ਘਰ ਦੀ ਰਸੋਈ ’ਚ ਇੰਝ ਬਣਾਓ ਬਰੈੱਡ ਵਾਲੀ ਬਰਫ਼ੀ

Saturday, Dec 19, 2020 - 03:23 PM (IST)

ਜਲੰਧਰ: ਬਰੈੱਡ ਖਾਣੀ ਬੱਚਿਆਂ ਤੋਂ ਲੈ ਕੇ ਵੱਡਿਆਂ ਸਭ ਨੂੰ ਬਹੁਤ ਪਸੰਦ ਹੁੰਦੀ ਹੈ। ਕੋਈ ਇਸ ਨੂੰ ਜੈਮ ਲਗਾ ਕੇ ਖਾਂਦਾ ਹੈ ਅਤੇ ਕੋਈ ਸੈਂਡਵਿਚ ਬਣਾ ਕੇ ਪਰ ਕੀ ਤੁਸੀਂ ਕਦੇ ਬਰੈੱਡ ਦੀ ਬਰਫ਼ੀ ਦਾ ਮਜ਼ਾ ਲਿਆ ਹੈ। ਚੱਲੋ ਅੱਜ ਅਸੀਂ ਤੁਹਾਨੂੰ ਬਰੈੱਡ ਦੀ ਬਰਫ਼ੀ ਬਣਾਉਣੀ ਸਿਖਾਉਂਦੇ ਹਾਂ। ਇਹ ਬਣਾਉਣ ’ਚ ਬਹੁਤ ਆਸਾਨ ਹੈ ਅਤੇ ਇਹ ਖਾਣ ’ਚ ਵੀ ਬਹੁਤ ਸੁਆਦ ਹੁੰਦੀ ਹੈ। 

ਇਹ ਵੀ ਪੜ੍ਹੋ:ਘਰ ਦੀ ਰਸੋਈ ’ਚ ਇੰਝ ਬਣਾਓ ਪੁਦੀਨੇ ਵਾਲੇ ਚੌਲ

ਸਮੱਗਰੀ
ਬਰੈੱਡ ਦਾ ਚੂਰਾ-2 ਕੱਪ
ਦੁੱਧ-1 ਕੱਪ
ਸੁੱਕਾ ਨਾਰੀਅਲ-1 ਕੱਪ
ਖੰਡ-1 ਕੱਪ
ਘਿਓ-1 ਵੱਡਾ ਚਮਚਾ
ਕਾਜੂ-15-20
ਬਾਦਾਮ-10-12 (ਕੱਟੇ ਹੋਏ)

ਇਹ ਵੀ ਪੜ੍ਹੋ:Cooking Tips:ਸਰਦੀਆਂ 'ਚ ਬਣਾ ਕੇ ਖਾਓ ਬ੍ਰੋਕਲੀ-ਬਾਦਾਮ ਸੂਪ

ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬਰੈੱਡ ਦੇ ਚੂਰੇ ਨੂੰ ਦੁੱਧ ’ਚ ਭਿਓ ਕੇ 10 ਮਿੰਟ ਲਈ ਰੱਖੋ। ਦੂਜੇ ਪਾਸੇ ਪੈਨ ’ਚ 
ਕੱਦੂਕਸ ਕੀਤਾ ਨਾਰੀਅਲ ਅਤੇ ਖੰਡ ਮਿਕਸ ਕਰੋ ਅਤੇ ਹੌਲੀ ਅੱਗ ’ਤੇ ਪਕਾਓ। ਹੁਣ ਇਸ ’ਚ ਬਰੈੱਡ ਦਾ ਚੂਰਾ ਮਿਲਾਓ ਅਤੇ 5-6 ਮਿੰਟ ਲਗਾ ਕੇ ਹਿਲਾਉਂਦੇ ਰਹੋ। ਫਿਰ ਇਸ ’ਚ ਘਿਓ ਪਾਓ ਅਤੇ ਉਦੋਂ ਤੱਕ ਹਿਲਾਉਂਦੇ ਰਹੋ ਜਦੋਂ ਤੱਕ ਇਹ ਘਿਓ ਨਾ ਛੱਡੇ। ਹੁਣ ਥਾਲੀ ’ਚ ਘਿਓ ਲਗਾ ਕੇ ਇਸ ਮਿਸ਼ਰਨ ਨੂੰ ਫੈਲਾਓ ਅਤੇ ਸੁੱਕੇ ਮੇਵਿਆਂ ਨਾਲ ਗਾਰਨਿਸ਼ ਕਰੋ। ਫਿਰ ਠੰਡਾ ਹੋਣ ’ਤੇ ਮਨਪਸੰਦ ਸ਼ੇਪ ’ਚ ਇਸ ਨੂੰ ਕੱਟ ਲਓ ਅਤੇ ਖਾਓ। ਤੁਸੀਂ ਇਸ ’ਚ ਮਨਪਸੰਦ ਖਾਣੇ ਵਾਲਾ ਰੰਗ ਵੀ ਪਾ ਸਕਦੇ ਹੋ।


Aarti dhillon

Content Editor

Related News