ਇਨ੍ਹਾਂ ਵਿਟਾਮਿਨਸ ਦੀ ਘਾਟ ਨਾਲ ਵੀ ਫਟ ਸਕਦੀਆਂ ਨੇ ਅੱਡੀਆਂ, ਤੁਰੰਤ ਕਰੋ ਖੁਰਾਕ ''ਚ ਸ਼ਾਮਲ
Friday, Oct 07, 2022 - 12:44 PM (IST)
ਨਵੀਂ ਦਿੱਲੀ-ਫਟੀਆਂ ਅੱਡੀਆਂ ਦੇ ਕਾਰਨ ਪੈਰਾਂ ਦੀ ਖੂਬਸੂਰਤੀ ਪੂਰੀ ਤਰ੍ਹਾਂ ਵਿਗੜ ਜਾਂਦੀ ਹੈ ਫਿਰ ਲੋਕ ਅਜਿਹੇ ਫੁੱਟਵੀਅਰ ਪਾਉਣ ਨੂੰ ਮਜਬੂਰ ਹੋ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਅੱਡੀਆਂ ਨਾ ਨਜ਼ਰ ਆਉਣ। ਹੀਲ ਕਰੈਕ ਹੋਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ ਖਰਾਬ ਸਕਿਨ, ਗੰਦਗੀ, ਸਰਦੀਆਂ 'ਚ ਸਕਿਨ ਦੀ ਡਰਾਈਨੈੱਸ ਜ਼ਿੰਮੇਵਾਰ ਹੁੰਦੀ ਹੈ ਪਰ ਕਈ ਲੋਕ ਇਸ ਗੱਲ ਤੋਂ ਅਣਜਾਨ ਹਨ ਕਿ ਤੁਹਾਡਾ ਨਿਊਟ੍ਰੀਸ਼ਨ ਵੀ ਇਸ ਦੇ ਪਿੱਛੇ ਜ਼ਿੰਮੇਵਾਰ ਹੋ ਸਕਦਾ ਹੈ। ਜਿਸ 'ਚ ਵਿਟਾਮਿਨ ਦੀ ਘਾਟ ਨਾਲ ਹਾਰਮੋਨਲ ਡਿਸਬੈਲੇਂਸ ਵੀ ਸ਼ਾਮਲ ਹਨ। ਆਓ ਜਾਣਦੇ ਹਾਂ ਕਿ ਉਹ ਕਿਹੜੇ-ਕਿਹੜੇ ਵਿਟਾਮਿਨ ਹਨ ਜਿਨ੍ਹਾਂ ਦੀ ਘਾਟ ਨਾਲ ਅੱਡੀਆਂ ਫੱਟਣ ਲੱਗਦੀਆਂ ਹਨ।

ਇਸ ਵਿਟਾਮਿਨ ਦੀ ਘਾਟ ਨਾਲ ਫਟਦੀਆਂ ਹਨ ਅੱਡੀਆਂ
ਜਦੋਂ ਸਾਡੇ ਪੈਰਾਂ ਦੀ ਸਕਿਨ ਸੁੱਕਣ ਲੱਗਦੀ ਹੈ ਤਾਂ ਇਸ 'ਚ ਨਮੀ ਘੱਟ ਹੋ ਚੁੱਕੀ ਹੁੰਦੀ ਹੈ। ਜਿਸ ਨਾਲ ਚਮੜੀ ਰਫ ਅਤੇ ਲੇਅਰ ਯੁਕਤ ਹੋ ਜਾਂਦੀ ਹੈ। ਆਮ ਤੌਰ ਫਿਸ਼ਰ ਡੂੰਘੀਆਂ ਦਰਾਰਾਂ ਪੈਦਾ ਕਰਨ ਲਈ ਜ਼ਿੰਮੇਦਾਰ ਹੁੰਦੀ ਹੈ ਇਹ ਸਾਡੀ ਸਕਿਨ ਦੀ ਅੰਦਰੂਨੀ ਪਰਤ 'ਚ ਫੈਲ ਜਾਂਦਾ ਹੈ। ਇਹ ਅਸਰ 3 ਵਿਟਾਮਿਨ ਦੀ ਘਾਟ ਨਾਲ ਹੁੰਦਾ ਹੈ। ਇਸ 'ਚ ਵਿਟਾਮਿਨ ਬੀ-3, ਵਿਟਾਮਿਨ-ਸੀ ਅਤੇ ਵਿਟਾਮਿਨ-ਈ ਸ਼ਾਮਲ ਹੈ।
ਮਿਨਰਲਸ ਵੀ ਹੈ ਜ਼ਰੂਰੀ
ਇਹ ਸਾਰੇ ਵਿਟਾਮਿਨ-ਸੀ ਸਿਰਫ਼ ਅੱਡੀਆਂ ਸਗੋਂ ਸਕਿਨ ਲਈ ਜ਼ਰੂਰੀ ਹੁੰਦੇ ਹਨ। ਇਨ੍ਹਾਂ ਨਿਊਟ੍ਰੀਐਂਟਸ ਦੀ ਮਦਦ ਨਾਲ ਕੋਲੇਜਨ ਦਾ ਉਤਪਾਦਨ ਹੁੰਦਾ ਹੈ ਅਤੇ ਸਕਿਨ ਦਾ ਬਚਾਅ ਹੋਣ ਲੱਗਦਾ ਹੈ। ਹਾਲਾਂਕਿ ਅੱਡੀਆਂ ਨੂੰ ਫਟਣ ਤੋਂ ਬਚਾਉਣ ਲਈ ਜ਼ਿੰਕ ਵਰਗੇ ਮਿਨਲਰਸ ਯੁਕਤ ਵੀ ਖਾਣੇ ਹੋਣਗੇ।

ਹਾਰਮੋਨਸ ਇੰਬੈਲੇਂਸ ਵੀ ਹਨ ਜ਼ਿੰਮੇਦਾਰ
ਹਾਰਮੋਨਸ ਇੰਬੈਲੇਂਸ ਦੀ ਵਜ੍ਹਾ ਨਾਲ ਤੁਹਾਡੀਆਂ ਅੱਡੀਆਂ ਫਟ ਸਕਦੀਆਂ ਹਨ। ਇਸ ਨਾਲ ਥਾਇਰਾਈਡ ਅਤੇ ਐਸਟ੍ਰੋਜਨ ਵਰਗੇ ਹਾਰਮੋਨਸ ਦਾ ਮੁੱਖ ਰੋਲ ਹੁੰਦਾ ਹੈ। ਪਰੇਸ਼ਾਨੀ ਵਧਣ 'ਤੇ ਅੱਡੀਆਂ 'ਚ ਡੂੰਘੀ ਦਰਾਰ ਆ ਜਾਂਦੀ ਹੈ ਅਤੇ ਫਿਰ ਦਰਦ ਦੇ ਨਾਲ ਖੂਨ ਵੀ ਨਿਕਲ ਸਕਦਾ ਹੈ।
