ਗਰਮੀਆਂ ’ਚ ਕਿਡਨੀ ਇਨਫੈਕਸ਼ਨ ਹੋਣ ਦੇ ਜਾਣੋ ਮੁੱਖ ਲੱਛਣ, ਦਹੀਂ ਸਣੇ ਇਹ ਘਰੇਲੂ ਨੁਸਖ਼ੇ ਹੋਣਗੇ ਫ਼ਾਇਦੇਮੰਦ
Thursday, Jul 01, 2021 - 11:47 AM (IST)
ਜਲੰਧਰ (ਬਿਊਰੋ) - ਕਿਡਨੀ ਸਾਡੇ ਸਰੀਰ ਦਾ ਮੁੱਖ ਅੰਗ ਹੈ, ਜੋ ਸਰੀਰ ਵਿੱਚੋਂ ਖ਼ੂਨ ਨੂੰ ਛਾਣ ਕੇ ਸਰੀਰ ਵਿੱਚ ਮੌਜੂਦ ਪਿਛਲੇ ਤੱਤਾਂ ਨੂੰ ਬਾਹਰ ਕੱਢਦਾ ਹੈ। ਕਿਡਨੀ ਵਿੱਚ ਇਨਫੈਕਸ਼ਨ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਗੰਦਾ ਪਾਣੀ ਪੀ ਲੈਣਾ ਅਤੇ ਕੁਝ ਇਸ ਤਰ੍ਹਾਂ ਦਾ ਖਾ ਲੈਣਾ, ਜਿਸ ਵਿੱਚ ਬੈਕਟੀਰੀਆ ਹੋਣ। ਇਸ ਤੋਂ ਇਲਾਵਾ ਕਈ ਦਵਾਈਆਂ ਖਾਣ ਨਾਲ ਵੀ ਕਿਡਨੀ ਦੀ ਇਨਫੈਕਸ਼ਨ ਹੋ ਸਕਦੀ ਹੈ। ਗਲਤ ਖਾਣ-ਪੀਣ ਦੇ ਨਾਲ ਕਈ ਵਾਰ ਬਲੇਡਰ ਇਨਫੈਕਸ਼ਨ ਅਤੇ ਯੂਰਿਨ ਬਾਹਰ ਕੱਢਣ ਵਾਲੀ ਟਿਊਬ ਵਿੱਚ ਇਨਫੈਕਸ਼ਨ ਹੋ ਸਕਦੀ ਹੈ। ਜਦੋਂ ਸਾਡੀ ਕਿਡਨੀ ਵਿੱਚ ਇਨਫੈਕਸ਼ਨ ਹੁੰਦੀ ਹੈ ਤਾਂ ਸਾਡਾ ਸਰੀਰ ’ਚ ਕਈ ਤਰ੍ਹਾਂ ਦੇ ਸੰਕੇਤ ਵਿਖਾਈ ਦਿੰਦੇ ਹਨ...
ਕਿਡਨੀ ਇਨਫੈਕਸ਼ਨ ਹੋਣ ਦੇ ਮੁੱਖ ਲੱਛਣ
. ਜਲਦੀ ਜਲਦੀ ਪਿਸ਼ਾਬ ਆਉਣਾ
. ਪਿਸ਼ਾਬ ਵਿੱਚੋਂ ਬਦਬੂ ਆਉਣੀ
. ਕਮਰ ਦਰਦ ਹੋਣੀ
. ਪਿਸ਼ਾਬ ਕਰਦੇ ਸਮੇਂ ਦਰਦ ਅਤੇ ਜਲਣ ਹੋਣੀ
. ਪਿਸ਼ਾਬ ਨਾਲ ਖੂਨ ਆਉਣਾ
. ਬੁਖਾਰ ਹੋਣਾ
. ਚੱਕਰ ਆਉਣੇ
ਕਿਡਨੀ ਇਨਫੈਕਸ਼ਨ ਲਈ ਘਰੇਲੂ ਨੁਸਖੇ
ਬੇਕਿੰਗ ਸੋਡਾ
ਕਿਡਨੀ ਇਨਫੈਕਸ਼ਨ ਹੋਣ ’ਤੇ ਇੱਕ ਗਿਲਾਸ ਪਾਣੀ ਵਿੱਚ ਇੱਕ ਚੌਥਾਈ ਚਮਚਾ ਬੇਕਿੰਗ ਸੋਡਾ ਮਿਲਾ ਕੇ ਪੀਓ। ਇਸ ਨਾਲ ਕਿਡਨੀ ਇਨਫੈਕਸ਼ਨ ਹੋਣ ਦੀ ਸੰਭਾਵਨਾ ਘੱਟ ਜਾਵੇਗੀ।
ਦਹੀਂ
ਰੋਜ਼ਾਨਾ ਇਕ ਕਟੋਰੀ ਦਹੀਂ ਜ਼ਰੂਰ ਖਾਓ। ਇਹ ਕਿਡਨੀ ਵਿੱਚ ਗੁੱਡ ਅਤੇ ਬੈੱਡ ਬੈਕਟੀਰੀਆ ਦੇ ਲੇਵਲ ਨੂੰ ਕੰਟਰੋਲ ਰੱਖਦੀ ਹੈ, ਜਿਸ ਨਾਲ ਕਿਡਨੀ ਦੀ ਸੰਭਾਵਨਾ ਘਟ ਜਾਂਦੀ ਹੈ। ਜੇਕਰ ਕਿਡਨੀ ਵਿੱਚ ਇਨਫੈਕਸ਼ਨ ਦੀ ਸਮੱਸਿਆ ਹੈ, ਤਾਂ ਦਿਨ ਵਿੱਚ ਦੋ ਕਟੋਰੀ ਦਹੀਂ ਜ਼ਰੂਰ ਖਾਓ ।
ਨਿੰਬੂ ਪਾਣੀ
ਦਿਨ ’ਚ ਇੱਕ ਵਾਰ 1 ਗਿਲਾਸ ਨਿੰਬੂ ਪਾਣੀ ਜ਼ਰੂਰ ਪੀਓ। ਇਸ ਵਿੱਚ ਮੌਜੂਦ ਐਂਟੀ ਆਕਸੀਡੈਂਟ ਕਿਡਨੀ ਦੀ ਇਨਫੈਕਸ਼ਨ ਨੂੰ ਦੂਰ ਕਰਦੇ ਹਨ।
ਐਲੋਵੀਰਾ ਜੂਸ
ਕਿਡਨੀ ਦੀ ਇਨਫੈਕਸ਼ਨ ਹੋਣ ’ਤੇ ਸਵੇਰੇ ਖਾਲੀ ਢਿੱਡ ਐਲੋਵੇਰਾ ਜੂਸ ਪੀਓ। ਇਸ ਵਿੱਚ ਮੌਜੂਦ ਐਂਟੀ ਫੰਗਲ ਕਿਡਨੀ ਦੀ ਇਨਫੈਕਸ਼ਨ ਤੋਂ ਬਚਾਉਂਦੇ ਹਨ, ਜਿਸ ਨਾਲ ਬਹੁਤ ਜਲਦ ਕਿਡਨੀ ਦੀ ਇਨਫੈਕਸ਼ਨ ਠੀਕ ਹੋ ਜਾਂਦੀ ਹੈ।
ਅਦਰਕ ਦੀ ਚਾਹ
ਕਿਡਨੀ ਦੀ ਇਨਫੈਕਸ਼ਨ ਹੋਣ ’ਤੇ ਇੱਕ ਕੱਪ ਪਾਣੀ ਵਿੱਚ ਅਦਰਕ ਦਾ ਛੋਟਾ ਜਿਹਾ ਟੁਕੜਾ ਉਬਾਲ ਕੇ ਪੀਓ। ਇਸ ਤਰ੍ਹਾਂ ਰੋਜ਼ਾਨਾ ਦਿਨ ਵਿੱਚ ਦੋ ਵਾਰ ਕਰੋ, ਜਿਸ ਨਾਲ ਕਿਡਨੀ ਦੀ ਇਨਫੈਕਸ਼ਨ ਠੀਕ ਹੋ ਜਾਵੇਗੀ।
ਲਸਣ
ਰੋਜ਼ਾਨਾ ਖਾਲੀ ਢਿੱਡ ਲਸਣ ਦੀਆਂ ਦੋ ਤਿੰਨ ਕਲੀਆਂ ਚਬਾਕੇ ਜ਼ਰੂਰ ਖਾਓ। ਇਸ ਵਿੱਚ ਐਂਟੀ ਬੈਕਟੀਰੀਅਲ, ਐਂਟੀ ਇੰਫਲੇਮੇਟਰੀ ਅਤੇ ਐਂਟੀ ਫੰਗਲ ਗੁਣ ਕਿਡਨੀ ਦੀ ਇਨਫੈਕਸ਼ਨ ਨੂੰ ਬਹੁਤ ਜਲਦ ਠੀਕ ਕਰਦੇ ਹਨ।
ਸੇਬ ਦਾ ਸਿਰਕਾ
ਇੱਕ ਗਿਲਾਸ ਪਾਣੀ ਵਿੱਚ ਦੋ ਚਮਚ ਸੇਬ ਦਾ ਸਿਰਕਾ ਮਿਲਾ ਕੇ ਪੀਓ। ਇਸ ਨੂੰ ਦਿਨ ਵਿੱਚ 2 ਵਾਰ ਪੀਓ। ਇਸ ਵਿੱਚ ਮੌਜੂਦ ਐਂਟੀ ਬੈਕਟੀਰੀਅਲ ਗੁਣ ਕਿਡਨੀ ਦੀ ਇਨਫੈਕਸ਼ਨ ਨੂੰ ਬਹੁਤ ਜਲਦ ਠੀਕ ਕਰਦੇ ਹਨ।
ਪਾਣੀ
ਰੋਜ਼ਾਨਾ ਅੱਠ ਤੋਂ ਦਸ ਗਿਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਸਰੀਰ ਵਿੱਚ ਮੌਜੂਦ ਵਸੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਕਿਡਨੀ ਦੀ ਇਨਫੈਕਸ਼ਨ ਦੀ ਸੰਭਾਵਨਾ ਘੱਟ ਜਾਂਦੀ ਹੈ।
ਹਲਦੀ
ਆਪਣੀ ਡਾਈਟ ਵਿੱਚ ਹਲਦੀ ਦਾ ਸੇਵਨ ਜ਼ਰੂਰ ਕਰੋ। ਹਲਦੀ ਵਿੱਚ ਮੌਜੂਦ ਐਂਟੀ ਫੰਗਲ ਐਂਟੀ ਬੈਕਟੀਰੀਅਲ ਗੁਣ ਕਿਡਨੀ ਨੂੰ ਤੰਦਰੁਸਤ ਰੱਖਦੇ ਹਨ ।