Health Tips: ਬਦਾਮ, ਅਖਰੋਟ ਜਾਂ ਮੂੰਗਫਲੀ, ਸਿਹਤ ਲਈ ਕਿਹੜਾ ਡਰਾਈ ਫਰੂਟ ਹੈ ਜ਼ਿਆਦਾ ਹੈਲਦੀ
Sunday, Sep 05, 2021 - 12:57 PM (IST)
ਨਵੀਂ ਦਿੱਲੀ- ਹੈਲਦੀ ਸਨੈਕਸ ਦੀ ਗੱਲ ਆਉਂਦੀ ਹੈ ਤਾਂ ਡਾਇਟੀਸ਼ੀਅਨਸ ਸੁੱਕੇ ਮੇਵੇ, ਬੀਜ ਖਾਣ ਦੀ ਸਲਾਹ ਦਿੰਦੇ ਹਨ। ਖ਼ਾਸ ਕਰਕੇ ਸਰਦੀਆਂ 'ਚ ਮੂੰਗਫਲੀ, ਅਖਰੋਟ ਅਤੇ ਬਾਦਾਮ ਦਾ ਸੇਵਨ ਖ਼ੂਬ ਕੀਤਾ ਜਾਂਦਾ ਹੈ। ਹਾਲਾਂਕਿ ਤਿੰਨਾਂ ਦੇ ਵੱਖਰੇ-ਵੱਖਰੇ ਗੁਣ ਅਤੇ ਫਾਇਦੇ ਹੁੰਦੇ ਹਨ ਪਰ ਫਿਰ ਵੀ ਲੋਕਾਂ ਦੇ ਮਨ 'ਚ ਸਵਾਲ ਉੱਠਦਾ ਹੈ ਕਿ ਇਸ 'ਚੋਂ ਸਿਹਤ ਲਈ ਕੀ ਜ਼ਿਆਦਾ ਫ਼ਾਇਦੇਮੰਦ ਹੈ। ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ 'ਚੋਂ ਸਿਹਤ ਲਈ ਕੀ ਜ਼ਿਆਦਾ ਫਾਇਦੇਮੰਦ ਹੈ ਅਤੇ ਕਿਸ 'ਚ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ।
ਕੀ ਹੈ ਫਾਇਦੇਮੰਦ- ਬਦਾਮ,ਅਖਰੋਟ ਜਾਂ ਮੂੰਗਫਲੀ
ਸਿਹਤ ਦੇ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਤਿੰਨੇ ਹੀ ਫਾਇਦੇਮੰਦ ਹੁੰਦੇ ਹਨ ਪਰ ਆਯੁਰਵੈਦ ਦੀ ਮੰਨੀਏ ਤਾਂ ਵਿਅਕਤੀ ਨੂੰ ਉਸ ਆਹਾਰ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਜੋ ਆਲੇ-ਦੁਆਲੇ ਉੱਗਦੇ ਹਨ। ਅਜਿਹੇ 'ਚ ਤੁਹਾਡੇ ਖੇਤਰ 'ਚ ਜਿਸਦੀ ਪੈਦਾਵਾਰ ਹੋਵੇ ਉਸ ਦਾ ਸੇਵਨ ਕਰੋ।
ਚੱਲੋ ਤੁਹਾਨੂੰ ਦੱਸਦੇ ਹਾਂ ਤਿੰਨੇ ਮੇਵਿਆਂ ਦੇ ਫ਼ਾਇਦੇ ਅਤੇ ਪੋਸ਼ਕ ਤੱਤ
ਬਦਾਮ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਦਾਮ ਦੀ...ਬਦਾਮ ਦੀ ਤਾਸੀਰ ਗਰਮ ਹੁੰਦੀ ਹਨ ਇਸ ਲਈ ਭਿਓ ਕੇ ਖਾਣਾ ਜ਼ਿਆਦਾ ਫਾਇਦੇਫੰਦ ਹੁੰਦਾ ਹੈ। ਵਿਟਾਮਿਨ, ਮਿਨਰਲਸ, ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਬਦਾਮ ਨੂੰ ਜੇਕਰ ਸਨੈਕਸ ਦੇ ਤੌਰ 'ਤੇ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਰੋਸਟ ਜਾਂ ਕੱਚਾ ਵੀ ਖਾ ਸਕਦੇ ਹੋ। ਇਕ ਦਿਨ 'ਚ ਮੁੱਠੀ ਭਰ ਬਦਾਮ ਖਾਣਾ ਸਿਹਤ ਲਈ ਫਾਇਦੇਮੰਦ ਹੈ।
ਬਦਾਮ ਦੇ ਪੋਸ਼ਕ ਤੱਤ
ਇਕ ਮੁੱਠੀ ਬਦਾਮ (ਕਰੀਬ 28 ਗ੍ਰਾਮ) ਬਦਾਮ 'ਚ 6 ਗ੍ਰਾਮ ਪ੍ਰੋਟੀਨ, 3.5 ਗ੍ਰਾਮ ਫਾਈਬਰ, 20 ਫੀਸਦੀ ਮੈਗੀਨੀਸ਼ਅਮ, 3.7 ਫੀਸਦੀ ਵਿਟਾਮਿਨ ਈ, 3.2 ਫੀਸਦੀ ਮੈਗਨੀਜ਼, 1.4 ਗ੍ਰਾਮ ਵਸਾ ਹੁੰਦੀ ਹੈ।
ਬਦਾਮ ਦੇ ਫਾਇਦੇ
-ਹੈਲਦੀ ਫੈਟ ਨਾਲ ਭਰਪੂਰ ਹੋਣ ਦੇ ਕਾਰਨ ਭਾਰ ਘਟਾਉਣ ਵਾਲੇ ਲੋਕਾਂ ਲਈ ਬਦਾਮ ਬਿਹਤਰ ਆਪਸ਼ਨ ਹੈ।
-ਕਿਉਂਕਿ ਬਦਾਮ ਨਾਲ ਕੋਲੈਸਟਰਾਲ ਨਹੀਂ ਹੁੰਦਾ ਇਸ ਲਈ ਇਸ ਨਾਲ ਐੱਲ.ਡੀ.ਐੱਲ ਲੈਵਲ ਘੱਟ ਹੁੰਦਾ ਹੈ।
-ਵਿਟਾਮਿਨ ਈ ਨਾਲ ਭਰਪੂਰ ਹੋਣ ਦੇ ਕਾਰਨ ਇਸ ਨਾਲ ਐਂਟੀ-ਏਜਿੰਗ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
-ਇਸ ਤੋਂ ਇਲਾਵਾ ਬਦਾਮ ਦਾ ਸੇਵਨ ਅੱਖਾਂ ਦੀ ਰੌਸ਼ਨੀ ਅਤੇ ਯਾਦਦਾਸ਼ਤ ਵਧਾਉਣ, ਬਲੱਡ ਸ਼ੂਗਰ ਕੰਟਰੋਲ, ਦਿਲ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ।
ਓਮੇਗਾ-3 ਫੈਟੀ ਐਸਿਡ ਅਤੇ ਐਂਟੀ-ਆਕਸੀਡੈਂਟ ਨਾਲ ਭਰਪੂਰ ਅਖਰੋਟ ਨੂੰ ਬ੍ਰੇਨ ਫੂਡ ਵੀ ਕਿਹਾ ਜਾਂਦਾ ਹੈ, ਜੋ ਦਿਮਾਗ ਅਤੇ ਦਿਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸ ਨੂੰ ਕੱਚਾ ਜਾਂ ਕਿਸੇ ਪਕਵਾਨ 'ਚ ਪਾ ਕੇ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਇਸ ਨੂੰ ਦੁੱਧ 'ਚ ਉਬਾਲ ਕੇ ਪੀਣ ਨਾਲ ਵੀ ਬਹੁਤ ਫਾਇਦਾ ਮਿਲਦਾ ਹੈ।
ਅਖਰੋਟ ਦੇ ਪੋਸ਼ਕ ਤੱਤ
ਇਕ ਮੁੱਠੀ ਅਖਰੋਟ ( ਕਰੀਬ 30 ਗ੍ਰਾਮ) ਅਖਰੋਟ 'ਚ 65 ਫੀਸਦੀ ਫੈਟ, 185 ਗ੍ਰਾਮ ਕੈਲੋਰੀ, 0.7 ਗ੍ਰਾਮ ਸ਼ੂਗਰ, 4 ਫੀਸਦੀ ਪਾਣੀ, 4.3 ਗ੍ਰਾਮ ਪ੍ਰੋਟੀਨ, 1.9 ਗ੍ਰਾਮ ਫਾਈਬਰ,18.5 ਗ੍ਰਾਮ ਵਸਾ, 3.9 ਗ੍ਰਾਮ ਕਾਰਬਸ ਹੁੰਦੀ ਹੈ।
ਅਖਰੋਟ ਦੇ ਫਾਇਦੇ
-ਰੋਜ਼ਾਨਾ 25 ਗ੍ਰਾਮ ਅਖਰੋਟ ਖਾਣ ਨਾਲ ਬਲੱਡ ਪ੍ਰੈਸ਼ਰ ਅਤੇ ਸਟਰੋਕ ਦਾ ਖਤਰਾ ਘੱਟ ਹੁੰਦਾ ਹੈ।
-ਸ਼ੋਧ ਮੁਤਾਬਕ ਰੋਜ਼ਾਨਾ ਭਿੱਜੇ ਹੋਏ ਅਖਰੋਟ ਖਾਣ ਨਾਲ ਕੈਂਸਰ ਦਾ ਖਤਰਾ ਵੀ ਕਾਫੀ ਹੱਦ ਤੱਕ ਘੱਟ ਹੁੰਦਾ ਹੈ।
-ਗਰਭਵਤੀ ਔਰਤਾਂ ਅਤੇ ਭਰੂਣ ਦੇ ਵਿਕਾਸ ਲਈ ਅਖਰੋਟ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ।
-ਵਿਟਾਮਿਨ ਬੀ7 ਨਾਲ ਭਰਪੂਰ ਅਖਰੋਟ ਵਾਲਾਂ ਨੂੰ ਮਜ਼ਬੂਤ ਬਣਾਉਣ ਅਤੇ ਐਂਟੀ-ਏਜਿੰਗ ਲੱਛਣਾਂ ਨੂੰ ਹੌਲੀ ਕਰਨ 'ਚ ਮਦਦ ਕਰਦਾ ਹੈ।
-ਇਸ ਨਾਲ ਸਰੀਰ 'ਚ ਮੈਲਾਟੋਨਿਨ ਹਾਰਮੋਨ ਬਣਦਾ ਹੈ ਜੋ ਸਰੀਰ ਨੂੰ ਚੰਗੀ ਨੀਂਦ ਲਈ ਪ੍ਰੇਰਿਤ ਕਰਦਾ ਹੈ।
ਮੂੰਗਫਲੀ
ਸਰਦੀਆਂ 'ਚ ਚਾਅ ਅਤੇ ਸਵਾਦ ਨਾਲ ਖਾਧੀ ਜਾਣ ਵਾਲੀ ਮੂੰਗਫਲੀ ਨੂੰ ਦੇਸੀ ਬਦਾਮ ਵੀ ਕਿਹਾ ਜਾਂਦਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਮੂੰਗਫਲੀ ਸਾਰੇ ਡਰਾਈ ਫਰੂਟਸ ਤੋਂ ਸਸਤੀ ਅਤੇ ਹੈਲਦੀ ਹੁੰਦੀ ਹੈ। ਮਸਲਸ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਦੁੱਧ 'ਚ ਭਿਓ ਕੇ ਖਾ ਸਕਦੇ ਹੋ। ਇਸ ਨੂੰ ਭਿਓ ਕੇ ਜਾਂ ਰੋਸਟ ਕਰਕੇ ਸਨੈਕਸ ਦੇ ਤੌਰ 'ਤੇ ਵੀ ਖਾਧਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਪਕਵਾਨਾਂ ਦਾ ਸਵਾਦ ਵਧਾਉਣ ਲਈ ਕੀਤੀ ਜਾ ਸਕਦੀ ਹੈ। ਤੁਸੀਂ ਮੂੰਗਫਲੀ ਅਤੇ ਗੁੜ ਨੂੰ ਮਿਕਸ ਕਰਕੇ ਵੀ ਖਾ ਸਕਦੇ ਹੋ।
ਮੂੰਗਫਲੀ ਦੇ ਪੋਸ਼ਕ ਤੱਤ
100 ਗ੍ਰਾਮ ਮੂੰਗਫਲੀ 'ਚ 567 ਕੈਲੋਰੀ, 49.2 ਗ੍ਰਾਮ ਫੈਟ, 7 ਫੀਸਦੀ ਪਾਣੀ, 4.7 ਗ੍ਰਾਮ ਸ਼ੂਗਰ, 15.56 ਗ੍ਰਾਮ ਪਾਲੀਅਨਸੈਚੁਰੇਟਿਡ ਫੈਟ, 24.43 ਗ੍ਰਾਮ ਮੋਨੋਅਨਸੈਚੁਰਟਿਡ ਫੈਟ, 8.5 ਗ੍ਰਾਮ ਫਾਈਬਰ, 25.8 ਗ੍ਰਾਮ ਕਾਰਬੋਹਾਈਡ੍ਰੇਟਸ ਅਤੇ 15.56 ਗ੍ਰਾਮ ਓਮੇਗਾ-6 ਫੈਟੀ ਐਸਿਡ ਹੁੰਦਾ ਹੈ।
ਮੂੰਗਫਲੀ ਦੇ ਫਾਇਦੇ
-ਹੈਲਦੀ ਫੈਟ ਅਤੇ ਪ੍ਰੋਟੀਨ ਦਾ ਚੰਗਾ ਸਰੋਤ ਹੋਣ ਦੇ ਕਾਰਨ ਭਾਰ ਘਟਾਉਣ ਲਈ ਇਹ ਵਧੀਆ ਆਪਸ਼ਨ ਹੈ।
-ਇਸ ਦਾ ਸੇਵਨ ਬਲੱਡ ਸਰਕੁਲੇਸ਼ਨ ਵਧਾਉਣ 'ਚ ਮਦਦ ਕਰਦਾ ਹੈ, ਜਿਸ ਨਾਲ ਖੂਨ ਦੇ ਥੱਕੇ ਬਣਨ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
-ਇਸ 'ਚ ਮੋਨੋ-ਸੈਚੁਰੇਟਿਡ ਫੈਟੀ ਐਸਿਡ ਹੁੰਦਾ ਹੈ ਜੋ ਕੋਲੈਸਟਰਾਲ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹਨ।
ਐਂਟੀ-ਆਕਸੀਡੈਂਟ ਅਤੇ ਟ੍ਰਿਪਟੋਫੇਨ ਗੁਣਾਂ ਨਾਲ ਭਰਪੂਰ ਮੂੰਗਫਲੀ ਦਾ ਸੇਵਨ ਕਰਨ ਨਾਲ ਤਣਾਅ ਦੂਰ ਹੁੰਦਾ ਹੈ।
ਸ਼ੋਧ ਮੁਤਾਬਕ ਰੋਜ਼ਾਨਾ ਮੂੰਗਫਲੀ ਖਾਣ ਨਾਲ ਸ਼ੂਗਰ ਦੀ ਸੰਭਾਵਨਾ 21 ਫੀਸਦੀ ਘੱਟ ਹੁੰਦੀ ਹੈ।