Health Tips: ਮਾਈਗ੍ਰੇਨ, ਮੋਟਾਪਾ ਅਤੇ ਪੱਥਰੀ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਇੰਝ ਕਰੋ ‘ਨਿੰਬੂ’ ਦੀ ਵਰਤੋਂ

09/29/2021 6:51:02 PM

ਜਲੰਧਰ (ਬਿਊਰੋ) - ਨਿੰਬੂ ਹਰ ਘਰ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਨਿੰਬੂ ਸਾਡੇ ਸਰੀਰ ਦੇ ਬਹੁਤ ਸਾਰੇ ਰੋਗ ਰੋਗ ਦੂਰ ਕਰਦਾ ਹੈ। ਇਸ ਵਿੱਚ ਇਸ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ, ਜਿਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਂਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਨਿੰਬੂ ਦੇ ਇਸਤੇਮਾਲ ਨਾਲ ਕਿਹੜੀਆਂ ਬੀਮਾਰੀਆਂ ਅਤੇ ਸਮੱਸਿਆਵਾਂ ਤੋਂ ਨਿਜ਼ਾਤ ਪਾ ਸਕਦੇ ਹੋ ਅਤੇ ਕਿਹੜੀ ਬੀਮਾਰੀ ਵਿੱਚ ਨਿੰਬੂ ਨੂੰ ਕਿਸ ਚੀਜ਼ ਨਾਲ ਮਿਲਾ ਕੇ ਲੈਣਾ ਚਾਹੀਦਾ ਹੈ ।

ਨਿੰਬੂ ਦੇ ਘਰੇਲੂ ਨੁਸਖ਼ੇ

ਦਮਾ ਰੋਗ
ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਲੈਣ ਨਾਲ ਦਮਾ ਦੇ ਰੋਗ ਤੋਂ ਆਰਾਮ ਮਿਲਦਾ ਹੈ।

ਮਾਈਗ੍ਰੇਨ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਮਾਈਗ੍ਰੇਨ ਅਤੇ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਨਿੰਬੂ ਦਾ ਛਿਲਕਾ ਪੀਸ ਕੇ ਲੇਪ ਬਣਾ ਕੇ ਮੱਥੇ ’ਤੇ ਲਗਾਉਣਾ ਚਾਹੀਦਾ ਹੈ। ਇਸ ਨਾਲ ਮਾਈਗ੍ਰੇਨ ਠੀਕ ਹੁੰਦਾ ਹੈ।

ਮੋਟਾਪਾ ਦੂਰ ਕਰੇ
ਜਿਨ੍ਹਾਂ ਲੋਕਾਂ ਨੂੰ ਮੋਟਾਪੇ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਸਵੇਰੇ ਖਾਲੀ ਢਿੱਡ ਇਕ ਗਿਲਾਸ ਪਾਣੀ ਵਿਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਖਾਣਾ ਖਾਣ ਤੋਂ 30 ਮਿੰਟ ਬਾਅਦ ਇੱਕ ਗਿਲਾਸ ਨਿੰਬੂ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ । ਇਸ ਨਾਲ ਮੋਟਾਪਾ ਬਹੁਤ ਜਲਦ ਘੱਟ ਹੁੰਦਾ ਹੈ ।

ਮਲੇਰੀਆ
ਨਿੰਬੂ ਵਿੱਚ ਪੀਸੀ ਹੋਈ ਕਾਲੀ ਮਿਰਚ ਛਿੜਕ ਕੇ ਥੋੜ੍ਹਾ ਜਿਹਾ ਗਰਮ ਕਰਕੇ ਚੂਸਣ ਨਾਲ ਮਲੇਰੀਆ ਤੋਂ ਆਰਾਮ ਮਿਲਦਾ ਹੈ ।

ਚਮੜੀ ਦੀ ਸਮੱਸਿਆ
ਨਹਾਉਣ ਵਾਲੇ ਪਾਣੀ ਵਿੱਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਲੂਣ ਮਿਲਾ ਕੇ ਨਹਾਉਣ ਨਾਲ ਚਮੜੀ ਦਾ ਰੰਗ ਨਿਖਰਦਾ ਹੈ ਅਤੇ ਚਮੜੀ ਦੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ ।

ਦਾਦ ਦੀ ਸਮੱਸਿਆ
ਨੌਸਾਦਰ ਨੂੰ ਨਿੰਬੂ ਦੇ ਰਸ ਵਿਚ ਪੀਸ ਕੇ ਲਗਾਉਣ ਨਾਲ ਦਾਦ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਂਦੀ ਹੈ ।

ਬੋਲਾਪਨ
ਬੋਲੇਪਨ ਦੀ ਸਮੱਸਿਆ ਹੋਣ ਤੇ ਕੰਨ ਵਿੱਚ ਨਿੰਬੂ ਦੇ ਰਸ ਵਿੱਚ ਦਾਲਚੀਨੀ ਦਾ ਤੇਲ ਮਿਲਾ ਕੇ ਪਾਓ । ਇਹ ਸਮੱਸਿਆ ਦੂਰ ਹੋ ਜਾਵੇਗੀ ।

ਖੂਨ ਦੀ ਘਾਟ
ਜਿਨ੍ਹਾਂ ਲੋਕਾਂ ਨੂੰ ਖੂਨ ਦੀ ਘਾਟ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਨੂੰ ਗਾਜਰ ਦੇ ਰਸ ਵਿੱਚ ਇੱਕ ਨਿੰਬੂ ਨਿਚੋੜ ਕੇ ਪੀਣਾ ਚਾਹੀਦਾ ਹੈ। ਇਸ ਨਾਲ ਬਹੁਤ ਜਲਦ ਖੂਨ ਦੀ ਘਾਟ ਪੂਰੀ ਹੁੰਦੀ ਹੈ ।

ਜ਼ਖਮ ਠੀਕ ਕਰੇ
ਦੋ ਚਮਚ ਬਾਦਾਮ ਦੇ ਤੇਲ ਵਿਚ ਕੁਝ ਬੂੰਦਾ ਨਿੰਬੂ ਦੇ ਰਸ ਦੀਆਂ ਮਿਲਾ ਕੇ ਜਖ਼ਮ ’ਤੇ ਲਗਾਉਣ ਨਾਲ ਜ਼ਖਮ ਜਲਦੀ ਠੀਕ ਹੋ ਜਾਂਦਾ ਹੈ ।

ਪੱਥਰੀ ਦੀ ਸਮੱਸਿਆ
ਜੇਕਰ ਤੁਹਾਨੂੰ ਪੱਥਰੀ ਦੀ ਸਮੱਸਿਆ ਹੈ, ਤਾਂ ਸਵੇਰੇ ਨਾਸ਼ਤਾ ਕਰਨ ਤੋਂ ਪਹਿਲਾਂ ਇਕ ਚਮਚ ਨਿੰਬੂ ਦਾ ਰਸ ਅਤੇ ਇਕ ਚਮਚ ਜੈਤੂਨ ਦਾ ਤੇਲ ਮਿਲਾ ਕੇ ਪੀਓ। ਇਸ ਨਾਲ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ।

ਪਾਚਣ ਦੀ ਸਮੱਸਿਆਂ
ਜਿਨ੍ਹਾਂ ਲੋਕਾਂ ਦੀ ਪਾਚਨ ਕਿਰਿਆ ਠੀਕ ਨਹੀਂ ਰਹਿੰਦੀ। ਉਨ੍ਹਾਂ ਨੂੰ ਇੱਕ ਗਿਲਾਸ ਗਰਮ ਪਾਣੀ ਵਿੱਚ ਨਿੰਬੂ ਮਿਲਾ ਕੇ ਪੀਣਾ ਚਾਹੀਦਾ ਹੈ । ਤੁਸੀਂ ਚਾਹੋ ਤਾਂ ਖਾਣਾ ਖਾਣ ਤੋਂ 30 ਮਿੰਟ ਬਾਅਦ ਇਹ ਪਾਣੀ ਪੀ ਸਕਦੇ ਹੋ। ਇਸ ਨਾਲ ਖਾਣਾ ਜਲਦੀ ਹਜ਼ਮ ਹੋ ਜਾਵੇਗਾ ।

ਮਸੂੜਿਆਂ ਦੀ ਸਮੱਸਿਆ
ਜਿਨ੍ਹਾਂ ਲੋਕਾਂ ਦੇ ਮਸੂੜਿਆਂ ਵਿੱਚੋਂ ਖ਼ੂਨ ਆਉਣ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਨੂੰ ਨਿੰਬੂ ਦਾ ਰਸ ਮਸੂੜਿਆਂ ’ਤੇ ਲਗਾਉਣਾ ਚਾਹੀਦਾ ਹੈ । ਇਸ ਨਾਲ ਇਹ ਸਮੱਸਿਆ ਠੀਕ ਹੋ ਜਾਂਦੀ ਹੈ ਅਤੇ ਮਸੂੜੇ ਠੀਕ ਰਹਿੰਦੇ ਹਨ ।

ਪੇਟ ਦੀਆਂ ਸਮੱਸਿਆਵਾਂ
ਢਿੱਡ ਖ਼ਰਾਬ, ਢਿੱਡ ਫੁੱਲਣਾ, ਕਬਜ਼, ਦਸਤ ਜਿਹੀਆਂ ਸਮੱਸਿਆ ਹੋਣ ’ਤੇ ਨਿੰਬੂ ਦੇ ਰਸ ਵਿਚ ਥੋੜ੍ਹੀ ਜਿਹੀ ਅਜਵਾਈਨ, ਜੀਰਾ, ਹਿੰਗ, ਕਾਲੀ ਮਿਰਚ ਅਤੇ ਲੂਣ ਮਿਲਾ ਕੇ ਪੀਓ। ਇਹ ਸਭ ਸਮੱਸਿਆਵਾਂ ਬਿਲਕੁੱਲ ਠੀਕ ਹੋ ਜਾਣਗੀਆ ।

ਗਲੇ ਦੀ ਸਮੱਸਿਆ
ਜੇਕਰ ਤੁਹਾਨੂੰ ਗਲੇ ਵਿਚ ਖਰਾਸ਼ ਜਾਂ ਫਿਰ ਕੋਈ ਵੀ ਸਮੱਸਿਆ ਰਹਿੰਦੀ ਹੈ, ਤਾਂ ਨਿੰਬੂ ਦਾ ਰਸ ਪਾਣੀ ਵਿੱਚ ਮਿਲਾ ਕੇ ਗਰਾਰੇ ਕਰਨ ਨਾਲ ਗਲਾ ਖੁੱਲ੍ਹ ਜਾਂਦਾ ਹੈ।

ਮੁਹਾਸੇ ਦੀ ਸਮੱਸਿਆ
ਚਿਹਰੇ ’ਤੇ ਮੁਹਾਸੇ ਹੋਣਾ ਇਕ ਆਮ ਸਮੱਸਿਆ ਹੈ। ਇਸ ਨੂੰ ਠੀਕ ਕਰਨ ਦੇ ਲਈ ਨਿੰਬੂ ਦੇ ਰਸ ਵਿੱਚ ਚੰਦਨ ਮਿਲਾ ਕੇ ਚਿਹਰੇ ’ਤੇ ਲਗਾਓ , ਆਰਾਮ ਮਿਲੇਗਾ ।

ਯਾਦਦਾਸ਼ਤ ਤੇਜ਼ ਕਰੇ
ਜੇਕਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੋ ਗਈ ਹੈ ਤਾਂ ਗਿਰੀ, ਸੁੰਡ ਦਾ ਚੂਰਨ ਅਤੇ ਮਿਸ਼ਰੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਓ । ਯਾਦਦਾਸ਼ਤ ਤੇਜ਼ ਹੋ ਜਾਵੇਗੀ ।

ਥਕਾਵਟ ਦੂਰ ਕਰੇ
ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋ ਰਹੀ ਹੈ , ਤਾਂ ਇਕ ਗਿਲਾਸ ਪਾਣੀ ਵਿਚ ਨਿੰਬੂ ਦਾ ਰਸ ਮਿਲਾ ਕੇ ਪੀਓ , ਤੁਰੰਤ ਐਨਰਜੀ ਮਿਲੇਗੀ । ਜ਼ਿਆਦਾ ਥਕਾਵਟ ਮਹਿਸੂਸ ਹੋਣ ’ਤੇ ਰਾਤ ਨੂੰ ਇੱਕ ਗਿਲਾਸ ਪਾਣੀ ਵਿੱਚ ਦੋ ਨਿੰਬੂ ਨਿਚੋੜ ਕੇ ਕੁਝ ਦਾਣੇ ਕਿਸ਼ਮਿਸ਼ ਦੇ ਭਿਓਂ ਕੇ ਰੱਖੋ । ਸਵੇਰ ਸਮੇਂ ਇਹ ਪਾਣੀ ਪੀਓ । ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਸਰੀਰ ਫਿੱਟ ਰਹਿੰਦਾ ਹੈ ।


rajwinder kaur

Content Editor

Related News