ਐਲੋਵੇਰਾ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਫਟੇ ਬੁੱਲਾਂ ਤੋਂ ਨਿਜ਼ਾਤ, ਇੰਝ ਕਰੋ ਇਸਤੇਮਾਲ
Monday, Dec 21, 2020 - 06:32 PM (IST)
ਜਲੰਧਰ— ਸਰਦੀਆਂ ਦੀ ਸ਼ੁਰੂਆਤ ਹੁੰਦੇ ਸਾਰ ਹੀ ਚਮੜੀ ’ਚ ਰੁੱਖਾਂਪਣ ਆਉਣਾ ਸ਼ੁਰੂ ਹੋ ਜਾਂਦਾ ਹੈ। ਸਰਦੀਆਂ ਆਉਣ ਦੇ ਨਾਲ ਹੀ ਬਹੁਤ ਲੋਕਾਂ ਦੀ ਸਕਿਨ ’ਚ ਰੁੱਖਾਂਪਣ ਅਤੇ ਬੁੱਲ੍ਹ ਫਟਣ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ। ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਕਈ ਲੋਕ ਮਾਰਕੀਟ ’ਚੋਂ ਵੱਖ-ਵੱਖ ਤਰ੍ਹਾਂ ਦੇ ਬਣੇ ਪ੍ਰੋਡਕਟਾਂ ਦੀ ਵਰਤੋਂ ਕਰਦੇ ਹਨ ਪਰ ਨਤੀਜਾ ਨਾ-ਮਾਤਰ ਹੀ ਨਿਕਲਦਾ ਹੈ। ਫਟੇ ਬੁੱਲਾਂ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਤੁਸੀਂ ਘਰ ’ਚ ਬਣਾਏ ਦੇਸੀ ਨੁਸਖ਼ਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਫਟੇ ਬੁੱਲਾਂ ਤੋਂ ਨਿਜਾਤ ਪਾਉਣ ਲਈ ਕੁਝ ਅਜਿਹੇ ਹੀ ਦੇਸੀ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਨ ਦੇ ਨਾਲ ਤੁਹਾਡੇ ਬੁੱਲ ਬਿਲਕੁਲ ਮੁਲਾਇਮ ਹੋ ਜਾਣਗੇ।
ਇਹ ਵੀ ਪੜ੍ਹੋ: ਚਿਹਰੇ ਦਾ ਰੁੱਖ਼ਾਪਣ ਦੂਰ ਕਰਨ ਲਈ ਲਾਹੇਵੰਦ ਹੁੰਦੀ ਹੈ ਬਾਦਾਮ ਤੇਲ ਦੀ ਕ੍ਰੀਮ, ਜਾਣੋ ਬਣਾਉਣ ਦਾ ਤਰੀਕਾ
ਸਰਦੀਆਂ 'ਚ ਵਾਰ-ਵਾਰ ਕਿਉਂ ਫਟਦੇ ਹਨ ਬੁੱਲ੍ਹ?
ਸਰਦੀ 'ਚ ਚੱਲਣ ਵਾਲੀਆਂ ਸਰਦ ਹਵਾਵਾਂ ਕਾਰਨ ਚਮੜੀ ਅਤੇ ਬੁੱਲ੍ਹਾਂ 'ਚ ਨਮੀ ਦੀ ਕਮੀ ਗਵਾਚ ਜਾਂਦੀ ਹੈ, ਜਿਸ ਕਾਰਨ ਉਹ ਡਰਾਈ ਹੋ ਜਾਂਦੇ ਹਨ। ਇਸ ਕਾਰਨ ਬੁੱਲ੍ਹ ਵੀ ਫਟਣ ਲੱਗਦੇ ਹਨ। ਕਈ ਵਾਰ ਤਾਂ ਬੁੱਲ੍ਹ ਫਟਣ ਨਾਲ ਖੂਨ ਨਿਕਲਣ ਦੀ ਵੀ ਸਮੱਸਿਆ ਦੇਖਣ ਨੂੰ ਮਿਲਦੀ ਹੈ।
ਅਪਣਾਓ ਇਹ ਘਰੇਲੂ ਨੁਸਖੇ
ਐਲੋਵੈਰਾ ਦੇ ਪੱਤਿਆਂ ਦਾ ਰਸ ਦੇਵੇ ਨਿਜਾਤ
ਐਲੋਵੈਰਾ ਦੇ ਪੱਤਿਆਂ ਨੂੰ ਕੱਟਣ ਨਾਲ ਜੋ ਰਸ ਨਿਕਲਦਾ ਹੈ, ਉਸ ਦੀਆਂ ਕੁਝ ਬੂੰਦਾਂ ਨੂੰ ਬੁੱਲਾਂ ’ਤੇ ਲਗਾਉਣ ਵਾਲ ਫਟੇ ਬੁੱਲ ਠੀਕ ਹੋ ਜਾਣਗੇ। ਰੋਜ਼ਾਨਾ ਵਰਤੋਂ ਕਰਨ ਦੇ ਨਾਲ ਤੁਹਾਡੇ ਬੁੱਲ ਮੁਲਾਇਮ ਹੋ ਜਾਣਗੇ।
ਸ਼ਹਿਦ ਦਾ ਕਰੋ ਇਸਤੇਮਾਲ
ਫਟੇ ਬੁੱਲਾਂ ਲਈ ਸ਼ਹਿਦ ਵੀ ਕਾਫ਼ੀ ਲਾਹੇਵੰਦ ਹੁੰਦਾ ਹੈ। ਫਟੇ ਬੁੱਲਾਂ ’ਤੇ ਦਿਨ ’ਚ 2-3 ਵਾਰ ਸ਼ਹਿਦ ਜ਼ਰੂਰ ਸ਼ਹਿਦ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਦੇ ਇਲਾਵਾ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਥੋੜ੍ਹਾ ਜਿਹਾ ਸ਼ਹਿਦ ਆਪਣੇ ਬੁੱਲਾਂ ’ਤੇ ਲਗਾਓ। ਰੋਜ਼ਾਨਾ ਅਜਿਹਾ ਕਰਨ ਦੇ ਨਾਲ ਤੁਹਾਡੇ ਫਟੇ ਬੁੱਲ ਠੀਕ ਹੋ ਜਾਣਗੇ।
ਇਹ ਵੀ ਪੜ੍ਹੋ: ਸਹੁਰਿਆਂ ਦੀ ਕਰਤੂਤ, ਗਰਭਵਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਕੀਤਾ ਇਹ ਸ਼ਰਮਨਾਕ ਕਾਰਾ
ਮੱਖਣ ਦੇੇਵੇ ਫਟੇ ਬੁੱਲਾਂ ਤੋਂ ਨਿਜ਼ਾਤ
ਮੱਖਣ ਦੀ ਫਟੇ ਬੁੱਲਾਂ ਲਈ ਕਾਫ਼ੀ ਕਾਰਗਾਰ ਸਾਬਤ ਹੁੰਦਾ ਹੈ। ਤਾਜ਼ਾ ਮੱਖਣ ਆਪਣੇ ਬੁੱਲਾਂ ’ਤੇ ਲਗਾ ਕੇ ਹੌਲੀ-ਹੌਲੀ ਉਂਗਲੀ ਨਾਲ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਤੁਹਾਡੇ ਫਟੇ ਹੋਏ ਬੁੱਲ ਜਲਦੀ ਠੀਕ ਹੋ ਜਾਣਗੇ।
ਇਹ ਵੀ ਪੜ੍ਹੋ: ਜਲੰਧਰ ’ਚ ਪ੍ਰਾਪਰਟੀ ਵਿਵਾਦ ਦਾ ਖ਼ੌਫ਼ਨਾਕ ਅੰਤ, ਭਰਾ ’ਤੇ ਗੋਲੀ ਚਲਾਉਣ ਵਾਲੇ ਅੰਮਿ੍ਰਤਪਾਲ ਨੇ ਕੀਤੀ ਖ਼ੁਦਕੁਸ਼ੀ
ਚੁਕੰਦਰ ਤੇ ਅਨਾਰ ਦਾ ਰਸ ਵੀ ਹੁੰਦੈ ਫਾਇਦੇਮੰਦ
ਕਰੀਮ ਦੇ ਇਕ ਚਮਚ ਦੇ ਨਾਲ ਚਕੁੰਦਰ ਦਾ ਰਸ ਜਾਂ ਅਨਾਰ ਦੇ ਰਸ ਦੀਆਂ ਕੁੱਝ ਬੂੰਦਾਂ ਮਿਲਾਓ। ਇਹ ਮਿਸ਼ਰਣ ਤੁਹਾਡੇ ਫਟੇ ਬੁੱਲਾਂ ਨੂੰ ਠੀਕ ਕਰੇਗਾ ਅਤੇ ਬੁੱਲਾਂ ਦਾ ਗੁਲਾਬੀ ਰੰਗ ਵਾਪਸ ਲਿਆਉਣ ’ਚ ਮੱਦਦ ਕਰੇਗਾ ।
ਘਿਓ ਦੇਵੇ ਫਟੇ ਬੁੱਲਾਂ ਤੋਂ ਨਿਜ਼ਾਤ
ਘਿਓ ਦੀਆਂ ਕੁਝ ਬੂੰਦਾਂ ਵੀ ਫਟੇ ਬੁੱਲਾਂ ਤੋਂ ਨਿਜਾਤ ਦਿਵਾਉਣਗੀਆਂ। ਦਿਨ ’ਚ ਕਿਸੇ ਵੀ ਸਮੇਂ ਅਤੇ ਖਾਸ ਤੌਰ ’ਤੇ ਰਾਤ ਨੂੰ ਸੌਣ ਸਮੇਂ ਘਿਓ ਦੀਆਂ ਕੁਝ ਬੂੰਦਾਂ ਆਪਣੀ ਉਂਗਲੀ ਨਾਲ ਬੁੱਲਾਂ ’ਤੇ ਲਗਾਓ । ਇਸ ਨਾਲ ਰੁੱਖਾਪਣ ਦੂਰ ਹੋ ਜਾਵੇਗਾ ।
ਇਹ ਵੀ ਪੜ੍ਹੋ: ਹੱਸਦਾ-ਵੱਸਦਾ ਉਜੜਿਆ ਪਰਿਵਾਰ, ਪਾਣੀ ਦੇ ਹੌਜ ’ਚ ਡੁੱਬਣ ਨਾਲ ਲੜਕੀ ਦੀ ਮੌਤ
ਗਲੀਸਰੀਨ ਦੇਵੇ ਫਟੇ ਬੁੱਲਾਂ ਤੋਂ ਨਿਜ਼ਾਤ
ਇਕ ਚਮਚ ਸ਼ਹਿਦ ’ਚ ਗਿਲਸਰੀਨ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨੂੰ ਬੁੱਲਾਂ ’ਤੇ ਲਗਾ ਕੇ 15 ਮਿੰਟ ਲਈ ਛੱਡ ਦਿਓ। ਫਿਰ ਬਾਅਦ ’ਚ ਪਾਣੀ ਨਾਲ ਧੋ ਲਵੋ । ਰਾਤ ਨੂੰ ਫਿਰ ਸੌਣ ਤੋਂ ਪਹਿਲਾਂ ਥੋੜੀ ਜਿਹੀ ਗਿਲਸਰੀਨ ਬੁੱਲਾਂ ’ਤੇ ਲਗਾਓ ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ’ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜੇ ਦੋ ਪਰਿਵਾਰ, ਜਵਾਨ ਪੁੱਤਾਂ ਦੀ ਹੋਈ ਮੌਤ
ਸਰੋਂ ਦਾ ਤੇਲ ਫਟੇ ਬੁੱਲਾਂ ਦੀ ਸਮੱਸਿਆ ਨੂੰ ਕਰੇ ਦੂਰ
ਸਰੋਂ ਦਾ ਤੇਲ ਫਟੇ ਬੁੱਲਾਂ ਤੋਂ ਨਿਜ਼ਾਤ ਪਾਉਣ ਲਈ ਕਾਫ਼ੀ ਫਾਇਦੇਮੰਦ ਸਾਬਤ ਹੁੰਦਾ ਹੈ। ਰੋਜ਼ਾਨਾ ਸਰੋਂ ਦੇ ਤੇਲ ਦੀਆਂ ਕੁਝ ਨੂੰ ਆਪਣੇ ਬੁੱਲਾਂ ’ਤੇ ਜ਼ਰੂਰ ਲਗਾਓ। ਅਜਿਹਾ ਕਰਨ ਨਾਲ ਤੁਹਾਡੇ ਬੁੱਲ ਪੂਰੀ ਤਰ੍ਹਾਂ ਮੁਲਾਇਮ ਹੋ ਜਾਣਗੇ।
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ