Health Tips : ਮਨੁੱਖੀ ਜ਼ਿੰਦਗੀ ਲਈ ਸਭ ਤੋਂ ਵੱਧ ਘਾਤਕ ਹੈ ‘ਤੰਬਾਕੂ’, ਜਾਣੋ ਕਿਵੇਂ ਪਾ ਸਕਦੇ ਹੋ ਇਸ ਤੋਂ ‘ਨਿਜ਼ਾਤ’
Monday, May 31, 2021 - 12:52 PM (IST)
ਜਲੰਧਰ (ਬਿਊਰੋ) - ਵਿਸ਼ਵ ਸਿਹਤ ਸੰਸਥਾ ਵੱਲੋਂ 1987 ’ਚ ਇਕ ਮਤਾ ਪਾਸ ਕਰ ਕੇ ਪੂਰੀ ਦੁਨੀਆ ਦਾ ਧਿਆਨ ਤੰਬਾਕੂ ਤੇ ਇਸ ਤੋਂ ਪੈਦਾ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਪ੍ਰਤੀ ਆਕਰਸ਼ਿਤ ਕਰਨ ਲਈ 17 ਅਪ੍ਰੈਲ 1988 ਨੂੰ ‘ਵਿਸ਼ਵ ਤੰਬਾਕੂ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ 1988 ਦੇ ਮਤੇ ’ਚ ਇਸ ਨੂੰ ਹਰ ਸਾਲ 31 ਮਈ ਨੂੰ ਮਨਾਉਣ ਦਾ ਐਲਾਨ ਕੀਤਾ। ਇਸ ਤਹਿਤ 2030 ਤਕ ਤੰਬਾਕੂ ਤੋਂ ਪੈਦਾ ਹੋਣ ਵਾਲੇ ਗੰਭੀਰ ਰੋਗਾਂ ’ਤੇ ਕਾਬੂ ਪਾਉਣ ਦਾ ਟੀਚਾ ਮਿੱਥਿਆ ਗਿਆ। ਇਸ ਦਿਨ ਨੂੰ ਵਿਸ਼ੇਸ਼ ਰੂਪ ’ਚ ਮਨਾਉਣ ਦਾ ਮੰਤਵ ਹੈ ਕਿ ਵਿਸ਼ਵ ਪੱਧਰ ’ਤੇ ਇਸ ਦਿਨ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਉਕਤ ਟੀਚੇ ਦੀ ਪ੍ਰਾਪਤੀ ਵੱਲ ਕਦਮ ਵਧਾਏ ਜਾ ਸਕਣ।
ਤੰਬਾਕੂ ਤੇ ਕੋਵਿਡ-19
ਅਜੋਕੇ ਸਮੇਂ ਦੌਰਾਨ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਕਹਿਰ ਨਾਲ ਜੂਝ ਰਹੀ ਹੈ। ਕੋਰੋਨਾ ਵਾਇਰਸ ਹੋਰਨਾਂ ਅੰਗਾਂ ਦੇ ਨਾਲ-ਨਾਲ ਮੁੱਖ ਰੂਪ ’ਚ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਤੰਬਾਕੂ ਦਾ ਸਭ ਤੋਂ ਵਧੇਰੇ ਮਾੜਾ ਅਤੇ ਸਿੱਧਾ ਅਸਰ ਵੀ ਫੇਫੜਿਆਂ ’ਤੇ ਹੁੰਦਾ ਹੈ। ਇਸ ਲਈ ਖ਼ੁਦ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਤੰਬਾਕੂਨੋਸ਼ੀ ਛੱਡਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।
ਕਿਵੇਂ ਛੱਡਿਆ ਜਾਵੇ ਤੰਬਾਕੂ
. ਕਿਸੇ ਵੀ ਹੋਰ ਮਾੜੀ ਆਦਤ ਨੂੰ ਛੱਡਣ ਵਾਂਗ ਤੰਬਾਕੂ ਦੀ ਆਦਤ ਨੂੰ ਛੱਡਣ ਲਈ ਵੀ ਮਜ਼ਬੂਤ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ।
. ਤੰਬਾਕੂ ਸੇਵਨ ਕਰਨ ਵਾਲਾ ਵਿਅਕਤੀ ਜੇ ਉਪਰੋਕਤ ਅਲਾਮਤਾਂ ਨੂੰ ਦੇਖਦਿਆਂ ਪੱਕਾ ਇਰਾਦਾ ਬਣਾ ਲਵੇ ਤਾਂ ਤੰਬਾਕੂ ਦੀ ਆਦਤ ਤੋਂ ਸੌਖਿਆਂ ਛੁਟਕਾਰਾ ਪਾਇਆ ਜਾ ਸਕਦਾ ਹੈ।
. ਕੁਝ ਕੁ ਹਲਕੀਆਂ ਜਿਹੀਆਂ ਸਮੱਸਿਆਵਾਂ ਜਿਵੇਂ ਕਬਜ਼ ਜਾਂ ਦਸਤ, ਜੀਅ ਕੱਚਾ ਹੋਣਾ ਆਦਿ ਪੇਸ਼ ਆ ਸਕਦੀਆਂ ਹਨ, ਜੋ ਥੋੜ੍ਹੇ ਸਮੇਂ ਲਈ ਹੁੰਦੀਆਂ ਹਨ। ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ’ਚ ਵਿਅਸਥ ਕਰਕੇ ਰੱਖੋ ਅਤੇ ਸਿਹਤਮੰਦ ਚੀਜ਼ਾਂ ਖਾਣਾ ਸ਼ੁਰੂ ਕਰ ਦਿਓ।
. ਤੰਬਾਕੂ ਤੋਂ ਛੁਟਕਾਰਾ ਪਾਉਣ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਣਾ ਸ਼ੁਰੂ ਕਰ ਦਿਓ। ਅਜਿਹਾ ਕਰਨ ਨਾਲ
. ਕਸਰਤ ਕਰਨ ਦੀ ਕੋਸ਼ਿਸ਼ ਕਰੋ। ਉਦਾਹਰਣ ਲਈ ਸੈਰ ’ਤੇ ਜਾਓ। ਇੱਕ ਸਾਈਕਲ ਚਲਾਓ, ਜੇ ਤੁਹਾਡੇ ਕੋਲ ਤਲਾਅ ਦੀ ਤੈਰਾਕੀ ਤੱਕ ਪਹੁੰਚ ਹੈ, ਤਾਂ ਯੋਗਾ ਜਾਂ ਪਾਈਲੇਟ ਕਲਾਸ ਲਓ।