣ ’ਚ ਮਦਦ ਕਰਦਾ ਹੈ ਪਰ ਸਵਾਲ ਇਹ ਹੈ ਕਿ ਕੀ ਇਨ੍ਹਾਂ ਫ਼ਾਇਦਿਆਂ ਲਈ ਸਾਨੂੰ ਰੋਜ਼ਾਨਾ ਤਾਂਬੇ ਦੇ ਭਾਂਡੇ ’ਚੋਂ ਪਾਣੀ ਪੀਣਾ ਚਾਹੀਦਾ ਹੈ?

ਕੀ ਤਾਂਬੇ ਦੇ ਭਾਂਡੇ ਦਾ ਪਾਣੀ ਪੂਰਾ ਦਿਨ ਪੀ ਸਕਦੇ ਹਾਂ?
ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਆਫ਼ ਡਾਇਟਰੀ ਸਪਲੀਮੈਂਟਸ ਅਨੁਸਾਰ ਤਾਂਬੇ ਦੀ ਬੋਤਲ ਜਾਂ ਭਾਂਡੇ ’ਚ ਸਟੋਰ ਕੀਤਾ ਪਾਣੀ ਪੀਣਾ ਲਾਭਦਾਇਕ ਹੈ ਪਰ ਹਰ ਸਮੇਂ ਨਹੀਂ ਕਿਉਂਕਿ ਇਹ ਸਰੀਰ ’ਚ ਤਾਂਬੇ ਦਾ ਜ਼ਹਿਰੀਲਾਪਣ ਪੈਦਾ ਕਰ ਸਕਦਾ ਹੈ, ਜੋ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇੰਨਾ ਹੀ ਨਹੀਂ, ਰੋਜ਼ਾਨਾ ਤਾਂਬੇ ਦੀ ਬੋਤਲ ਜਾਂ ਭਾਂਡੇ ਨੂੰ ਪਾਣੀ ਨਾਲ ਭਰ ਕੇ ਰੱਖਣ ਨਾਲ ਜੰਗਾਲ ਵੀ ਲੱਗ ਸਕਦਾ ਹੈ, ਜਿਸ ਕਾਰਨ ਸਮੱਸਿਆ ਹੋਰ ਵੀ ਵੱਧ ਸਕਦੀ ਹੈ।

ਤਾਂਬੇ ਦੀ ਬੋਤਲ ਜਾਂ ਭਾਂਡੇ ਦਾ ਪਾਣੀ ਰੋਜ਼ਾਨਾ ਪੀਣ ਦੇ ਨੁਕਸਾਨ
ਜਦੋਂ ਤੁਸੀਂ ਰੋਜ਼ਾਨਾ ਤਾਂਬੇ ਦੀ ਬੋਤਲ ਜਾਂ ਭਾਂਡੇ ’ਚ ਪਾਣੀ ਪੀਣਾ ਸ਼ੁਰੂ ਕਰਦੇ ਹੋ ਤਾਂ ਤਾਂਬਾ ਖ਼ੂਨ ’ਚ ਰਲਣਾ ਸ਼ੁਰੂ ਹੋ ਜਾਂਦਾ ਹੈ ਤੇ ਕਿਡਨੀ ਤੇ ਲੀਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਤਾਂਬੇ ਦੇ ਕਣ ਜਾਂ ਕ੍ਰਿਸਟਲ ਸਾਹ ਲੈਣ ਵੇਲੇ ਤੁਹਾਡੇ ਨੱਕ ਤੇ ਗਲੇ ’ਚ ਜਲਣ ਪੈਦਾ ਕਰ ਸਕਦੇ ਹਨ। ਇਸ ਕਾਰਨ ਤੁਹਾਨੂੰ ਚੱਕਰ ਆਉਣੇ ਤੇ ਸਿਰ ਦਰਦ ਵਰਗੇ ਲੱਛਣ ਮਹਿਸੂਸ ਹੋ ਸਕਦੇ ਹਨ।

ਤਾਂਬੇ ਦੇ ਭਾਂਡੇ ’ਚ ਪਾਣੀ ਪੀਣ ਦੇ ਨਿਯਮ
ਤਾਂਬੇ ਦੇ ਭਾਂਡੇ ’ਚ ਪਾਣੀ ਨਾਲ ਸਬੰਧਤ ਨਿਯਮਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂਬੇ ਦੀ ਬੋਤਲ ਜਾਂ ਭਾਂਡੇ ’ਚ ਪਾਣੀ ਨੂੰ 6-8 ਘੰਟੇ ਲਈ ਰੱਖ ਕੇ ਸਵੇਰੇ ਪੀਓ। ਇਸ ਤੋਂ ਇਲਾਵਾ ਇਸ ਬੋਤਲ ਜਾਂ ਭਾਂਡੇ ਦਾ ਪਾਣੀ ਦਿਨ ’ਚ 2 ਤੋਂ 3 ਵਾਰ ਹੀ ਪੀਣਾ ਚਾਹੀਦਾ ਹੈ। ਇਸ ਦਾ ਪਾਣੀ ਦਿਨ ਭਰ ਨਾ ਪੀਓ, ਨਹੀਂ ਤਾਂ ਲਾਭ ਦੀ ਬਜਾਏ ਨੁਕਸਾਨ ਹੋ ਸਕਦਾ ਹੈ।

ਨੋਟ– ਕੀ ਤੁਸੀਂ ਵੀ ਤਾਂਬੇ ਦੇ ਭਾਂਡੇ ’ਚੋਂ ਪਾਣੀ ਪੀਂਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News