ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਓ ਇਹ ਅਸਰਦਾਰ ਘਰੇਲੂ ਨੁਸਖੇ

12/17/2017 9:27:29 AM

ਜਲੰਧਰ— ਅੱਜ ਵੱਡੀ ਗਿਣਤੀ 'ਚ ਬਲੱਡ ਪ੍ਰੈਸ਼ਰ ਦੇ ਮਰੀਜ਼ ਦੇਖਣ ਨੂੰ ਮਿਲਦੇ ਹਨ। ਖਾਸ ਕਰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੋ ਚੁੱਕੀ ਹੈ। ਖਰਾਬ ਜੀਵਨਸ਼ੈਲੀ, ਕੰਮ ਦਾ ਬੋਝ ਅਤੇ ਬਾਜ਼ਾਰੂ ਖਾਣਾ ਖਾਣ ਦੇ ਚੱਕਰ 'ਚ ਇਹ ਸਮੱਸਿਆ ਵਧਦੀ ਹੀ ਜਾ ਰਹੀ ਹੈ। ਕੀ ਹੁੰਦਾ ਹੈ ਬਲੱਡ ਪ੍ਰੈਸ਼ਰ? ਜਦੋਂ ਦਿਲ ਦੀਆਂ ਧਮਨੀਆਂ 'ਚ ਪ੍ਰੈਸ਼ਰ ਵੱਧ ਜਾਂਦਾ ਹੈ ਤਾਂ ਖੂਨ ਨੂੰ ਆਰਗਨ ਤੱਕ ਸਪਲਾਈ ਕਰਨ ਲਈ ਵਧੇਰੇ ਪ੍ਰੈਸ਼ਰ ਲਗਾਉਣਾ ਪੈਂਦਾ ਹੈ, ਇਸ ਨੂੰ ਹਾਈ ਬਲੱਡ ਪ੍ਰੈਸ਼ਰ ਕਹਿੰਦੇ ਹਨ। ਅੱਜ ਦੱਸ ਰਹੇ ਹਾਂ ਕੁਝ ਘਰੇਲੂ ਮਸਾਲਿਆਂ ਬਾਰੇ, ਜਿਨ੍ਹਾਂ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ 'ਚ ਸੁਧਾਰ ਕੀਤਾ ਜਾ ਸਕਦਾ ਹੈ।
1. ਲਸਣ
ਇਹ ਇਕ ਐਂਟੀਬੈਕਟੀਰੀਅਲ, ਐਂਟੀ ਆਕਸੀਡੈਂਟ, ਲਿਪਿਡ ਨੂੰ ਘੱਟ ਕਰਨ ਵਾਲਾ ਅਤੇ ਖੂਨ ਦੇ ਉੱਚ ਦਬਾਅ ਨੂੰ ਰੋਕਣ ਦੇ ਗੁਣਾਂ ਨਾਲ ਭਰਪੂਰ ਹੈ। ਸਵੇਰੇ ਖਾਲੀ ਪੇਟ ਲਸਣ ਦੀਆਂ ਦੋ ਕਲੀਆਂ ਖਾਣ ਨਾਲ ਛੇਤੀ ਲਾਭ ਮਿਲਦਾ ਹੈ।
2. ਅਦਰਕ
ਇਸ 'ਚ ਤਾਕਤਵਰ ਐਂਟੀਆਕਸੀਡੈਂਟ ਹੁੰਦੇ ਹਨ, ਜੋ ਕਿ ਬੁਰੇ ਕੋਲੈਸਟ੍ਰਾਲ ਨੂੰ ਹੇਠਾਂ ਲਿਆਉਣ 'ਚ ਕਾਫੀ ਅਸਰਦਾਰ ਹੁੰਦੇ ਹਨ। ਅਦਰਕ ਨਾਲ ਤੁਹਾਡੇ ਖੂਨ ਦੇ ਸੰਚਾਰ 'ਚ ਵੀ ਸੁਧਾਰ ਹੁੰਦਾ ਹੈ। ਧਮਨੀਆਂ ਦੇ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਨੂੰ ਵੀ ਅਰਾਮ ਮਿਲਦਾ ਹੈ, ਜਿਸ ਨਾਲ ਕਿ ਹਾਈ ਬਲੱਡ ਪ੍ਰੈਸ਼ਰ ਹੇਠਾਂ ਆ ਜਾਂਦਾ ਹੈ।
3. ਮੇਥੀ ਦਾਣਾ ਪਾਊਡਰ
ਤਿੰਨ ਗ੍ਰਾਮ ਮੇਥੀ ਦਾਣਾ ਪਾਊਡਰ ਸਵੇਰੇ-ਸ਼ਾਮ ਪਾਣੀ ਨਾਲ ਲਓ। ਇਸ ਨੂੰ ਪੰਦਰਾਂ ਦਿਨਾਂ ਤੱਕ ਲੈਣ ਨਾਲ ਲਾਭ ਮਿਲਦਾ ਹੈ।
4. ਸੌਂਫ ਅਤੇ ਜੀਰਾ
ਸੌਂਫ, ਜੀਰਾ ਅਤੇ ਖੰਡ ਤਿੰਨੇ ਬਰਾਬਰ ਮਾਤਰਾ 'ਚ ਲੈ ਕੇ ਪਾਊਡਰ ਬਣਾ ਲਓ। ਇਕ ਗਿਲਾਸ ਪਾਣੀ 'ਚ ਇਕ ਚੱਮਚ ਇਹ ਸਾਰਾ ਮਿਸ਼ਰਣ ਘੋਲ ਕੇ ਸਵੇਰੇ-ਸ਼ਾਮ ਪੀਓ। ਲਾਭ ਮਿਲੇਗਾ।
5. ਛੋਟੀ ਇਲਾਇਚੀ
ਇਸ ਨਾਲ ਬਲੱਡ ਪ੍ਰੈਸ਼ਰ ਵੀ ਅਸਰਦਾਰ ਢੰਗ ਨਾਲ ਘੱਟ ਹੁੰਦਾ ਹੈ। ਇਸ ਨਾਲ ਐਂਟੀ ਆਕਸੀਡੈਂਟ ਦੀ ਸਥਿਤੀ 'ਚ ਸੁਧਾਰ ਹੁੰਦਾ ਹੈ, ਜਦਕਿ ਇਸ ਦੇ ਸੇਵਨ ਨਾਲ ਫਾਇਬ੍ਰਿਨੋਜੇਨ ਦੇ ਪੱਧਰ 'ਚ ਬਿਨਾਂ ਕੋਈ ਫੇਰਬਦਲ ਹੋਇਆਂ ਖੂਨ ਦੇ ਥੱਕ ਨਹੀਂ ਬਣਦੇ।
6. ਲਾਲ ਮਿਰਚ
ਲਾਲ ਮਿਰਚ ਦੇ ਸੇਵਨ ਨਾਲ ਖੂਨ ਦੀਆਂ ਨਾੜੀਆਂ ਚੌੜੀਆਂ ਹੋ ਜਾਂਦੀਆਂ ਹਨ, ਜਿਨ੍ਹਾਂ ਨਾਲ ਖੂਨ ਅਰਾਮ ਨਾਲ ਸੰਚਾਰਿਤ ਹੁੰਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ। ਆਪਣੇ ਭੋਜਨ 'ਚ ਰੋਜ਼ਾਨਾ ਲਾਲ ਮਿਰਚ ਦਾ ਸੇਵਨ ਕਰੋ।


Related News