ਫੁਲਹਿਰੀ ਦੀ ਬੀਮਾਰੀ ਨੂੰ ਜੜ ਤੋਂ ਖਤਮ ਕਰਨ ''ਚ ਮਦਦਗਾਰ ਸਾਬਤ ਹੁੰਦੇ ਨੇ ਇਹ ਘਰੇਲੂ ਨੁਸਖੇ

05/08/2019 2:25:09 PM

ਜਲੰਧਰ— ਸਾਡੇ ਸਰੀਰ 'ਤੇ ਸ਼ਰਾਫ ਦੀ ਤਰਾਂ ਹੋਣ ਵਾਲੇ ਦਾਗਾਂ ਦੀ ਸਮੱਸਿਆ ਨੂੰ ਸਾਧਾਰਨ ਜਾਂ ਆਸਾਨ ਘਰੇਲੂ ਨੁਸਖੇ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਗੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਜੋ ਫੁਲਹਿਰੀ ਦੀ ਬੀਮਾਰੀ ਨੂੰ ਖਤਮ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ।

PunjabKesari

ਜਾਣੋ ਕੀ ਹੈ ਸਫੈਦ ਦਾਗ ਦੀ ਸਮੱਸਿਆ
ਸਫੈਦ ਦਾਗ ਇਕ ਤਰਾਂ ਦਾ ਸਰੀਰਕ ਰੋਗ ਹੈ, ਜੋ ਕਿਸੇ ਐਲਰਜ਼ੀ ਜਾਂ ਸਰੀਰ ਦੇ ਰੋਗ ਕਾਰਨ ਹੁੰਦਾ ਹੈ। ਕਈ ਵਾਰ ਇਹ ਅਨੂਵਿਸ਼ਿੰਕ ਵੀ ਹੋ ਸਕਦਾ ਹੈ। ਦੁਨੀਆ 'ਚ 2% ਲੋਕ ਇਸ ਬੀਮਾਰੀ ਦੇ ਸ਼ਿਕਾਰ ਹਨ ਅਤੇ ਭਾਰਤ 'ਚ 4% ਲੋਕ ਇਸ ਬੀਮਾਰੀ ਤੋਂ ਪਰੇਸ਼ਾਨ ਹਨ, ਇਸ ਨੂੰ ਠੀਕ ਕਰਨ ਦੇ ਲਈ ਬਹੁਤ ਧੀਰਜ ਦੀ ਲੋੜ ਪੈਂਦੀ ਹੈ, ਜਿਸ ਨੂੰ ਘਰੇਲੂ ਨੁਸਖਿਆਂ ਦੇ ਨਾਲ ਖਤਮ ਕੀਤਾ ਜਾ ਸਕਦਾ ਹੈ। 
ਨਿੰਮ ਦੀ ਕਰੋ ਵਰਤੋਂ 
ਨਿੰਮ ਕਈ ਪ੍ਰਕਾਰ ਦੇ ਰੋਗਾਂ ਲਈ ਫਾਇਦੇਮੰਦ ਹੈ। ਨਿੰਮ ਨੂੰ ਪੀਸ ਕੇ ਉਸ ਦਾ ਪੇਸਟ ਬਣਾ ਲਵੋ ਅਤੇ ਦਾਗ ਵਾਲੀ ਜਗਾ 'ਤੇ ਇਕ ਮਹੀਨੇ ਤੱਕ ਲਗਾਓ। ਨਿੰਮ ਦੇ ਪੱਤਿਆਂ ਦਾ ਜੂਸ ਪੀਓ, ਇਸ ਦੇ ਨਾਲ ਤੁਹਾਡਾ ਖੂਨ ਸਾਫ ਹੋਵੇਗਾ ਅਤੇ ਸਫੈਦ ਦਾਗਾਂ ਦੇ ਨਾਲ-ਨਾਲ ਤੁਹਾਡੇ ਸਰੀਰ ਦੇ ਸਾਰੇ ਰੋਗ ਖਤਮ ਹੋ ਜਾਣਗੇ। 
ਸਰੀਰ ਸ਼ੁੱਧ ਰੱਖੇ
ਕਈ ਵਾਰ ਲੋਕ ਪੇਸ਼ਾਬ ਨੂੰ ਰੋਕ ਕੇ ਰੱਖਦੇ ਹਨ ਜੋ ਕਿ ਬਹੁਤ ਗਲਤ ਹੈ। ਅਜਿਹਾ ਕਰਨ ਨਾਲ ਸਰੀਰ ਦੇ ਅੰਦਰ ਫਾਲਤੂ ਪਦਾਰਥ ਜਮਾਂ ਹੋ ਜਾਂਦੇ ਹਨ, ਜੋ ਸਰੀਰ ਨੂੰ ਹਮੇਸ਼ਾ ਨੁਕਸਾਨ ਪਹੁੰਚਾਉਦੇ ਹਨ।|ਇਸ ਦੇ ਲਈ ਸਰੀਰ 'ਚੋਂ ਫਾਲਤੂ ਪਦਾਰਥ ਨੂੰ ਬਾਹਰ ਕੱਢੋ ਅਤੇ ਆਪਣੇ ਸਰੀਰ ਨੂੰ ਸ਼ੁੱਧ ਰੱਖੋ।

PunjabKesari
ਅਦਰਕ ਦੀ ਕਰੋ ਵਰਤੋਂ
ਰੋਜ਼ਾਨਾ ਅਦਰਕ ਦਾ ਜੂਸ ਪੀਓ ਅਤੇ ਅਦਰਕ ਦੇ ਇਕ ਟੁਕੜੇ ਨੂੰ ਖਾਲੀ ਪੇਟ ਚਬਾ ਕੇ ਖਾਓ ਅਤੇ ਨਾਲ ਹੀ ਅਦਰਕ ਨੂੰ ਪੀਸ ਕੇ ਰੋਜ਼ਾਨਾ ਦਾਗਾਂ 'ਤੇ ਲਗਾਉਣਾ ਚਾਹੀਦਾ ਹੈ।
ਬਾਥੂ ਵੀ ਹੈ ਮਦਦਗਾਰ
ਜ਼ਿਆਦਾ ਤੋਂ ਜ਼ਿਆਦਾ ਆਪਣੇ ਖਾਣੇ 'ਚ ਬਾਥੂ ਨੂੰ ਸ਼ਾਮਲ ਕਰੋ ਅਤੇ ਰੋਜ਼ਾਨਾ ਬਾਥੂ ਨੂੰ ਉਬਾਲ ਕੇ ਉਸ ਦੇ ਪਾਣੀ ਨਾਲ ਆਪਣੇ ਦਾਗਾਂ ਨੂੰ ਧੋਵੋ। ਕੱਚੇ ਬਾਥੂ ਦਾ ਦੋ ਕੱਪ ਦਾ ਰਸ ਕੱਢ ਕੇ ਅਤੇ ਉਸ 'ਚ ਤਿਲ ਦਾ ਤੇਲ ਮਿਲਾ ਕੇ ਉਸ੍ਨੂੰ ਥੋੜ੍ਹੀ ਅੱਗ 'ਚ ਪਕਾਓ। ਜਦੋਂ ਉਸ 'ਚ ਸਿਰਫ ਤੇਲ ਰਹਿ ਜਾਵੇ ਤਾਂ ਉਸ ਨੂੰ ਥੱਲੇ ਉਤਾਰ ਲਵੋ। ਫਿਰ ਇਸ ਨੂੰ ਰੋਜ਼ਾਨਾ ਦਾਗਾਂ 'ਤੇ ਲਗਾਉਣਾ ਚਾਹੀਦਾ ਹੈ, ਜਿਸ ਨਾਲ ਹੌਲੀ-ਹੌਲੀ ਦਾਗ ਹਟਣੇ ਸ਼ੁਰੂ ਹੋ ਜਾਂਦੇ ਹੈ।
ਅਖਰੋਟ ਵੀ ਖਾਓ
ਅਖਰੋਟ ਸਫੈਦ ਦਾਗਾਂ ਲਈ ਬਹੁਤ ਫਾਇਦੇਮੰਦ ਹੈ ਅਤੇ ਅਖਰੋਟ ਰੋਜ਼ਾਨਾ ਖਾਣਾ ਚਾਹੀਦਾ ਹੈ। ਇਹ ਸਫੈਦ ਹੋ ਚੁੱਕੇ ਦਾਗਾਂ ਨੂੰ ਕਾਲੇ ਕਰਨ 'ਚ ਸਾਡੀ ਮੱਦਦ ਕਰਦਾ ਹੈ।
ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼
ਇਨ੍ਹਾਂ ਘਰੇਲੂ ਨੁਸਖਿਆਂ ਦੇ ਨਾਲ-ਨਾਲ ਤੁਹਾਨੂੰ ਖਾਣ ਦੀਆਂ ਚੀਜ਼ਾਂ 'ਚ ਵੀ ਪਰਹੇਜ ਕਰਨਾ ਪਵੇਗਾ, ਜਿਸ ਨਾਲ ਸਫੈਦ ਦਾਗ ਨਾਂ ਵਧਣ ਮਠਿਆਈ, ਰਬੜੀ ਅਤੇ ਦੁੱਧ ਦਹੀਂ ਦਾ ਇਕੱਠੇ ਸੇਵਨ ਨਾ ਕਰੋ ਅਤੇ ਨਾਲ ਹੀ ਦੁੱਧ ਦੀ ਚੀਜ਼ ਨਾਲ ਮੱਛੀ ਨਾ ਖਾਓ।


shivani attri

Content Editor

Related News