ਵਾਤਾਵਰਣ ਨੂੰ ਸਾਫ਼ ਰੱਖਣ ਲਈ ਜ਼ਰੂਰ ਧਿਆਨ ’ਚ ਰੱਖੋ ਇਹ 5 ਗੱਲਾਂ

06/05/2021 4:17:55 PM

ਨਵੀਂ ਦਿੱਲੀ: ਦੁਨੀਆ ਭਰ ’ਚ ਪ੍ਰਦੂਸ਼ਣ ਦਾ ਪੱਧਰ ਇਸ ਕਦਮ ਵੱਧ ਚੁੱਕਾ ਹੈ ਕਿ ਸਾਹ ਲੈਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਜੇਕਰ ਇਹ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੁਝ ਦਿਨਾਂ ਲਈ ਮੂੰਹ ’ਤੇ ਲੱਗਾ ਮਾਸਕ ਅਤੇ ਆਕਸੀਜਨ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਜਾਵੇਗਾ। ਦੇਖਿਆ ਜਾਵੇ ਤਾਂ ਵਾਤਾਵਰਣ ਪ੍ਰਦੂਸ਼ਣ ਲਈ ਜ਼ਿੰਮੇਦਾਰ ਵੀ ਕਾਫ਼ੀ ਹੱਦ ਤੱਕ ਅਸੀਂ ਖ਼ੁਦ ਹੀ ਹਾਂ। ਰੋਜ਼ਾਨਾ ਦੀ ਜ਼ਿੰਦਗੀ ’ਚ ਅਸੀਂ ਜਾਣ-ਬੁੱਝ ਕੇ ਕੁਝ ਅਜਿਹੇ ਕੰਮ ਕਰ ਬੈਠਦੇ ਹਾਂ ਜੋ ਪ੍ਰਦੂਸ਼ਣ ਨੂੰ ਵਾਧਾ ਦਿੰੰਦੇ ਹਨ।
ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਵੀ ਮਨਾਇਆ ਜਾਂਦਾ ਹੈ। ਅਜਿਹੇ ’ਚ ਅੱਜ ਅਸੀਂ ਤੁਹਾਨੂੰ 5 ਅਜਿਹੇ ਕੰਮ ਦੱਸਾਂਗੇ ਜਿਸ ਨਾਲ ਨਾ ਸਿਰਫ਼ ਵਾਤਾਵਰਣ ਨੂੰ ਬਚਾਉਣ ’ਚ ਮਦਦ ਦਾ ਹੱਥ ਵੰਡਾਂ ਸਕਦੇ ਹਾਂ ਸਗੋਂ ਇਸ ਨਾਲ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਵੀ ਬਿਹਤਰ ਹੋ ਸਕਦਾ ਹੈ।
1. ਪਹਿਲਾਂ ਤੋਂ ਜ਼ਿਆਦਾ ਦਰਖ਼ਤ ਲਗਾਓ
ਲਗਾਤਾਰ ਘੱਟ ਹੋ ਰਹੀ ਦਰਖ਼ਤਾਂ ਦੀ ਗਿਣਤੀ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ। ਅਜਿਹੇ ’ਚ ਵਾਤਾਵਰਣ ਨੂੰ ਬਚਾਉਣ ਲਈ ਪੇੜ-ਪੌਦੇ ਲਗਾਓ ਅਤੇ ਲੋਕਾਂ ਨੂੰ ਪ੍ਰਦੂਸ਼ਣ ਨਾ ਫੈਲਾਉਣ ਲਈ ਜਾਗਰੂਕ ਕਰੋ। 

PunjabKesari
2. ਪਲਾਸਟਿਕ ਨੂੰ ਕਹੋ ਨਾ
ਪਲਾਸਟਿਕ ਦੀ ਜ਼ਿਆਦਾ ਵਰਤੋਂ ਵੀ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ। ਪਲਾਸਟਿਕ ਸਾੜਦੇ ਸਮੇਂ ਨਾ ਸਿਰਫ਼ ਵਾਯੂ ਪ੍ਰਦੂਸ਼ਣ ਫੈਲਾਉਂਦਾ ਹੈ ਸਗੋਂ ਇਸ ਨੂੰ ਖੰਡਿਤ ਹੋਣ ’ਚ 450 ਸਾਲ ਤੋਂ ਜ਼ਿਆਦਾ ਲੱਗ ਜਾਂਦੇ ਹਨ। ਅਜਿਹੇ ’ਚ ਜ਼ਰੂਰੀ ਹੈ ਕਿ ਤੁਸੀਂ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰੋ। ਸਬਜ਼ੀਆਂ ਲੈਣ ਲਈ ਆਪਣੇ ਨਾਲ ਕੱਪੜੇ ਜਾਂ ਜੂਟ ਬੈਗ ਲੈ ਕੇ ਜਾਓ।
3. ਵਾਹਨਾਂ ਦਾ ਸਵਿੱਚ ਆਫ
ਗੱਡੀ, ਬਾਈਕ, ਸਕੂਟਰ ਆਦਿ ਦਾ ਧੂੰਆ ਵੀ ਪ੍ਰਦੂਸ਼ਣ ਦਾ ਸਭ ਤੋਂ ਮੁੱਖ ਕਾਰਨ ਹੈ ਇਸ ਲਈ ਜਿੰਨਾ ਹੋ ਸਕੇ ਇਨ੍ਹਾਂ ਦੀ ਘੱਟ ਤੋਂ ਘੱਟ ਵਰਤੋਂ ਕਰੋ। ਜੇਕਰ ਕਿਸੇ ਕੰਮ ਲਈ ਥੋੜ੍ਹਾ ਦੂਰ ਜਾ ਰਹੇ ਹੋ ਤਾਂ ਪੈਦਲ ਜਾਓ ਜਾਂ ਸਾਈਕਲ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਟਰਾਂਸਪੋਰਟ ਦੀ ਵਰਤੋਂ ਕਰੋ ਅਤੇ ਰੈੱਡ ਲਾਈਟ ’ਤੇ ਵਾਹਨ ਨੂੰ ਬੰਦ ਕਰ ਦਿਓ।  

PunjabKesari
4. ਕੂੜ੍ਹਾ ਹੋਵੇ ਘੱਟ ਤੋਂ ਘੱਟ
ਦੁਨੀਆ ਭਰ ’ਚ ਕੂੜ੍ਹਾ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਉਸ ਨੂੰ ਖੰਡਿਤ ਹੋਣ ’ਚ 2 ਮਹੀਨੇ ਤੋਂ ਜ਼ਿਆਦਾ ਲੱਗ ਜਾਂਦੇ ਹਨ। ਕੂੜ੍ਹਾ ਘੱਟ ਹੋਵੇਗਾ ਤਾਂ ਉਸ ਨੂੰ ਆਸਾਨੀ ਨਾਲ ਰਿਸਾਈਕਲ ਕੀਤਾ ਜਾ ਸਕਦਾ ਹੈ। ਅਜਿਹੇ ’ਚ ਕੋਸ਼ਿਸ਼ ਕਰੋ ਕਿ ਤੁਸੀਂ ਘੱਟ ਤੋਂ ਘੱਟ ਗੰਦਗੀ ਫੈਲਾਓ। ਨਾਲ ਹੀ ਸੜਕਾਂ ’ਤੇ ਇੱਧਰ-ਉੱਧਰ ਕੂੜ੍ਹਾ ਨਾ ਸੁੱਟੋ। 
5. ਰਿਸਾਈਕਲ ’ਚ ਦਿਓ ਸਹਿਯੋਗ
ਰਸੋਈ ਦੇ ਗਿੱਲੇ ਕੂੜ੍ਹੇ ਨੂੰ ਤੁਸੀਂ ਘਰ ਦੇ ਬਗੀਚੇ ਜਾਂ ਕਿਸੇ ਗਾਰਡਨ ’ਚ ਰਿਸਾਈਕਲ ਕਰ ਸਕਦੇ ਹੋ। ਉੱਧਰ ਸਿੰਗਲ ਯੂਜ ਪਲਾਸਟਿਕ ਨੂੰ ਜਮ੍ਹਾ ਕਰਕੇ ਨਗਰ ਨਿਗਮ ਜਾਂ ਸਵੱਛਤਾ ਕਰਮਚਾਰੀ ਦੇ ਕੋਲ ਜਮ੍ਹਾ ਕਰਵਾਓ। ਦੇਸ਼ ’ਚ ਕਈ ਥਾਂਵਾਂ ’ਤੇ ਪਲਾਸਟਿਕ ਦੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਅਜਿਹੇ ’ਚ ਇਹ ਉਨ੍ਹਾਂ ਦੇ ਕੰਮ ਆ ਸਕਦਾ ਹੈ। 


Aarti dhillon

Content Editor

Related News