Health Tips: ਮੂੰਹ ਦੀ ਬਦਬੂ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੇ ਨੇ ਸੁੱਕੇ ਔਲੇ

05/24/2022 6:17:51 PM

ਨਵੀਂ ਦਿੱਲੀ- ਸੁੱਕੇ ਔਲੇ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨੇ ਜਾਂਦੇ ਹਨ। ਇਹ ਔਸ਼ਦੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਰੋਜ਼ਾਨਾ ਨਾਲ ਜੁੜੀਆਂ ਕਈ ਸਮੱਸਿਆਵਾਂ ਦੇ ਲਈ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਆਯੁਰਵੈਦ 'ਚ ਇਸ ਨੂੰ ਅੰਮ੍ਰਿਤਫਲ ਕਿਹਾ ਜਾਂਦਾ ਹੈ। ਇਸ ਨੂੰ ਵਿਟਾਮਿਨ-ਸੀ ਦਾ ਵੀ ਬਹੁਤ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ 'ਚ ਨੌ ਸੌ ਮਿਲੀਅਨ ਐਸਕਾਬਰਿਕ ਐਸਿਡ ਪਾਇਆ ਜਾਂਦਾ ਹੈ। ਸੁੱਕੇ ਔਲਿਆਂ 'ਚ ਪਾਇਆ ਜਾਣ ਵਾਲਾ ਕ੍ਰੋਮੀਅਨ ਨਾਮ ਦਾ ਪੋਸ਼ਕ ਤੱਕ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਤਾਂ ਆਓ ਜਾਣਦੇ ਹਾਂ ਕਿ ਸੁੱਕੇ ਔਲਿਆਂ ਦਾ ਸੇਵਨ ਕਰਨ ਨਾਲ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਹੋ ਸਕਦੇ ਹੋ।
ਮਜ਼ਬੂਤ ਇਮਿਊਨਿਟੀ 
ਇਸ 'ਚ ਪਾਏ ਜਾਣ ਵਾਲੇ ਵਿਟਾਮਿਨ-ਸੀ, ਵਿਟਾਮਿਨ-ਏ, ਫਾਈਟੋਨਿਊਟ੍ਰੀਐਂਟਸ ਅਤੇ ਐਂਟੀ-ਆਕਸੀਡੈਂਟ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਹ ਪੋਸ਼ਕ ਤੱਤ ਤੁਹਾਡੀ ਇਮਿਊਨਿਟੀ ਨੂੰ ਵਧਾਉਣ 'ਚ ਮਦਦ ਕਰਦੇ ਹਨ। ਤੁਸੀਂ ਸੁੱਕੇ ਔਲਿਆਂ ਦਾ ਸੇਵਨ ਇਮਿਊਨਿਟੀ ਵਧਾਉਣ ਲਈ ਵੀ ਕਰ ਸਕਦੇ ਹੋ। ਤੁਸੀਂ ਇਸ ਨੂੰ ਸੁੱਕੇ ਹੀ ਖਾ ਸਕਦੇ ਹੋ। 
ਢਿੱਡ ਦਰਦ ਤੋਂ ਆਰਾਮ
ਸੁੱਕੇ ਔਲਿਆਂ 'ਚ ਪਾਲੀਫਿਨਾਲ ਨਾਂ ਦਾ ਐਂਟੀ-ਆਕਸੀਡੈਂਟ ਪਾਇਆ ਜਾਂਦਾ ਹੈ, ਜੋ ਤੁਹਾਡੇ ਢਿੱਡ 'ਚ ਜ਼ਹਿਰੀਲੇ ਤੱਤਾਂ ਨੂੰ ਕੱਢਣ 'ਚ ਮਦਦ ਕਰਦਾ ਹੈ। ਔਲੇ ਢਿੱਡ ਦਰਦ 'ਚ ਵੀ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਢਿੱਡ 'ਚ ਜਲਨ ਵਰਗੀਆਂ ਸਮੱਸਿਆਵਾਂ ਲਈ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।

PunjabKesari
ਮੂੰਹ ਦੀ ਬਦਬੂ ਹੋਵੇਗੀ ਦੂਰ
ਔਲਿਆਂ 'ਚ ਪਾਏ ਜਾਣ ਵਾਲੇ ਐਂਟੀ-ਇੰਫਲੈਮੇਟਰੀ ਗੁਣ ਮੂੰਹ ਦੀ ਬਦਬੂ ਨੂੰ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਵਧਾਉਣ ਤੋਂ ਰੋਕਦਾ ਹੈ। ਤੁਸੀਂ ਔਲਿਆਂ ਨੂੰ ਚਬਾਉਂਦੇ ਹੋਏ ਖਾ ਸਕਦੇ ਹੋ। ਮੂੰਹ ਦੀ ਬਦਬੂ ਦੂਰ ਕਰਨ ਲਈ ਇਹ ਬਹੁਤ ਹੀ ਕਾਰਗਰ ਉਪਾਅ ਸਾਬਤ ਹੁੰਦੇ ਹਨ। 

PunjabKesari
ਗਰਭਅਵਸਥਾ 'ਚ ਉਲਟੀ ਦੀ ਸਮੱਸਿਆ ਲਈ
ਗਰਭਅਵਸਥਾ ਦੇ ਸਮੇਂ ਔਰਤਾਂ ਨੂੰ ਉਲਟੀ ਦੀ ਸਮੱਸਿਆ ਹੁੰਦੀ ਹੈ। ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਸੁੱਕੇ ਔਲਿਆਂ ਨੂੰ ਮੂੰਹ 'ਚ ਪਾ ਕੇ ਚੂਸ ਸਕਦੇ ਹੋ। ਇਸ ਨਾਲ ਤੁਹਾਡੀ ਜੀ ਮਚਲਾਉਣ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਸੁੱਕੇ ਔਲਿਆਂ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਮਾਂ ਅਤੇ ਬੱਚੇ ਦੋਵਾਂ ਲਈ ਫਾਇਦੇਮੰਦ ਹੁੰਦੇ ਹਨ। 

PunjabKesari
ਅੱਖਾਂ ਦੀ ਰੌਸ਼ਨੀ ਦੇ ਲਈ
ਔਲਿਆਂ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੁੰਦੀ ਹੈ। ਇਸ 'ਚ ਪਾਇਆ ਜਾਣ ਵਾਲਾ ਵਿਟਾਮਿਨ-ਏ ਅਤੇ ਸੀ ਅੱਖਾਂ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਤੁਸੀਂ ਔਲਿਆਂ ਦਾ ਸੇਵਨ ਨਿਯਮਿਤ ਤੌਰ 'ਤੇ ਵੀ ਕਰ ਸਕਦੇ ਹੋ।

PunjabKesari


Aarti dhillon

Content Editor

Related News