Health Tips: ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੇ ਹਨ ਕਾਲੇ ਛੋਲੇ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
Wednesday, Jun 30, 2021 - 11:30 AM (IST)
ਨਵੀਂ ਦਿੱਲੀ- ਕਾਲੇ ਛੋਲੇ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹੈ। ਦਰਅਸਲ ਇਸ ਵਿਚ ਕਾਰਬੋਹਾਈਡਰੇਟ, ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਖਣਿਜ ਪਦਾਰਥ ਬਹੁਤ ਜ਼ਿਆਦਾ ਪਾਏ ਜਾਂਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਵਿਚ ਹਰ ਕਿਸਮ ਦੇ ਵਿਟਾਮਿਨਾਂ ਤੋਂ ਇਲਾਵਾ ਏ, ਬੀ, ਸੀ, ਡੀ, ਫਾਸਫੋਰਸ, ਪੋਟਾਸ਼ੀਅਮ ਵੀ ਪਾਏ ਜਾਂਦੇ ਹਨ। ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਦੇ ਕਾਰਨ ਜੇਕਰ ਇਸ ਨੂੰ ਸਵੇਰ ਦੇ ਨਾਸ਼ਤੇ ਵਜੋਂ ਖਾਧਾ ਜਾਵੇ ਤਾਂ ਇਹ ਨਾ ਸਿਰਫ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਬਲਕਿ ਇਹ ਜਿਗਰ, ਦਿਲ ਅਤੇ ਚਮੜੀ ਨੂੰ ਵੀ ਵਧੀਆ ਰੱਖਦੇ ਹਨ। ਆਓ ਜਾਣਦੇ ਹਾਂ ਇਸ ਦੇ ਹੋਰ ਫ਼ਾਇਦਿਆਂ ਬਾਰੇ :
1. ਸ਼ੂਗਰ ਵਿਚ ਲਾਭਕਾਰੀ : ਕਾਲੇ ਛੋਲਿਆਂ ਨੂੰ ਸ਼ੂਗਰ ਰੋਗੀਆਂ ਲਈ ਸੁਪਰਫੂਡ ਭੋਜਨ ਕਿਹਾ ਜਾ ਸਕਦਾ ਹੈ। ਦਰਅਸਲ ਇੱਕ ਮੁੱਠੀ ਛੋਲਿਆਂ ਵਿੱਚ ਲਗਭਗ 13 ਗ੍ਰਾਮ ਫਾਈਬਰ ਹੁੰਦਾ ਹੈ ਜੋ ਖ਼ੂਨ ਵਿਚ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿਚ ਬਹੁਤ ਮਦਦ ਕਰਦੇ ਹਨ। ਇਸ ਵਿਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵੇਂ ਤਰ੍ਹਾਂ ਦੇ ਰੇਸ਼ੇ ਹੁੰਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਲਈ ਹਰ ਰੋਜ਼ ਕਾਲੇ ਛੋਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ।
2. ਭਾਰ ਘਟਾਓ : ਅਸਲ ਵਿਚ ਇਸ ਵਿਚ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਦੀ ਪ੍ਰਾਪਰਟੀ ਵੀ ਹੁੰਦੀ ਹੈ। ਜੇ ਕੋਲੈਸਟ੍ਰੋਲ ਦੇ ਪੱਧਰ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ ਤਾਂ ਭਾਰ ਘੱਟ ਕਰਨਾ ਆਸਾਨ ਹੋ ਜਾਂਦਾ ਹੈ। ਇਸ ਵਿਚ ਮੌਜੂਦ ਫਾਈਬਰ ਯਕੀਨੀ ਤੌਰ 'ਤੇ ਭਾਰ ਘਟਾਉਂਦਾ ਹੈ ਪਰ ਜ਼ਰੂਰੀ ਪੌਸ਼ਟਿਕ ਤੱਤ ਦਿੰਦਾ ਹੈ। ਤੁਸੀਂ ਇਸ ਨੂੰ ਸਲਾਦ ਵਜੋਂ ਵਰਤ ਸਕਦੇ ਹੋ।
3. ਦਿਲ ਦੀਆਂ ਬਿਮਾਰੀਆਂ ਨੂੰ ਦੂਰ ਰੱਖਦੇ ਹਨ : ਕਾਲੇ ਛੋਲੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਸਾਡੇ ਦਿਲ ਨੂੰ ਬਿਹਤਰ ਰੱਖਣ ਲਈ ਬਹੁਤ ਜ਼ਰੂਰੀ ਹੈ। ਇਸ ਵਿਚ ਮੌਜੂਦ ਫਾਈਬਰ ਕੋਲੈਸਟ੍ਰੋਲ ਨੂੰ ਘਟਾਉਂਦਾ ਹੈ ਜੋ ਦਿਲ ਦੀ ਸਿਹਤ ਨੂੰ ਠੀਕ ਰੱਖਦਾ ਹੈ।
4. ਕਬਜ਼ ਹਟਾਓ: ਇਸ ਵਿਚ ਚੰਗੀ ਮਾਤਰਾ ਵਿਚ ਫਾਈਬਰ ਹੁੰਦਾ ਹੈ, ਇਸ ਲਈ ਇਹ ਹਜ਼ਮ ਕਰਨਾ ਵੀ ਆਸਾਨ ਹੈ। ਰਾਤ ਨੂੰ ਭਿਓਂ ਕੇ ਰੱਖੇ ਹੋਏ ਛੋਲਿਆਂ ਨੂੰ ਲੂਣ, ਜੀਰਾ ਪਾਊਡਰ ਅਤੇ ਨਿੰਬੂ ਦੇ ਰਸ ਆਦਿ ਨਾਲ ਮਿਲਾ ਕੇ ਸਵੇਰੇ ਖਾਓ, ਇਸ ਨਾਲ ਸੁਆਦ ਵਧੇਗਾ ਅਤੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।