Health Tips: ਕੀ ਤੁਹਾਨੂੰ ਵੀ ਦੁਪਹਿਰ ਦੇ ਸਮੇਂ ਹੈ ‘ਸੌਣ ਦੀ ਆਦਤ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

09/22/2020 6:41:26 PM

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰੇ ਉੱਠਣ ਤੋਂ ਬਾਅਦ ਰਾਤ ਨੂੰ ਹੀ ਸੌਂਦੇ ਹਨ। ਇਸ ਦੇ ਬਾਵਜੂਦ ਕਈ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਘਰ ਦਾ ਕੰਮ ਕਰਨ ਤੋਂ ਬਾਅਦ ਦੁਪਹਿਰ ਦੇ ਸਮੇਂ ਥਕਾਵਟ ਮਹਿਸੂਸ ਹੋਣ ਲੱਗਦੀ ਹੈ, ਜਿਸ ਕਰਕੇ ਉਨ੍ਹਾਂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਦਿਨ 'ਚ ਸੌਣ ਨੂੰ ਲੈ ਕੇ ਹਰ ਕਿਸੇ ਦੇ ਮਨ 'ਚ ਇਹੀ ਸਵਾਲ ਆਉਂਦਾ ਹੈ ਕਿ ਕੀ ਦੁਪਹਿਰ ਦੇ ਸੌਣਾ ਚੰਗੀ ਗੱਲ ਹੈ ਜਾਂ ਨਹੀਂ। ਜੇਕਰ ਤੁਸੀਂ ਵੀ ਦੁਪਹਿਰ ਦੇ ਸਮੇਂ ਸੌਣ ਦੀ ਆਦਤ ਤੋਂ ਪ੍ਰੇਸ਼ਾਨ ਹੋ ਤਾਂ ਜਾਣ ਲਓ ਕਿ ਇਹ ਮਾੜੀ ਨਹੀਂ ਸਗੋਂ ਬਹੁਤ ਹੀ ਚੰਗੀ ਆਦਤ ਹੈ। ਦੁਪਹਿਰ ਦੇ ਸਮੇਂ ਸੋਣਾ ਵੀ ਜ਼ਰੂਰੀ ਹੈ। ਇਸ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ....

1. ਦੁਪਹਿਰ ਦੀ ਨੀਂਦ ਨਾਲ ਆਲਸ ਦੂਰ ਹੁੰਦਾ ਹੈ
ਦੁਪਹਿਰ ਦੀ ਨੀਂਦ 'ਤੇ ਹੋਏ ਸ਼ੋਧ 'ਚ ਯੂਨੀਵਰਸਿਟੀ ਆਫ ਪੇਨਸਿਲਵੇਨੀਆ 'ਚ ਸਾਈਕੋਲਾਜੀ ਦੇ ਅਸਿਸਟੈਂਟ ਪ੍ਰੋਫੈਸਰ ਫਿਲਿਪ ਦਾ ਕਹਿਣਾ ਹੈ ਕਿ ਇਸ ਨਾਲ ਆਲਸ ਦੂਰ ਹੁੰਦਾ ਹੈ। ਇਸ ਤੋਂ ਇਲਾਵਾ ਓਵਰਆਲ ਪਰਫਾਰਮਸ ਅਤੇ ਪ੍ਰਤੀਰੋਧ ਸਮਰੱਥਾ ਮਜ਼ਬੂਤ ਬਣਾਉਣ 'ਚ ਵੀ ਦੁਪਹਿਰ ਦੀ ਨੀਂਦ ਫਾਇਦੇਮੰਦ ਹੈ। ਜੋ ਲੋਕ ਦਿਨ ਦੇ ਸਮੇਂ ਸੌਂਦੇ ਹਨ, ਉਨ੍ਹਾਂ 'ਚ ਦਿਲ ਦੀ ਬੀਮਾਰੀ ਦਾ ਖਤਰਾ ਬਾਕੀ ਲੋਕਾਂ ਦੇ ਮੁਕਾਬਲੇ ਘੱਟ ਹੁੰਦਾ ਹੈ। 

2. ਮਾਨਸਿਕ ਥਕਾਵਟ ਹੁੰਦੀ ਹੈ ਦੂਰ 
ਜੋ ਲੋਕ ਦੁਪਹਿਰ ਦੇ ਸਮੇਂ 15-30 ਮਿੰਟ ਦੀ ਝਪਕੀ ਲੈਂਦੇ ਹਨ, ਉਨ੍ਹਾਂ ਦਾ ਆਲਸ ਦੂਰ ਹੋ ਜਾਂਦਾ ਹੈ। ਇਸੇ ਲਈ ਜਿਹੜੇ ਲੋਕ ਤਣਾਅ ਜਾਂ ਮਾਨਸਿਕ ਥਕਾਵਟ ਨੂੰ ਦੂਰ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ 90 ਮਿੰਟ ਦੀ ਨੀਂਦ ਲੈਣੀ ਚਾਹੀਦੀ ਹੈ। 

PunjabKesari

3. ਵਰਕਆਊਟ ਦੇ ਬਾਅਦ ਤੁਰੰਤ ਨਾ ਸੌਵੋ
ਦਿਨ 'ਚ ਨੀਂਦ 'ਤੇ ਸੋਧ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਵਰਕਆਊਟ ਦੇ ਤੁਰੰਤ ਬਾਅਦ ਸੌਣਾ ਚੰਗੀ ਗੱਲ ਨਹੀਂ ਹੈ। ਕਿਉਂਕਿ ਇਸ ਦੇ ਬਾਅਦ ਦਿਮਾਗ ਤੇਜ਼ੀ ਨਾਲ ਕੰਮ ਕਰਨ ਲੱਗਦਾ ਹੈ, ਜਿਸ ਕਾਰਨ ਨੀਂਦ ਦਾ ਅਹਿਸਾਸ ਹੁੰਦਾ ਹੈ ਪਰ ਇਸ ਦੇ ਘੱਟ ਤੋਂ ਘੱਟ 2 ਘੰਟੇ ਬਾਅਦ ਸੌਣਾ ਚਾਹੀਦਾ ਹੈ। 

4. ਨੀਂਦ ਮਹਿਸੂਸ ਹੋਣ 'ਤੇ ਸੌਵੋ
ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਦੁਪਹਿਰ ਦੇ ਸਮੇਂ ਨੀਂਦ ਮਹਿਸੂਸ ਨਹੀਂ ਹੋ ਰਹੀ ਤਾਂ ਸੌਣਾ ਨਹੀਂ ਚਾਹੀਦਾ। ਇਸ ਨਾਲ ਕੋਈ ਫਾਇਦਾ ਨਹੀਂ ਮਿਲਦਾ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ 

5. ਹਰੇਸ਼ ਉਮਰ ਦੇ ਵਿਅਕਤੀ ਨੂੰ ਦਿਨ 'ਚ ਕਿੰਨੀ ਨੀਂਦ ਦੀ ਹੈ ਜ਼ਰੂਰਤ 
ਪੂਰੇ ਦਿਨ 'ਚ ਹਰ ਕਿਸੇ ਨੂੰ 7-8 ਘੰਟੇ ਦੀ ਨੀਂਦ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਲਈ ਕੋਈ ਆਮ ਸਮਾਂ ਨਹੀਂ ਹੈ। 

PunjabKesari

ਨਵਜੰਮੇ (0-3 ਮਹੀਨੇ)
ਛੋਟੇ ਬੱਚੇ ਦੇ ਸਰੀਰਕ ਵਿਕਾਸ ਲਈ ਦਿਨ 'ਚ 14 ਤੋਂ 17 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਕੁਝ ਬੱਚੇ ਤਾਂ 19 ਘੰਟੇ ਵੀ ਸੌਂਦੇ ਹਨ। 

ਪੜ੍ਹੋ ਇਹ ਵੀ ਖਬਰ - ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਰੋਗੀਆਂ ਲਈ ਖਾਸ ਖ਼ਬਰ, ਇੰਝ ਕਰ ਸਕਦੇ ਹੋ ਇਨ੍ਹਾਂ ਨੂੰ ਕੰਟਰੋਲ

ਬੱਚੇ(4-11 ਮਹੀਨੇ)
ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਜਾਂਦੇ ਹਨ ਉਨ੍ਹਾਂ ਦੀ ਨੀਂਦ ਵੀ ਘੱਟ ਹੋਣ ਲੱਗਦੀ ਹੈ। 4 ਤੋਂ 11 ਮਹੀਨਿਆਂ ਦੇ ਬੱਚੇ ਨੂੰ 12 ਤੋਂ 15 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।

ਬੱਚਾ(1-3 ਸਾਲ)
1 ਤੋਂ 2 ਸਾਲ ਦੇ ਬੱਚੇ ਨੂੰ 9 ਤੋਂ 16 ਘੰਟਿਆਂ ਤਕ ਦੀ ਨੀਂਦ ਲੈਣ ਨਾਲ ਫਾਇਦਾ ਮਿਲਦਾ ਹੈ।

4 ਤੋਂ 6 ਸਾਲ ਦਾ ਬੱਚਾ 
ਮਾਹਿਰਾਂ ਮੁਤਾਬਕ ਇਸ ਉਮਰ ਦੇ ਬੱਚੇ ਨੂੰ 10 ਤੋਂ 13 ਘੰਟਿਆਂ ਦੀ ਨੀਂਦ ਲੈਣੀ ਚਾਹੀਦੀ ਹੈ। 8 ਘੰਟਿਆਂ ਤੋਂ ਘੱਟ ਸੌਣਾ ਇਸ ਉਮਰ ਦੇ ਬੱਚੇ ਲਈ ਠੀਕ ਨਹੀਂ ਹੈ। 

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਵੀ ਇਹ ਚੀਜ਼ਾਂ ਆਪਣੇ ਸਿਰਹਾਣੇ ਕੋਲ ਰੱਖ ਕੇ ਤਾਂ ਨਹੀਂ ਸੌਂਦੇ? ਹੋ ਸਕਦੈ ਬੁਰਾ ਅਸਰ

7 ਤੋਂ 13 ਸਾਲ ਦੀ ਉਮਰ 
ਇਸ ਉਮਰ ਦੇ ਬੱਚੇ ਨੂੰ ਪੂਰੇ ਦਿਨ 'ਚ 9 ਤੋਂ 11 ਘੰਟਿਆਂ ਦੀ ਨੀਂਦ ਲੈਣੀ ਚਾਹੀਦੀ ਹੈ।

14 ਤੋਂ 17 ਸਾਲ 
ਜਵਾਨੀ 'ਚ ਘੱਟ ਤੋਂ ਘੱਟ 8 ਅਤੇ ਜ਼ਿਆਦਾ ਤੋਂ ਜ਼ਿਆਦਾ 10 ਘੰਟੇ ਦੀ ਨੀਂਦ ਦੀ ਜ਼ਰੂਰਤ ਹੁੰਦੀ ਹੈ। 

18 ਤੋਂ 26 ਸਾਲ ਉਮਰ 
ਇਸ ਉਮਰ 'ਚ 7 ਤੋਂ 9 ਘੰਟਿਆਂ ਦੀ ਨੀਂਦ ਲੈਣਾ ਬੈਸਟ ਹੈ ਪਰ 6 ਘੰਟਿਆਂ ਤੋਂ ਘੱਟ ਸੌਣ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਤੁਹਾਡੀਆਂ ਇਹ ਆਦਤਾਂ, ਲਿਆਓ ਇਨ੍ਹਾਂ ’ਚ ਸੁਧਾਰ

PunjabKesari

30 ਤੋਂ ਵੱਡੀ ਉਮਰ ਦੇ ਲੋਕ 
ਇਸ ਉਮਰ ਦੇ ਲੋਕਾਂ ਲਈ 7-8 ਘੰਟਿਆਂ ਦੀ ਨੀਂਦ ਦੀ ਸਲਾਹ ਦਿੱਤੀ ਗਈ ਹੈ। 

60 ਤੋਂ ਜ਼ਿਆਦਾ ਉਮਰ 
ਵਧਦੀ ਉਮਰ 'ਚ ਲੋਕਾਂ ਨੂੰ ਨਾਰਮਲ ਤੋਂ ਜ਼ਿਆਦਾ ਘੰਟੇ ਸੌਣ ਦੀ ਜ਼ਰੂਰਤ ਹੁੰਦੀ ਹੈ। ਇਸ ਉਮਰ 'ਚ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆ ਜਾਂਦੀਆਂ ਹਨ। ਥਕਾਵਟ ਜਾਂ ਮਾਨਸਿਕ ਤਣਾਅ ਨੂੰ ਦੂਰ ਕਰਨ ਲਈ 10 ਤੋਂ 12 ਘੰਟੇ ਜਾਂ ਇਸ ਤੋਂ ਜ਼ਿਆਦਾ ਨੀਂਦ ਵੀ ਲਈ ਜਾ ਸਕਦੀ ਹੈ।

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ


rajwinder kaur

Content Editor

Related News