Health Tips: ਕੋਲੈਸਟਰੋਲ ਨੂੰ ਕੰਟਰੋਲ ਕਰਦੈ 'ਵੇਸਣ', ਜਾਣੋ ਸਰੀਰ ਨੂੰ ਹੋਣ ਵਾਲੇ ਹੋਰ ਵੀ ਬੇਮਿਸਾਲ ਫ਼ਾਇਦਿਆਂ ਬਾਰੇ
Saturday, Jul 17, 2021 - 12:07 PM (IST)
ਨਵੀਂ ਦਿੱਲੀ : ਛੋਲਿਆਂ ਦੀ ਦਾਲ ਨੂੰ ਚੰਗੀ ਤਰ੍ਹਾਂ ਪੀਸ ਕੇ ਵੇਸਣ ਤਿਆਰ ਕੀਤਾ ਜਾਂਦਾ ਹੈ। ਇਹ ਹਰ ਘਰ ਦੀ ਕਿਚਨ ’ਚ ਆਸਾਨੀ ਨਾਲ ਮਿਲ ਜਾਵੇਗਾ। ਭਾਰਤ ਦੇ ਸਾਰੇ ਹਿੱਸਿਆਂ ’ਚ ਵੇਸਣ ਦੇ ਪਕੌੜੇ ਬਣਾਏ ਜਾਂਦੇ ਹਨ। ਵੇਸਣ ਸਿਹਤ ਲਈ ਲਾਭਦਾਇਕ ਹੁੰਦਾ ਹੈ। ਇਸ ’ਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ ਜੋ ਕੈਂਸਰ, ਸ਼ੂਗਰ ਅਤੇ ਮੋਟਾਪੇ ਦੀਆਂ ਬਿਮਾਰੀਆਂ ਨੂੰ ਦੂਰ ਕਰਨ ’ਚ ਮਦਦਗਾਰ ਸਾਬਿਤ ਹੁੰਦੇ ਹਨ। ਇਸ ਤੋਂ ਇਲਾਵਾ ਵੇਸਣ ਨਾਲ ਵੱਧਦੇ ਕੋਲੈਸਟਰੋਲ ਨੂੰ ਵੀ ਕੰਟਰੋਲ ਅਤੇ ਘੱਟ ਕੀਤਾ ਜਾ ਸਕਦਾ ਹੈ। ਕਈ ਖੋਜਾਂ ’ਚ ਇਹ ਖ਼ੁਲਾਸਾ ਹੋ ਚੁੱਕਾ ਹੈ ਕਿ ਵੇਸਣ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਜੇਕਰ ਤੁਹਾਨੂੰ ਇਸ ਬਾਰੇ ਪਤਾ ਨਹੀਂ ਹੈ ਤਾਂ ਆਓ ਜਾਣਦੇ ਹਾਂ...
ਇਕ ਖੋਜ ਮੁਤਾਬਕ ਵੇਸਣ ਦੇ ਫ਼ਾਇਦਿਆਂ ਨੂੰ ਵਿਸਥਾਰ ਨਾਲ ਦੱਸਿਆ ਗਿਆ ਹੈ। ਇਸ ਖੋਜ ਰਾਹੀਂ ਪਤਾ ਲੱਗਾ ਹੈ ਕਿ ਵੱਧਦੇ ਕੋਲੈਸਟਰੋਲ ਤੋਂ ਪਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਵੇਸਣ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਖੋਜ ਇਨਸਾਨਾਂ ’ਤੇ ਕੀਤੀ ਗਈ ਹੈ। ਖੋਜ ’ਚ ਸ਼ਾਮਿਲ ਲੋਕਾਂ ਨੂੰ ਰੋਜ਼ਾਨਾ ਵੇਸਣ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਗਈ ਸੀ। ਇਸ ਖੋਜ ’ਚ ਪਾਇਆ ਗਿਆ ਹੈ ਕਿ ਰੋਜ਼ਾਨਾ ਵੇਸਣ ਦੇ ਸੇਵਨ ਨਾਲ ਕੋਲੈਸਟਰੋਲ ਦਾ ਪੱਧਰ 7.7ਮਿਲੀਗ੍ਰਾਮ/ਡੀ.ਐੱਲ ਘੱਟ ਹੋਇਆ।
ਕਿਵੇਂ ਕਰੀਏ ਸੇਵਨ
ਇਸ ਖੋਜ ’ਚ ਵੱਧਦੇ ਕੋਲੈਸਟਰੋਲ ਨੂੰ ਕੰਟਰੋਲ ਕਰਨ ਲਈ 12 ਹਫ਼ਤਿਆਂ ਤੱਕ ਰੋਜ਼ਾਨਾ 104 ਗ੍ਰਾਮ ਵੇਸਣ ਸੇਵਨ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਲਈ ਰੋਜ਼ਾਨਾ ਆਪਣੀ ਖੁਰਾਕ ’ਚ ਵੇਸਣ ਨੂੰ ਜ਼ਰੂਰ ਸ਼ਾਮਲ ਕਰੋ। ਤੁਸੀਂ ਚਾਹੋ ਤਾਂ ਵੇਸਣ ਦੇ ਪਕੌੜੇ ਖਾ ਸਕਦੇ ਹੋ। ਇਸ ਤੋਂ ਇਲਾਵਾ ਵੇਸਣ ਦੀ ਸਬਜ਼ੀ ਬਣਾ ਕੇ ਵੀ ਸੇਵਨ ਕੀਤੀ ਜਾ ਸਕਦੀ ਹੈ।
ਸ਼ੂਗਰ ’ਚ ਫ਼ਾਇਦੇਮੰਦ
ਮਾਹਿਰਾਂ ਦੀ ਮੰਨੀਏ ਤਾਂ ਵੇਸਣ ’ਚ ਗਲਾਈਸੇਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਗਲਾਈਸੇਮਿਕ ਇੰਡੈਕਸ ਮਾਪਣ ਦੀ ਇਹ ਪ੍ਰਕਿਰਿਆ ਹੈ ਜਿਸ ਨਾਲ ਇਹ ਪਤਾ ਚੱਲਦਾ ਹੈ ਕਿ ਕਾਰਬੋਹਾਈਡ੍ਰੇਟਸ ਨਾਲ ਕਿੰਨੇ ਸਮੇਂ ’ਚ ਗੁਲੂਕੋਜ਼ ਬਣਦਾ ਹੈ। ਅੰਤ : ਵੇਸਣ ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦਾ ਹੈ। ਨਾਲ ਹੀ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ’ਚ ਵੀ ਵੇਸਣ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।