ਗਠੀਆ ਦੇ ਮਰੀਜ਼ਾਂ ਲਈ ਬੇਹੱਦ ਫਾਇਦੇਮੰਦ ਹਨ ਇਹ ਤੇਲ

Saturday, Dec 15, 2018 - 05:33 PM (IST)

ਗਠੀਆ ਦੇ ਮਰੀਜ਼ਾਂ ਲਈ ਬੇਹੱਦ ਫਾਇਦੇਮੰਦ ਹਨ ਇਹ ਤੇਲ

ਨਵੀਂ ਦਿੱਲੀ— ਜੋੜਾਂ ਦਾ ਦਰਦ ਅੱਜਕਲ ਆਮ ਪ੍ਰੇਸ਼ਾਨੀ ਬਣਦਾ ਜਾ ਰਿਹਾ ਹੈ, ਜਿਸ ਦੀ ਚਪੇਟ 'ਚ ਸਿਰਫ ਵਧਦੀ ਉਮਰ ਦੇ ਲੋਕ ਹੀ ਨਹੀਂ, ਸਗੋਂ ਨੌਜਵਾਨ ਵੀ ਆ ਰਹੇ ਹਨ। ਮਸਲਸ ਦੀ ਕਮਜ਼ੋਰੀ, ਹੱਡੀਆਂ 'ਚ ਦਰਦ, ਹੱਥਾਂ-ਪੈਰਾਂ ਦੀ ਸੋਜ, ਜੋੜਾਂ 'ਚ ਐਂਠਨ, ਚੱਲਣ-ਫਿਰਨ ਅਤੇ ਉੱਠਣ-ਬੈਠਣ ਆਦਿ ਨਾਲ ਜੁੜੀਆਂ ਸਮੱਸਿਆਵਾਂ ਸਰੀਰ 'ਚ ਪੋਸ਼ਕ ਤੱਤ ਦੀ ਕਮੀ ਦਾ ਸੰਕਤੇ ਹਨ। ਇਸ ਨਾਲ ਹੌਲੀ-ਹੌਲੀ ਨਰਵਸ ਸਿਸਟਮ ਵਿਗੜਣਾ ਸ਼ੁਰੂ ਹੋ ਜਾਂਦਾ ਹੈ ਜੋ ਗਠੀਆ ਰੋਗ ਨੂੰ ਜਨਮ ਦਿੰਦਾ ਹੈ। ਹੱਡੀਆਂ ਦੇ ਇਸ ਰੋਗ ਨੂੰ ਆਰਥਰਾਈਟਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
 

ਗਠੀਆ ਦੀਆਂ ਕਿਸਮਾਂ
ਸ਼ੁਰੂਆਤ 'ਚ ਹੀ ਜੋੜਾਂ ਦੇ ਦਰਦ ਜਾਂ ਯੂਰਿਕ ਐਸਿਡ ਦੀ ਅਣਦੇਖੀ ਕਰਨ ਨਾਲ ਤਕਲੀਫ ਵਧ ਕੇ ਗਠੀਏ ਦਾ ਰੂਪ ਧਾਰ ਲੈਂਦੀ ਹੈ। ਇਸ 'ਚ ਹੱਡੀਆਂ 'ਚ ਨਾ ਸਹਿਣ ਹੋਣ ਵਾਲਾ ਦਰਦ ਹੁੰਦਾ ਹੈ। ਆਰਥਰਾਈਟਸ ਦੋ ਤਰ੍ਹਾਂ ਦੇ ਹੁੰਦੇ ਹਨ। ਆਸਟਿਓਆਰਥਰਾਈਟਸ ਅਤੇ ਦੂਜਾ ਰੂਮੇਟਾਈਡ ਆਰਥਰਾਈਟਸ 
 

ਗਠੀਏ ਦੇ ਦਰਦ ਤੋਂ ਰਾਹਤ ਪਾਉਣ ਲਈ ਬੈਸਟ ਹਨ ਇਹ ਤੇਲ 
ਸਰਦੀ ਦੇ ਮੌਸਮ 'ਚ ਗਠੀਏ ਦੀ ਪ੍ਰੇਸ਼ਾਨੀ ਜ਼ਿਆਦਾ ਵਧ ਜਾਂਦੀ ਹੈ। ਠੰਡ ਦੇ ਮੌਸਮ 'ਚ ਦਰਦ ਅਤੇ ਸੋਜ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਡਾਈਟ ਦਾ ਧਿਆਨ ਰੱਖਣ ਦੇ ਨਾਲ-ਨਾਲ ਕੁਝ ਅਸੈਂਸ਼ੀਅਲ ਆਇਲ ਵੀ ਤੁਹਾਡੀ ਮਦਦ ਕਰ ਸਕਦੇ ਹਨ।
 

ਪਿੰਪਰਮਿੰਟ ਆਇਲ 
ਨਾਰੀਅਲ ਦੇ ਤੇਲ 'ਚ ਪਿਪਰਮਿੰਟ ਆਇਲ ਦੀਆਂ 5 ਤੋਂ 8 ਬੂੰਦਾਂ ਮਿਕਸ ਕਰਕੇ ਇਸ ਨੂੰ ਕੋਸਾ ਕਰ ਲਓ। ਇਸ ਤੇਲ ਨਾਲ ਜੋੜਾਂ ਦੀ ਮਸਾਜ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ। ਦਿਨ 'ਚ 3-4 ਵਾਰ ਇਸ ਦਾ ਇਸਤੇਮਾਲ ਜ਼ਰੂਰ ਕਰੋ।
 

ਨੀਲਗੀਰੀ ਦਾ ਤੇਲ
ਇਹ ਤੇਲ ਦਰਦ ਅਤੇ ਸੋਜ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੈ। ਨਹਾਉਂਦੇ ਸਮੇਂ ਕੋਸੇ ਪਾਣੀ 'ਚ ਇਸ ਤੇਲ ਦੀਆਂ ਕੁਝ ਬੂੰਦਾਂ ਮਿਲਾ ਲਓ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ।
 

ਲੈਮਨਗ੍ਰਾਸ ਆਇਲ 
ਗਰਮ ਪਾਣੀ 'ਚ ਕੁਝ ਬੂੰਦਾਂ ਲੈਮਨਗ੍ਰਾਸ ਤੇਲ ਦੀਆਂ ਪਾ ਕੇ ਇਸ ਨਾਲ ਹੱਥਾਂ-ਪੈਰਾਂ ਨੂੰ ਭਾਫ ਦਿਓ। ਦਰਦ ਦੇ ਨਾਲ-ਨਾਲ ਸੋਜ ਵੀ ਠੀਕ ਹੋਣ ਲੱਗੇਗੀ।
 

ਲੈਵੇਂਡਰ ਆਇਲ 
ਇਸ ਤੇਲ ਦਾ ਇਸਤੇਮਾਲ ਕਰਨ ਨਾਲ ਜੋੜਾਂ ਦੇ ਦਰਦ ਤੋਂ ਬਹੁਤ ਜਲਦੀ ਰਾਹਤ ਮਿਲਦੀ ਹੈ। 2 ਬੂੰਦਾਂ ਤੇਲ ਨੂੰ ਸਰ੍ਹੋਂ ਦੇ ਤੇਲ ਨਾਲ ਮਿਲਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ।
 

ਜਿੰਜਰ ਆਇਲ 
ਇਸ ਆਇਲ ਨੂੰ ਲੈਵੇਂਡਰ ਅਤੇ ਲੈਮਨਗ੍ਰਾਸ ਆਇਲ ਨਾਲ ਮਿਲਾ ਕੇ ਜੋੜਾਂ ਦੀ ਮਸਾਜ ਕਰੋ ਅਤੇ ਮਸਾਜ ਵਾਲੇ ਹਿੱਸੇ ਨੂੰ ਢੱਕ ਕੇ ਰੱਖੋ।
 

ਕੈਮੋਮਾਈਲ ਆਇਲ 
ਇਸ ਤੇਲ ਨਾਲ ਸਕਿਨ, ਹੇਅਰ ਅਤੇ ਹੈਲਥ ਪ੍ਰਾਬਲਮਸ ਦੂਰ ਹੁੰਦੀ ਹੈ। ਗਠੀਆ ਦੇ ਦਰਦ ਤੋਂ ਛੁਟਕਾਰਾ ਦਿਵਾਉਣ 'ਚ ਵੀ ਇਹ ਮਦਦਗਾਰ ਹੈ। ਰੋਜ਼ਾਨਾ ਇਸ ਤੇਲ ਨਾਲ ਮਸਾਜ ਕਰੋ ਜਾਂ ਫਿਰ ਨਹਾਉਂਦੇ ਸਮੇਂ ਕੋਸੇ ਪਾਣੀ 'ਚ ਇਸ ਤੇਲ ਦੀਆਂ ਕੁਝ ਬੂੰਦਾਂ ਮਿਲਾ ਲਓ।


author

Neha Meniya

Content Editor

Related News