Health Tips:ਕੀ ਸਰਦੀ ਦੇ ਮੌਸਮ 'ਚ ਖਾਣਾ ਚਾਹੀਦੈ ਦਹੀਂ? ਜਾਣੋ ਇਸ ਦੇ ਫ਼ਾਇਦੇ-ਨੁਕਸਾਨ

01/15/2022 6:43:14 PM

ਨਵੀਂ ਦਿੱਲੀ : ਗਰਮੀਆਂ 'ਚ ਲੋਕ ਦਹੀਂ ਖਾਣਾ ਬਹੁਤ ਪਸੰਦ ਕਰਦੇ ਹਨ ਪਰ ਸਰਦੀ ਦੇ ਮੌਸਮ 'ਚ ਇਸ ਤੋਂ ਪਰਹੇਜ਼ ਕਰਨ ਲੱਗਦੇ ਹਨ। ਦਰਅਸਲ ਲੋਕਾਂ ਨੂੰ ਲੱਗਦਾ ਹੈ ਕਿ ਇਸ ਦੀ ਤਾਸੀਰ ਠੰਡੀ ਹੁੰਦੀ ਹੈ ਜਦੋਂਕਿ ਅਜਿਹਾ ਨਹੀਂ ਹੈ। ਆਯੁਰਵੈਦ ਮੁਤਾਬਕ ਦਹੀਂ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ 'ਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦਾ ਹੈ। ਹਾਲਾਂਕਿ ਸਰਦੀਆਂ 'ਚ ਦਹੀਂ ਖਾਣ ਦੇ ਵੀ ਕੁਝ ਨਿਯਮ ਹੁੰਦੇ ਹਨ। ਚੱਲੋ ਤੁਹਾਨੂੰ ਦੱਸਦੇ ਹਾਂ ਸਰਦੀਆਂ 'ਚ ਕਿੰਝ ਅਤੇ ਕਦੋਂ ਖਾਓ ਦਹੀਂ...
ਸਭ ਤੋਂ ਪਹਿਲਾਂ ਜਾਣੋ ਦਹੀਂ ਨੂੰ ਖਾਣ ਦੇ ਤਰੀਕੇ...
1. ਦਹੀਂ 'ਚ ਸਟ੍ਰਾਬੇਰੀ, ਅਨਾਰ, ਮਟਰ, ਦੀ ਸਬਜ਼ੀ ਮਿਲਾ ਕੇ ਖਾਣਾ ਸਿਹਤ ਲਈ ਫ਼ਾਇਦੇਮੰਦ ਹੈ। 
2. ਤੁਸੀਂ ਆਟੇ 'ਚ ਦਹੀਂ ਨੂੰ ਗੁੰਨ ਕੇ ਰੋਟੀਆਂ ਬਣਾ ਕੇ ਵੀ ਖਾ ਸਕਦੇ ਹੋ। 
3. ਬੱਚਿਆਂ ਨੂੰ ਦਹੀਂ 'ਚ ਤਾਜ਼ੇ ਫਲ ਮਿਲਾ ਕੇ ਖਵਾਓ। ਇਸ 'ਚ ਉਨ੍ਹਾਂ ਨੂੰ ਆਈਸਕ੍ਰੀਮ ਵਰਗਾ ਸੁਆਦ ਆਵੇਗਾ। 
4. ਡਾਈਟਿੰਗ ਕਰ ਰਹੇ ਹੋ ਤਾਂ ਤੁਸੀਂ ਸਲਾਦ 'ਚ ਦਹੀਂ ਪਾ ਕੇ ਖਾ ਸਕਦੇ ਹੋ। 
5. ਗਰਮੀਆਂ 'ਚ ਤੁਸੀਂ ਖੀਰੇ ਜਾਂ ਅਨਾਨਾਸ ਦਾ ਰਾਇਤਾ ਬਣਾ ਕੇ ਖਾ ਸਕਦੇ ਹੋ। 
6. ਦਹੀਂ ਨੂੰ ਕਦੇ ਗਰਮ ਕਰਕੇ ਨਾ ਖਾਓ ਕਿਉਂਕਿ ਇਸ ਨਾਲ ਦਹੀਂ 'ਚ ਮੌਜੂਦ ਚੰਗੇ ਬੈਕਟੀਰੀਆਂ ਖਤਮ ਹੋ ਜਾਂਦੇ ਹਨ। 

PunjabKesari

ਦਹੀਂ ਖਾਣ ਦਾ ਸਹੀ ਸਮਾਂ
ਮਾਹਿਰਾਂ ਮੁਤਾਬਕ ਦਹੀਂ ਹਮੇਸ਼ਾ ਸਵੇਰੇ ਜਾਂ ਦਿਨ 'ਚ ਖਾਣਾ ਚਾਹੀਦਾ ਹੈ। ਰਾਤ ਨੂੰ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਝੱਲਣੀਆਂ ਪੈ ਸਕਦੀਆਂ ਹਨ। ਨਾਲ ਹੀ ਇਮਿਊਨਿਟੀ 'ਤੇ ਵੀ ਅਸਰ ਪੈਂਦਾ ਹੈ। ਦਰਅਸਲ ਦਹੀਂ ਸਰੀਰ ਟਿਸ਼ੂ 'ਚ ਆਪੋਜ਼ਿਟ ਐਕਟਵਿਟੀ ਨੂੰ ਵਧਾਉਂਦਾ ਹੈ ਅਤੇ ਇਸ 'ਚ ਲੈਕਟਿਵ ਐਸਿਡ ਵੀ ਜ਼ਿਆਦਾ ਹੁੰਦਾ ਹੈ ਜਿਸ ਨਾਲ ਰਾਤ ਦੇ ਸਮੇਂ ਇਸ ਦੀ ਵਰਤੋਂ ਡਾਈਜੈਸਟਿਵ ਟਾਕੀਸਨ ਪੈਦਾ ਕਰਦੀ ਹੈ। 
ਦਹੀਂ 'ਚ ਨਿਊਟ੍ਰੀਸ਼ਨਲ ਵੈਲਿਊ
100 ਗ੍ਰਾਮ ਦਹੀਂ 'ਚ 98 ਕੈਲੋਰੀ, 6 ਫੀਸਦੀ ਫੈਟ, 5 ਫੀਸਦੀ ਕੋਲੈਸਟ੍ਰਾਲ, 15 ਫੀਸਦੀ ਸੋਡੀਅਮ, 2 ਫੀਸਦੀ ਪੋਟਾਸ਼ੀਅਮ, 3.4 ਗ੍ਰਾਮ ਕਾਬਰਸ, 2.7 ਗ੍ਰਾਮ ਸ਼ੂਗਰ, 22 ਫੀਸਦੀ ਪ੍ਰੋਟੀਨ, 2 ਫੀਸਦੀ ਵਿਟਾਮਿਨ ਏ, 8 ਫੀਸਦੀ ਕੈਲਸ਼ੀਅਮ, 6 ਫੀਸਦੀ ਕੋਬਾਲਾਮਿਨ, 2 ਫੀਸਦੀ ਮੈਗਨੀਸ਼ੀਅਮ ਹੁੰਦਾ ਹੈ। 

PunjabKesari
ਚੱਲੋ ਤੁਹਾਨੂੰ ਦੱਸਦੇ ਹਾਂ ਦਹੀਂ ਖਾਣ ਦੇ ਜ਼ਬਰਦਸਤ ਫ਼ਾਇਦੇ

1. ਮਾਹਿਰਾਂ ਮੁਤਾਬਕ ਦਹੀਂ ਪਾਚਨ ਕਿਰਿਆ ਨੂੰ ਠੀਕ ਰੱਖਦੀ ਹੈ। ਇਸ 'ਚ ਢੇਰ ਸਾਰੇ ਮਿਨਰਲਸ ਅਤੇ ਵਿਟਾਮਿਨਸ ਪਾਏ ਜਾਂਦੇ ਹਨ ਜੋ ਤੁਹਾਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। 
2. ਸਵੇਰੇ 1 ਕੌਲੀ ਫਰੂਟ 'ਚ ਦਹੀਂ ਮਿਲਾ ਕੇ ਖਾਣ ਨਾਲ ਦਿਨ ਭਰ ਐਨਰਜ਼ੀ ਮਿਲਦੀ ਹੈ। ਨਾਲ ਹੀ ਇਸ 'ਚ ਅਪਚ, ਡਾਈਰੀਆ ਅਤੇ ਯੂਰੀਨਰੀ ਡਿਸਆਰਡਰ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ। 
3. ਦਹੀਂ ਇਮਿਊਨਿਟੀ ਬੂਸਟਿੰਗ ਸੈਲਸ ਨੂੰ ਵਧਾਉਂਦਾ ਹੈ ਇਸ ਲਈ ਕਮਜ਼ੋਰ ਇਮਿਊਨਿਟੀ ਵਾਲਿਆਂ ਲਈ ਇਸ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੈ। 
4. ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਦਹੀਂ ਦੀ ਵਰਤੋਂ ਕਰੋ। ਇਸ ਨਾਲ ਮੈਟਾਬੋਲੀਜ਼ਮ ਵੱਧਦਾ ਹੈ ਅਤੇ ਭਾਰ ਘਟਾਉਣ 'ਚ ਮਦਦ ਮਿਲਦੀ ਹੈ।

PunjabKesari

5. ਜਿਨ੍ਹਾਂ ਲੋਕਾਂ ਨੂੰ ਸ਼ੂਗਰ ਜਾਂ ਯੋਨੀ 'ਚ ਇੰਫੈਕਸ਼ਨ ਹੋਵੇ ਉਨ੍ਹਾਂ ਲਈ ਵੀ ਦਹੀਂ ਦੀ ਵਰਤੋਂ ਫ਼ਾਇਦੇਮੰਦ ਹੈ। 
6. ਇਸ 'ਚ ਚੰਗੇ ਬੈਕਟੀਰੀਆਂ ਹੁੰਦੇ ਹਨ ਜੋ ਅੰਤੜੀਆਂ ਦੀ ਸਫਾਈ ਕਰਨ ਦੇ ਨਾਲ ਉਨ੍ਹਾਂ ਨੂੰ ਸਿਹਤਮੰਦ ਰੱਖਦੇ ਹਨ। 
7. ਖੋਜ ਮੁਤਾਬਕ ਦਹੀਂ ਖਾਣ ਨਾਲ ਦਿਲ ਦੇ ਰੋਗਾਂ ਦਾ ਖ਼ਤਰਾ 10 ਫੀਸਦੀ ਘੱਟ ਹੁੰਦਾ ਹੈ। ਨਾਲ ਹੀ ਇਹ ਕੈਲੋਸਟਰਾਲ ਵੀ ਕੰਟਰੋਲ ਕਰਦਾ ਹੈ। 
8. ਦਹੀਂ 'ਚ ਕੈਲਸ਼ੀਅਮ ਭਰਪੂਰ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦਗਾਰ ਹੈ। 
ਇਨ੍ਹਾਂ ਲੋਕਾਂ ਨੂੰ ਰੱਖਣਾ ਚਾਹੀਦਾ ਪਰਹੇਜ਼
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਜੋੜਾਂ 'ਚ ਦਰਦ, ਸਕਿਨ ਇੰਫੈਕਸ਼ਨ ਜਾਂ ਕੋਈ ਐਲਰਜੀ ਹੋਵੇ ਤਾਂ ਦਹੀਂ ਦੀ ਵਰਤੋਂ ਨਾ ਕਰੋ। ਇਸ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ।


Aarti dhillon

Content Editor

Related News