Health Tips: ਰਾਤ ਨੂੰ ਸੌਂਦੇ ਸਮੇਂ ਆਉਂਦੀ ਹੈ ਖੰਘ ਤਾਂ ‘ਕਾਲੀ ਮਿਰਚ’ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਮਿਲੇਗਾ ਆਰ
Thursday, Sep 09, 2021 - 12:43 PM (IST)
ਜਲੰਧਰ (ਬਿਊਰੋ) - ਅਕਸਰ ਮੌਸਮ ਬਦਲਣ ਦੇ ਕਾਰਨ ਸਰਦੀ, ਜ਼ੁਕਾਮ ਅਤੇ ਖੰਘ ਹੁਣ ਇੱਕ ਆਮ ਗੱਲ ਹੈ। ਕਈ ਵਾਰ ਇਹ ਸਮੱਸਿਆ ਜ਼ਿਆਦਾ ਹੋ ਜਾਂਦੀ ਹੈ, ਜਿਸ ਨਾਲ ਬੁਖ਼ਾਰ ਦੀ ਸਮੱਸਿਆ ਹੋਣ ਲੱਗਦੀ ਹੈ। ਕਈ ਵਾਰ ਇਹ ਸਮੱਸਿਆ ਗਲਤ ਖਾਣ ਪੀਣ ਦੇ ਕਾਰਨ ਵੀ ਹੋ ਸਕਦੀ ਹੈ। ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਸੌਂਦੇ ਸਮੇਂ ਖੰਘ ਆਉਣ ਦੀ ਸਮੱਸਿਆ ਹੁੰਦੀ ਹੈ। ਰਾਤ ਨੂੰ ਅਚਾਨਕ ਨੀਂਦ ਟੁੱਟਣ ਦੇ ਬਾਅਦ ਖੰਘ ਆਉਣ ਦੀ ਸਮੱਸਿਆ ਹੋਣ ਲੱਗਦੀ ਹੈ। ਰਾਤ ਨੂੰ ਸੌਂਦੇ ਸਮੇਂ ਖੰਘ ਆਉਣ ਦਾ ਮਤਲਬ ਸਾਡੇ ਸਰੀਰ ਵਿੱਚ ਬਲਗਮ ਜ਼ਿਆਦਾ ਬਣ ਗਈ ਹੈ, ਜਿਸ ਨੂੰ ਅਸੀਂ ਕੁਝ ਘਰੇਲੂ ਨੁਸਖ਼ਿਆਂ ਨਾਲ ਠੀਕ ਕਰ ਸਕਦੇ ਹਾਂ। ਜੇ ਤੁਹਾਨੂੰ ਵੀ ਰਾਤ ਨੂੰ ਸੋਂਦੇ ਸਮੇਂ ਖੰਘ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਤੁਸੀਂ ਇਨ੍ਹਾਂ ਚੀਜ਼ਾਂ ਵਿਚੋਂ ਇਕ ਚੀਜ਼ ਦਾ ਸੇਵਨ ਜ਼ਰੂਰ ਕਰੋ...
ਸ਼ਹਿਦ
ਸ਼ਹਿਦ ਖੰਘ ਦੀ ਸਮੱਸਿਆ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ, ਇਹ ਸਦੀਆਂ ਤੋਂ ਪੁਰਾਣਾ ਨੁਸਖ਼ਾ ਹੈ। ਸਾਹਿਤ ਵਿੱਚ ਪਾਏ ਜਾਣ ਵਾਲੇ ਐਂਟੀ ਬੈਕਟੀਰੀਅਲ ਗੁਣ ਖੰਘ ਨੂੰ ਰੋਕਣ ਲਈ ਬਹੁਤ ਅਸਰਦਾਰ ਹੁੰਦੇ ਹਨ। ਸ਼ਹਿਦ ਸਾਡੀ ਮਿਊਕਸ ਨੂੰ ਪਤਲਾ ਕਰਕੇ ਖੰਘ ਰੋਕਣ ਲਈ ਰਾਮਬਾਣ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ 1 ਚਮਚ ਸ਼ਹਿਦ ਪੀ ਕੇ ਸੌਂ ਜਾਓ। ਇਸ ਨਾਲ ਰਾਤ ਨੂੰ ਨੀਂਦ ਵਿੱਚ ਖੰਘ ਦੀ ਸਮੱਸਿਆ ਨਹੀਂ ਹੋਵੇਗੀ।
ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਖਾਓ 5 ‘ਬਾਦਾਮ’, ਭਾਰ ਘੱਟ ਹੋਣ ਦੇ ਨਾਲ-ਨਾਲ ਹੋਣਗੇ ਹੋਰ ਵੀ ਕਈ ਬੇਮਿਸਾਲ ਫ਼ਾਇਦੇ
ਪਿੱਪਲ ਦੀ ਗੰਢ
ਪਿੱਪਲ ਦੀ ਗੰਢ ਵੀ ਖੰਘ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੀ ਹੈ। ਇਸਦੇ ਲਈ ਪਿੱਪਲ ਦੀ ਗੰਢ ਨੂੰ ਪੀਸ ਕੇ ਸ਼ਹਿਦ ਵਿੱਚ ਮਿਲਾ ਕੇ ਲਓ। ਇਸ ਨਾਲ ਸੁੱਕੀ ਖੰਘ ਅਤੇ ਰਾਤ ਨੂੰ ਅਚਾਨਕ ਆਉਣ ਵਾਲੀ ਖੰਘ ਤੋਂ ਛੁਟਕਾਰਾ ਮਿਲਦਾ ਹੈ ।
ਪੜ੍ਹੋ ਇਹ ਵੀ ਖ਼ਬਰ - ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ ਭੁੱਜੇ ਹੋਏ ਛੋਲੇ, ‘ਭਾਰ’ ਘੱਟ ਹੋਣ ਦੇ ਨਾਲ-ਨਾਲ ‘ਸ਼ੂਗਰ’ ਵੀ ਹੋਵੇਗੀ ਕੰਟਰੋਲ
ਅਦਰਕ
ਖੰਘ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਦਰਕ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਅਦਰਕ ਵਿੱਚ ਪਾਏ ਜਾਣ ਵਾਲੇ ਐਂਟੀ ਬੈਕਟੀਰੀਅਲ ਗੁਣ ਅੰਗ ਤਾਂ ਸਮੱਸਿਆ ਨੂੰ ਬਹੁਤ ਜਲਦ ਦੂਰ ਕਰਦੇ ਹਨ। ਇਸਦੇ ਲਈ ਅਦਰਕ ਨੂੰ ਪੀਸ ਕੇ ਰਸ ਕੱਢ ਲਓ ਅਤੇ ਇਸ ਰਸ ਦਾ ਸੇਵਨ ਕਰੋ। ਤੁਸੀਂ ਚਾਹੋ ਤਾਂ, ਅਦਰਕ ਨੂੰ ਕੱਟ ਕੇ ਮੂੰਹ ਵਿੱਚ ਰੱਖ ਕੇ ਚੂਸ ਵੀ ਸਕਦੇ ਹੋ। ਅਦਰਕ ਦਾ ਰਸ ਗਲੇ ਵਿਚ ਜੰਮੀ ਬਲਗਮ ਨੂੰ ਦੂਰ ਕਰਦਾ ਹੈ ।
ਮੁਲੱਠੀ ਦੇ ਟੁੱਕੜੇ
ਮੁਲੱਠੀ ਵੀ ਖੰਘ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਸਾਡੇ ਖ਼ੂਨ ਨੂੰ ਸਾਫ਼ ਕਰਦੀ ਹੈ। ਇਸ ਲਈ ਜੇ ਤੁਹਾਨੂੰ ਵੀ ਖੰਘ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ ਤਾਂ ਮੁਲੱਠੀ ਨਾਲ ਬਣੀ ਚਾਹ ਪੀਓ, ਜਾਂ ਫੇਰ ਮਲੱਠੀ ਦੇ ਪਾਣੀ ਦੀ ਭਾਫ਼ ਵੀ ਲੈ ਸਕਦੇ ਹੋ। ਜੇ ਤੁਹਾਨੂੰ ਰਾਤ ਨੂੰ ਸੌਂਦੇ ਸਮੇਂ ਬਹੁਤ ਖੰਘ ਹੁੰਦੀ ਹੈ, ਤਾਂ ਤੁਸੀਂ ਸੌਣ ਤੋਂ ਪਹਿਲਾਂ ਮੁਲੱਠੀ ਦਾ ਪਾਣੀ ਪੀ ਸਕਦੇ ਹੋ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਖੰਘ ਬਹੁਤ ਜਲਦ ਠੀਕ ਹੋ ਜਾਵੇਗੀ ।
ਪੜ੍ਹੋ ਇਹ ਵੀ ਖ਼ਬਰ - Health Tips: ਲਟਕਦੇ ਹੋਏ ਢਿੱਡ ਅਤੇ ਭਾਰ ਨੂੰ ਜਲਦੀ ਘਟਾਉਣ ਲਈ ‘ਬਦਾਮ’ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ
ਕਾਲੀ ਮਿਰਚ
ਕਾਲੀ ਮਿਰਚ ਵੀ ਖੰਘ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਦਾ ਘਰੇਲੂ ਨੁਸਖ਼ਿਆਂ ਵਿੱਚ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ’ਚ ਖੰਘ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਕਾਲੀ ਮਿਰਚ ਨਾਲ ਬਣੀ ਚਾਹ ਪੀਣ ਨਾਲ ਬਲਗਮ ਘਟ ਜਾਂਦੀ ਹੈ ਅਤੇ ਰਾਤ ਨੂੰ ਆਉਣ ਵਾਲੀ ਖੰਘ ਤੋਂ ਵੀ ਰਾਹਤ ਮਿਲਦੀ ਹੈ ।