Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

Monday, May 03, 2021 - 02:20 PM (IST)

ਜਲੰਧਰ (ਬਿਊਰੋ) - ਅੱਜ ਕੱਲ ਲੋਕਾਂ ਦੇ ਢਿੱਡ ਦੀ ਚਰਬੀ ਵਧਣਾ ਇੱਕ ਆਮ ਸਮੱਸਿਆ ਹੋ ਗਈ ਹੈ। ਜ਼ਿਆਦਾਤਰ ਇਹ ਦੇਖਿਆ ਜਾਂਦਾ ਹੈ ਕਿ ਸਰੀਰ ਪਤਲਾ ਹੋ ਜਾਣ ’ਤੇ ਢਿੱਡ ਦੀ ਚਰਬੀ ਵਧੀ ਹੋਈ ਨਜ਼ਰ ਆਉਣ ਲੱਗਦੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਡਾਇਟਿੰਗ ਕਰਨ ਤੋਂ ਬਾਅਦ ਵੀ ਸਰੀਰ ਸਹੀ ਸ਼ੇਪ ਵਿੱਚ ਨਹੀਂ ਆਉਂਦਾ। ਢਿੱਡ ਦੀ ਚਰਬੀ ਬਹੁਤ ਸਾਰੇ ਤਰੀਕੇ ਵਰਤਣ ਤੋਂ ਬਾਅਦ ਵੀ ਘੱਟ ਨਹੀਂ ਹੁੰਦੀ। ਇਸੇ ਲਈ ਅੱਜ ਅਸੀਂ ਤੁਹਾਨੂੰ ਢਿੱਡ ਦੀ ਚਰਬੀ ਵਧਣ ਦੇ ਕੁਝ ਕਾਰਨਾਂ ਬਾਰੇ ਦੱਸਣ ਜਾ ਰਹੇ ਹਾਂ...

ਏ.ਸੀ. ਇੰਜਾਇਮ
ਵਿਗਿਆਨਕਾਂ ਅਨੁਸਾਰ ਢਿੱਡ ਵਧਣ ਦੇ ਪਿੱਛੇ ਐਨਜੀਓਟੈਨਸ਼ਿਨ ਕਨਵਰਿੰਗ ਐਂਜਾਇਮ ਜਾਂ ਫਿਰ ਏ. ਸੀ. ਇੰਜਾਇਮ ਨਾਮ ਦਾ ਤੱਤ ਜ਼ਿੰਮੇਵਾਰ ਹੋ ਸਕਦਾ ਹੈ। ਇਹ ਤੱਤ ਭੋਜਨ ਨੂੰ ਢਿੱਡ ਦੇ ਚਾਰੇ ਪਾਸੇ ਇਕੱਠਾ ਹੋਣ ਅਤੇ ਚਰਬੀ ਬਣਾਉਣ ਵਿੱਚ ਸਹਾਇਤਾ ਕਰਦਾ ਹੈ, ਜਿਸ ਨਾਲ ਮੋਟਾਪੇ ਦੀ ਸਮੱਸਿਆ ਹੁੰਦੀ ਹੈ। 

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

ਗਲਤ ਖਾਣ ਪੀਣ
ਗਲਤ ਖਾਣ-ਪੀਣ ਦੀਆਂ ਆਦਤਾਂ ਵੀ ਢਿੱਡ ਦੀ ਚਰਬੀ ਵਧਾਉਣ ਦਾ ਮੁੱਖ ਕਾਰਨ ਹੋ ਸਕਦੀਆਂ ਹਨ। ਇਸ ਲਈ ਫਾਸਟ ਫੂਡ ਦਾ ਜ਼ਿਆਦਾ ਸੇਵਨ ਕਰਨ ਨਾਲ ਢਿੱਡ ਦੀ ਚਰਬੀ ਬਹੁਤ ਤੇਜ਼ੀ ਨਾਲ ਵਧਦੀ ਹੈ।

ਪੜ੍ਹੋ ਇਹ ਵੀ ਖ਼ਬਰਾਂ - ਬਿਊਟੀ ਟਿਪਸ: ਚਿਹਰੇ ’ਤੇ ਹੋਣ ਵਾਲੀਆਂ ਫਿਣਸੀਆਂ ਤੇ ਕਿੱਲਾਂ ਦੀ ਸਮੱਸਿਆ ਨੂੰ ਖ਼ਤਮ ਕਰ ਦੇਣਗੇ ਇਹ ਨੁਸਖ਼ੇ

ਕਸਰਤ ਨਾ ਕਰਨਾ
ਆਲਸ ਅਤੇ ਯੋਗ ਦੀ ਭੱਜ ਦੌੜ ਦੇ ਚੱਲਦੇ ਐਕਸਰਸਾਈਜ਼ ਨਾ ਕਰਨ ਕਾਰਨ ਵੀ ਢਿੱਡ ਦੀ ਚਰਬੀ ਵਧ ਜਾਂਦੀ ਹੈ। ਇਸ ਲਈ ਦੇਖਿਆ ਜਾਂਦਾ ਹੈ ਕਿ ਜੋ ਇਨਸਾਨ ਕਸਰਤ ਨਹੀਂ ਕਰਦੇ, ਉਨ੍ਹਾਂ ਦੇ ਢਿੱਡ ਦੀ ਚਰਬੀ ਵਧੀ ਹੁੰਦੀ ਹੈ।

ਹਾਰਮੋਨਸ
ਕਈ ਵਾਰ ਢਿੱਡ ਦੀ ਚਰਬੀ ਵਧਣ ਲਈ ਹਾਰਮੋਨਸ ਵੀ ਜ਼ਿੰਮੇਵਾਰ ਹੁੰਦੇ ਹਨ। ਹਾਰਮੋਨਸ ਦੇ ਬਦਲਾਅ ਕਾਰਨ ਢਿੱਡ ਦੀ ਚਰਬੀ ਵਧਣੀ ਸ਼ੁਰੂ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰਾਂ - Health Tips : ਜੇਕਰ ਤੁਹਾਨੂੰ ਵੀ ਸੌਂਦੇ ਸਮੇਂ ਬੇਚੈਨੀ ਤੇ ਸਾਹ ਲੈਣ ’ਚ ਹੁੰਦੀ ਹੈ ‘ਤਕਲੀਫ਼’ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਨੀਂਦ ਘੱਟ ਲੈਣਾ
ਨੀਂਦ ਦੀ ਸਮੱਸਿਆ ਅਤੇ ਸਵੇਰ ਸਮੇਂ ਨਾਸ਼ਤਾ ਨਾ ਕਰਨ ਦੀ ਸਮੱਸਿਆ ਨਾਲ ਢਿੱਡ ਦੀ ਚਰਬੀ ਵਧਣ ਲੱਗਦੀ ਹੈ। ਇਹ ਦੋਨੇਂ ਚੀਜ਼ਾਂ ਢਿੱਡ ਦੀ ਚਰਬੀ ਬਣਾਉਣ ਲਈ ਖਾਸ ਜ਼ਿੰਮੇਵਾਰ ਹਨ।

ਪੜ੍ਹੋ ਇਹ ਵੀ ਖ਼ਬਰਾਂ - ਸਾਵਧਾਨ ! ਜਾਣੋ ਕਿਹੜੀਆਂ ਗੱਲਾਂ ਕਰਕੇ ‘ਪਤੀ-ਪਤਨੀ’ ਦੇ ਰਿਸ਼ਤੇ ’ਚ ਆ ਸਕਦੀ ਹੈ ‘ਦਰਾੜ’

ਢਿੱਡ ਦੀ ਚਰਬੀ ਘੱਟ ਕਰਨ ਦੇ ਨੁਸਖ਼ੇ

. ਕਣਕ ਦੇ ਆਟੇ ਵਿੱਚ ਜੋ ਜਾਂ ਫਿਰ ਵੇਸਣ ਦਾ ਆਟਾ ਮਿਲਾ ਕੇ ਰੋਟੀ ਦਾ ਸੇਵਨ ਕਰੋ। ਜੇਕਰ ਤੁਹਾਡਾ ਕਣਕ ਦਾ ਆਟਾ 10 ਕਿੱਲੋ ਹੈ ਤਾਂ ਬੇਸਨ 2 ਕਿੱਲੋ ਮਿਲਾਓ ਅਤੇ ਇਸ ਆਟੇ ਦੀ ਰੋਟੀ ਖਾਓ। ਇਸ ਨਾਲ ਸਰੀਰ ਵਿੱਚ ਜ਼ਿਆਦਾ ਕੈਲਰੀ ਜਮ੍ਹਾਂ ਨਹੀਂ ਹੋਵੇਗੀ।
. ਰੋਜ਼ਾਨਾ ਸੌਂਫ ਨੂੰ ਪਾਣੀ ਵਿੱਚ ਉਬਾਲ ਕੇ ਪੀਓ। ਇਸ ਨਾਲ ਮੋਟਾਪਾ ਬਹੁਤ ਜਲਦੀ ਘੱਟ ਹੋਵੇਗਾ।
. ਨਾਰੀਅਲ ਪਾਣੀ ਪੀਓ, ਕਿਉਂਕਿ ਇਸ ਵਿੱਚ ਕੈਲੋਰੀ ਬਿਲਕੁਲ ਨਹੀਂ ਹੁੰਦੀ, ਜਿਸ ਨਾਲ ਮੋਟਾਪਾ ਨਹੀਂ ਵਧਦਾ।
. ਰੋਜ਼ਾਨਾ ਸਵੇਰੇ ਖਾਲੀ ਢਿੱਡ 1 ਗਲਾਸ ਕੋਸੇ ਪਾਣੀ ਵਿੱਚ 1 ਚਮਚਾ ਸ਼ਹਿਦ ਮਿਲਾ ਕੇ ਜ਼ਰੂਰ ਪੀਓ।
. ਪੁਦੀਨੇ ਦੀ ਤਾਜ਼ਾ ਹਰੀਆਂ ਪੱਤੀਆਂ ਦੀ ਚਟਨੀ ਬਣਾ ਕੇ ਰੋਟੀ ਨਾਲ ਸੇਵਨ ਕਰੋ ।


rajwinder kaur

Content Editor

Related News