Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

01/06/2021 4:00:25 PM

ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਦਿਲ ਦਾ ਦੌਰਾ ਪੈਣਾ ਆਮ ਗੱਲ ਹੋ ਗਈ ਹੈ। ਇਹ ਸਭ ਅੱਜ ਕੱਲ੍ਹ ਦੇ ਗਲਤ ਖਾਣ ਪੀਣ ਅਤੇ ਗਲਤ ਰਹਿਣ-ਸਹਿਣ ਦਾ ਨਤੀਜਾ ਹੈ। ਅੱਜ ਦੇ ਸਮੇਂ ਅਸੀਂ ਆਪਣੇ ਕੰਮਾਂ ਅਤੇ ਹੋਰ ਕਈ ਚੀਜ਼ਾਂ ’ਚ ਬਹੁਤ ਵਿਅਸਤ ਹੋ ਚੁੱਕੇ ਹਾਂ, ਜਿਸ ਕਾਰਨ ਅਸੀਂ ਆਪਣੀ ਸਿਹਤ ਦਾ ਖ਼ਿਆਲ ਨਹੀਂ ਰੱਖਦੇ। ਇਸ ਲਈ ਇਹ ਸਮੱਸਿਆ ਕਿਸੇ ਵੀ ਉਮਰ ਦੇ ਇਨਸਾਨ ਨੂੰ ਕਿਸੇ ਵੀ ਸਮੇਂ ਹੋ ਸਕਦੀ ਹੈ। ਜਦੋਂ ਵੀ ਸਾਡੇ ਸਰੀਰ ਵਿੱਚ ਕੋਈ ਸਮੱਸਿਆ ਹੁੰਦੀ ਹੈ, ਤਾਂ ਉਸ ਦੇ ਲੱਛਣ ਕੁਝ ਸਮਾਂ ਪਹਿਲੇ ਹੀ ਜ਼ਰੂਰ ਦਿਖਾਈ ਦਿੰਦੇ ਹਨ। ਇਸੇ ਤਰ੍ਹਾਂ ਜਦੋਂ ਦਿਲ ਦਾ ਦੌਰਾ ਪੈਣਾ ਹੁੰਦਾ ਹੈ, ਦੇ ਲੱਛਣ ਵੀ ਇਕ ਮਹੀਨਾ ਪਹਿਲਾਂ ਸਰੀਰ ਨੂੰ ਸੰਕੇਤ ਦਿੰਦੇ ਹਨ, ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ । ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਲੱਛਣਾਂ ਬਾਰੇ ਦੱਸਾਂਗੇ, ਜੋ ਦਿਲ ਦਾ ਦੌਰਾ ਪੈਣ ਤੋਂ ਇਕ ਮਹੀਨਾ ਪਹਿਲਾਂ ਸਰੀਰ ਵਿੱਚ ਦਿਖਾਈ ਦਿੰਦੇ ਨੇ...

ਚੱਕਰ ਆਉਣਾ ਜਾਂ ਸਿਰ ਘੁੰਮਣਾ
ਚੱਕਰ ਆਉਣਾ ਜਾਂ ਫਿਰ ਸਿਰ ਘੁੰਮਣਾ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਅਜਿਹਾ ਦਿਲ ਤੋਂ ਜਾਣ ਵਾਲੀ ਨਸ ਵਿੱਚ ਰੁਕਾਵਟ ਦੇ ਕਾਰਨ ਹੁੰਦਾ ਹੈ। ਕਈ ਵਾਰ ਇਹ ਸਮੱਸਿਆ ਕੰਮ ਦਾ ਪ੍ਰੈਸ਼ਰ ਅਤੇ ਕਮਜ਼ੋਰੀ ਦੇ ਕਾਰਨ ਵੀ ਹੋ ਸਕਦੀ ਹੈ। ਇਸ ਲਈ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਅਤੇ ਡਾਕਟਰ ਦੀ ਸਲਾਹ ਲਓ ।

ਪੜ੍ਹੋ ਇਹ ਵੀ ਖ਼ਬਰ - ਜਨਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਸਰੀਰ ਦੇ ਉੱਪਰੀ ਹਿੱਸੇ ਵਿੱਚ ਦਰਦ
ਗਰਦਨ, ਪਿੱਠ, ਦੰਦ ਅਤੇ ਮੋਢਿਆਂ ਦੀ ਹੱਡੀ ਵਿੱਚ ਦਰਦ ਹੋਣਾ ਦਿਲ ਦੇ ਦੌਰੇ ਦਾ ਲੱਛਣ ਹੋ ਸਕਦਾ ਹੈ। ਇਸ ਤਰ੍ਹਾਂ ਇਸ ਲਈ ਹੁੰਦਾ ਹੈ ਕਿਉਂਕਿ ਦਿਲ ਦੀਆਂ ਬਹੁਤ ਸਾਰੀਆਂ ਨਸਾਂ ਇੱਥੇ ਜਾ ਕੇ ਸਮਾਪਤ ਹੁੰਦੀਆਂ ਹਨ। ਇਸ ਲਈ ਇਸ ਤਰ੍ਹਾਂ ਦਾ ਦਰਦ ਹੋਣ ਤੇ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸੀਨੇ ਵਿਚ ਦਰਦ ਹੋਣ ਦੀ ਸਮੱਸਿਆ
ਦਿਲ ਦੇ ਦੌਰੇ ਤੋਂ ਪਹਿਲਾਂ ਸੀਨੇ ਵਿਚ ਦਰਦ ਦੀ ਸਮੱਸਿਆ ਹੁੰਦੀ ਹੈ। ਜਦੋਂ ਵੀ ਕਿਸੇ ਨਸ ਵਿੱਚ ਰੁਕਾਵਟ ਆਉਂਦੀ ਹੈ, ਤਾਂ ਦਿਲ ਨੂੰ ਪੰਪ ਕਰਨ ਵਿੱਚ ਦਿੱਕਤ ਹੁੰਦੀ ਹੈ। ਇਸ ਲਈ ਸੀਨੇ ਵਿੱਚ ਦਰਦ ਹੁੰਦਾ ਹੈ ।

ਪਸੀਨਾ ਆਉਣਾ
ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਅਚਾਨਕ ਪਸੀਨਾ ਆਉਣ ਲੱਗਦਾ ਹੈ। ਇਸ ਲੱਛਣ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਡਾਕਟਰ ਤੋਂ ਸਲਾਹ ਲਓ ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

PunjabKesari

ਸਾਹ ਲੈਣ ਵਿਚ ਪ੍ਰੇਸ਼ਾਨੀ
ਦਿਲ ਦੇ ਦੌਰੇ ਦੀ ਸਮੱਸਿਆ ਹੋਣ ਤੇ ਸਾਹ ਲੈਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਜੇਕਰ ਸੀਨੇ ਵਿੱਚ ਦਰਦ ਦੇ ਨਾਲ ਨਾਲ ਸਾਹ ਲੈਣ ਵਿਚ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ।

ਜਬਾੜੇ ਵਿੱਚ ਦਰਦ ਹੋਣਾ
ਕਈ ਵਾਰ ਇਸ ਦੇ ਕਾਰਨ ਜਬਾੜੇ ਵਿੱਚ ਦਰਦ ਹੁੰਦਾ ਹੈ, ਕਿਉਂਕਿ ਇਸ ਦੇ ਕੋਲ ਜੋ ਨਸਾਂ ਹੁੰਦੀਆਂ ਨੇ, ਉਹ ਦਿਲ ਤੋਂ ਨਿਕਲਦੀਆਂ ਹਨ। ਜੇਕਰ ਇਹ ਦਰਦ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ ਤਾਂ ਇਹ ਦੰਦਾਂ ਦੀ ਪਰੇਸ਼ਾਨੀ ਹੈ। ਜੇਕਰ ਇਹ ਦਰਦ ਥੋੜ੍ਹੀ ਥੋੜ੍ਹੀ ਦੇਰ ਬਾਅਦ ਹੁੰਦਾ ਹੈ, ਤਾਂ ਇਹ ਦਿਲ ਨਾਲ ਸੰਬੰਧਿਤ ਹੋ ਸਕਦਾ ਹੈ ।

ਉਲਟੀ ਆਉਣਾ, ਜੀ ਮਿਚਲਾਉਣਾ ਅਤੇ ਢਿੱਡ ਖ਼ਰਾਬ ਹੋਣਾ
ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਜੀ ਮਚਲਾਉਣਾ, ਉਲਟੀ ਅਤੇ ਢਿੱਡ ਖ਼ਰਾਬ ਹੋਣ ਦੀ ਸਮੱਸਿਆ ਜ਼ਰੂਰ ਹੁੰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਦਿਲ ਨੂੰ ਖ਼ੂਨ ਪਹੁੰਚਾਉਣ ਵਾਲੀ ਖੱਬੀ ਨਸ, ਜੋ ਦਿਲ ਦੀ ਗਹਿਰਾਈ ਤੱਕ ਜਾਂਦੀ ਹੈ, ਉਹ ਬੰਦ ਹੋ ਜਾਂਦੀ ਹੈ ।

PunjabKesari

ਨੋਟ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ, ਦੇ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ


rajwinder kaur

Content Editor

Related News