World Kidney Day: ਕਿਡਨੀ ਨੂੰ ਰੱਖਣਾ ਚਾਹੁੰਦੇ ਹੋ ਸਿਹਤਮੰਦ ਤਾਂ ਜ਼ਰੂਰ ਖਾਓ ਇਹ ਫੂਡਸ

03/09/2023 12:01:13 PM

ਨਵੀਂ ਦਿੱਲੀ- ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਨ੍ਹਾਂ 'ਚੋਂ ਕਿਡਨੀ ਸਭ ਤੋਂ ਪਹਿਲਾਂ ਆਉਂਦੀ ਹੈ। ਇਹ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ 'ਚ ਮਦਦ ਕਰਦੀ ਹੈ। ਜੇਕਰ ਇਹ ਖਰਾਬ ਹੋ ਜਾਵੇ ਤਾਂ ਸਰੀਰ ਦੇ ਹੋਰ ਅੰਗਾਂ ਦੇ ਖਰਾਬ ਹੋਣ ਦਾ ਵੀ ਖ਼ਤਰਾ ਵੱਧ ਜਾਂਦਾ ਹੈ। ਕਿਡਨੀ ਦੀ ਮਹੱਤਤਾ ਨੂੰ ਦੱਸਣ ਅਤੇ ਉਸ ਨੂੰ ਸਿਹਤਮੰਦ ਕਿੰਝ ਰੱਖਿਆ ਜਾਵੇ ਇਸ ਗੱਲ ਨੂੰ ਦੱਸਣ ਲਈ ਹਰ ਸਾਲ ਮਾਰਚ ਦੇ ਦੂਜੇ ਵੀਰਵਾਰ ਨੂੰ ਵਿਸ਼ਵ ਕਿਡਨੀ ਦਿਵਸ ਮਨਾਇਆ ਜਾਂਦਾ ਹੈ। ਅੱਜ ਪੂਰੀ ਦੁਨੀਆ 'ਚ ਕਿਡਨੀ ਡੇਅ ਮਨਾਇਆ ਜਾ ਰਿਹਾ ਹੈ ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਬਾਰੇ ਦੱਸਾਂਗੇ ਜੋ ਤੁਹਾਡੀ ਕਿਡਨੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਨਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਦੇ ਬਾਰੇ 'ਚ...
ਮੱਛੀ
ਇਸ 'ਚ ਓਮੇਗਾ-3 ਫੈਟੀ ਐਸਿਡ ਮੌਜੂਦ ਹੁੰਦਾ ਹੈ ਜੋ ਕਿਡਨੀ ਦੀ ਸਮੱਸਿਆ ਤੋਂ ਰਾਹਤ ਦਿਵਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਮੱਛੀ ਦਿਲ ਸਬੰਧੀ ਰੋਗਾਂ ਲਈ, ਸੋਜ ਘੱਟ ਕਰਨ ਅਤੇ ਸਰੀਰ 'ਚ ਵਧਦੇ ਕੋਲੈਸਟ੍ਰੋਲ ਦਾ ਪੱਧਰ ਘੱਟ ਕਰਨ 'ਚ ਵੀ ਮਦਦ ਕਰਦੀ ਹੈ।

PunjabKesari
ਲਾਲ ਸ਼ਿਮਲਾ ਮਿਰਚ
ਇਹ ਵੀ ਕਿਡਨੀ ਲਈ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਸ 'ਚ ਵਿਟਾਮਿਨ-ਸੀ, ਵਿਟਾਮਿਨ-ਬੀ6, ਵਿਟਾਮਿਨ-ਏ ਅਤੇ ਫਾਈਬਰ ਪਾਇਆ ਜਾਂਦਾ ਹਨ। ਭੋਜਨ 'ਚ ਸੁਆਦ ਨਾਲ ਭਰਪੂਰ ਲਾਲ ਸ਼ਿਮਲਾ ਮਿਰਚ ਤੁਹਾਡੀ ਕਿਡਨੀ ਦੀ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ।
ਲਸਣ
ਲਸਣ ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ 'ਚ ਪਾਇਆ ਜਾਣ ਵਾਲਾ ਐਲੀਸਿਨ ਬੈਕਟੀਰੀਅਲ ਇਨਫੈਕਸ਼ਨ ਨੂੰ ਦੂਰ ਕਰਨ ਅਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

PunjabKesari
ਪੱਤਾਗੋਭੀ
ਇਸ 'ਚ ਫਾਈਟੋਕੈਮੀਕਲ, ਐਂਟੀਆਕਸੀਡੈਂਟ ਕਾਫ਼ੀ ਮਾਤਰਾ 'ਚ ਪਾਏ ਜਾਂਦੇ ਹਨ। ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਇਹ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ।
ਬਲੂਬੈਰੀ
ਇਸ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਕਿਡਨੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਬਲੂਬੇਰੀ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ ਜੋ ਕਿਡਨੀ 'ਚ ਸੋਜ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਬਲੂਬੇਰੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਤੁਸੀਂ ਕਿਡਨੀ ਸੰਬੰਧੀ ਸਮੱਸਿਆਵਾਂ ਤੋਂ ਬਚ ਸਕਦੇ ਹੋ।

PunjabKesari

ਆਂਡੇ
ਆਂਡੇ ਦਾ ਸਫ਼ੈਦ ਹਿੱਸਾ ਅਮੀਨੋ ਐਸਿਡ ਅਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ। ਇਹ ਕਿਡਨੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਆਂਡੇ ਦੇ ਸਫੈਦ ਹਿੱਸੇ 'ਚ ਪ੍ਰੋਟੀਨ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ, ਅਜਿਹੇ 'ਚ ਜੇਕਰ ਤੁਸੀਂ ਡਾਇਲਸਿਸ ਕਰਵਾ ਰਹੇ ਹੋ ਤਾਂ ਇਸ ਦਾ ਸੇਵਨ ਜ਼ਰੂਰ ਕਰੋ।
ਗੰਢੇ
ਗੰਢਿਆਂ 'ਚ ਫਲੇਵੋਨੋਇਡਸ ਅਤੇ ਕਵੇਰਸੇਟਿਨ ਨਾਮਕ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਖੂਨ 'ਚ ਮੌਜੂਦ ਚਰਬੀ ਵਾਲੇ ਪਦਾਰਥਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ 'ਚ ਪੋਟਾਸ਼ੀਅਮ ਤੱਤ ਘੱਟ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਕਿਡਨੀ ਲਈ ਬਹੁਤ ਫ਼ਾਇਦੇਮੰਦ ਹੋਵੇਗਾ।

PunjabKesari
ਸੇਬ
ਸੇਬ ਵਿਟਾਮਿਨ, ਫਾਈਬਰ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ, ਇਹ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਸ਼ੂਗਰ ਨੂੰ ਘਟਾਉਣ 'ਚ ਮਦਦ ਕਰਦਾ ਹੈ। ਇਸ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਤੁਸੀਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।


Aarti dhillon

Content Editor

Related News