Health Tips: ‘ਬਹੁਤ ਮਹੱਤਵਪੂਰਨ ਹੈ ਦਿਲ ਦੀ ਭੂਮਿਕਾ’

Saturday, Jan 02, 2021 - 05:16 PM (IST)

Health Tips: ‘ਬਹੁਤ ਮਹੱਤਵਪੂਰਨ ਹੈ ਦਿਲ ਦੀ ਭੂਮਿਕਾ’

ਨਵੀਂ ਦਿੱਲੀ: ਸਾਡੇ ਸਰੀਰ ’ਚ ਦਿਲ ਇਕ ਛੋਟੇ ਪੰਪ ਦੀ ਤਰ੍ਹਾਂ ਹੁੰਦਾ ਹੈ ਜੋ ਜੀਵਨ ਭਰ ਨਾ ਥੱਕੇ ਕੰਮ ਕਰਦਾ ਰਹਿੰਦਾ ਹੈ। ਦਿਲ ਵੱਲੋਂ ਕੀਤੀ ਜਾਣ ਵਾਲੀ ਪੰਪਿਗ ਨਾਲ ਖ਼ੂਨ ਸਾਡੇ ਸਰੀਰ ਦੇ ਹਰੇਕ ਹਿੱਸੇ ਲਈ ਬਹੁਤ ਜ਼ਰੂਰੀ ਹੈ। ਸਾਡੇ ਸਰੀਰ ’ਚ ਖ਼ੂਨ ਦੀਆਂ ਨਾੜਾਂ ਦੇ ਇਕ ਜਟਿਲ ਨੈੱਟਵਰਕ ਰਾਹੀਂ ਪ੍ਰਵਾਹਿਤ ਹੁੰਦਾ ਹੈ।
ਜੇਕਰ ਇਨ੍ਹਾਂ ਕੋਸ਼ਿਕਾਵਾਂ ਦੀ ਸਿੰਗਲ ਲਾਈਟ ਬਣਾਈ ਜਾਵੇ ਤਾਂ ਇਸ ਨਾਲ 60,000 ਕਿਲੋਮੀਟਰ ਦੀ ਦੂਰੀ ਕਵਰ ਹੋ ਸਕਦੀ ਹੈ। ਆਓ ਜਾਣਦੇ ਹਾਂ ਦਿਲ ਦੇ ਬਾਰੇ ’ਚ ਕੁੱਝ ਹੋਰ ਰੋਚਕ ਤੱਥ...

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
1. ਹਰੇਕ ਵਿਅਕਤੀ ਦਾ ਦਿਲ ਔਸਤਨ ਇਕ ਮਿੰਟ ’ਚ 72 ਵਾਰ, ਇਕ ਦਿਨ ’ਚ ਇਕ ਲੱਖ ਵਾਰ ਅਤੇ ਸਾਲ ’ਚ ਲਗਭਗ 3 ਕਰੋੜ 60 ਲੱਖ ਵਾਰ ਧੜਕਦਾ ਹੈ। 
2. ਦਿਲ ਹਰੇਕ ਮਿੰਟ ’ਚ 5 ਲੀਟਰ ਖ਼ੂਨ ਪੰਪ ਕਰਦਾ ਹੈ। 
3. ਮਰਦਾਂ ਦੇ ਦਿਲ ਦਾ ਭਾਰ ਔਸਤਨ 300 ਤੋਂ 350 ਗ੍ਰਾਮ ਅਤੇ ਔਰਤਾਂ ਦੇ ਦਿਲ ਦਾ ਭਾਰ 250 ਤੋਂ 300 ਗ੍ਰਾਮ ਦੇ ਦਰਮਿਆਨ ਹੁੰਦਾ ਹੈ। 
4. ਦਿਲ ਦਾ ਸੱਜਾ ਹਿੱਸਾ ਸਿਰਫ਼ ਫੇਫੜਿਆਂ ਨੂੰ ਖ਼ੂਨ ਸਪਲਾਈ ਕਰਦਾ ਹੈ ਜਦੋਂਕਿ ਦਿਲ ਦਾ ਖੱਬਾ ਭਾਵ ਬਾਕੀ ਪੂਰੇ ਸਰੀਰ ਨੂੰ। 
5. ਸਰੀਰ ਦੇ 75 ਲੱਖ ਕਰੋੜ ਸੈੱਲਜ਼ ਨੂੰ ਦਿਲ ਤੋਂ ਹੀ ਖ਼ੂਨ ਦੀ ਸਪਲਾਈ ਹੁੰਦੀ ਹੈ।
6. ਹਾਲਾਂਕਿ ਸਾਡਾ ਦਿਲ ਛਾਤੀ ਦਰਮਿਆਨ ਹੁੰਦਾ ਹੈ ਪਰ ਇਹ ਥੋੜਾ ਖੱਬੇ ਪਾਸੇ ਝੁਕਿਆ ਹੁੰਦਾ ਹੈ।

PunjabKesari
7. ਸਟੈਥੋਸਕੋਪ ਦੀ ਖੋਜ (1816) ਤੋਂ ਪਹਿਲਾਂ ਡਾਕਟਰ ਮਰੀਜ ਦੀ ਛਾਤੀ ’ਤੇ ਕੰਨ ਲਗਾ ਕੇ ਉਸ ਦੀ ਧੜਕਨ ਸੁਣਦੇ ਸਨ। 
8. ਸਾਡਾ ਦਿਲ ਮੁੱਠੀ ਦੇ ਆਕਾਰ ਵਰਗਾ ਹੁੰਦਾ ਹੈ। 
9. ਔਰਤਾਂ ਦੀ ਦਿਲ ਦੀ ਧੜਕਣ ਮਰਦਾਂ ਦੇ ਦਿਲ ਦੀ ਧੜਕਨ ਦੇ ਮੁਕਾਬਲੇ 8 ਧੜਕਣ ਪ੍ਰਤੀ ਮਿੰਟ ਜ਼ਿਆਦਾ ਹੁੰਦੀ ਹੈ। 
10. ਦਿਲ ਦੀ ਧੜਕਣ ’ਚੋਂ ਜੋ ਆਵਾਜ਼ ਆਉਂਦੀ ਹੈ ਉਹ ਦਿਲ ’ਚ ਪਾਏ ਜਾਣ ਵਾਲੇ 4 ਵਾਲਵ ਦੇ ਖੁੱਲ੍ਹਣ ਅਤੇ ਬੰਦ ਹੋਣ ਨਾਲ ਆਉਂਦੀ ਹੈ। 
11. ਬੀੜੀ ਸਿਗਰੇਟ ਪੀਣ ਵਾਲੇ ਲੋਕਾਂ ਨੂੰ ਹਾਰਟ ਅਟੈਕ ਦਾ ਖ਼ਤਰਾ ਵੱਧ ਹੁੰਦਾ ਹੈ। 
12. ਖੁਸ਼ ਰਹਿਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ

PunjabKesari
13. ਜਿਹੋ ਜਿਹਾ ਸੰਗੀਤ ਤੁਸੀਂ ਸੁਣਦੇ ਹੋ, ਉਸ ਦੇ ਅਨੁਸਾਰ ਤੁਹਾਡੇ ਦਿਲ ਦੀ ਧੜਕਣ ਬਦਲ ਜਾਂਦੀ ਹੈ। 
14. ਨਵਜੰਮੇ ਬੰਦੇ ਦੀ ਧੜਕਣ ਸਭ ਤੋਂ ਤੇਜ਼ (70-160 ਪ੍ਰਤੀ ਮਿੰਟ) ਅਤੇ ਬੁਢਾਪੇ ’ਚ ਸਭ ਤੋਂ ਘੱਟ (30-40 ਪ੍ਰਤੀ ਮਿੰਟ) ਹੁੰਦੀ ਹੈ।
15. ਹੱਸਣ ਅਤੇ ਕਸਰਤ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। 
ਦਿਲ ਫੇਫੜਿਆਂ ਨੂੰ ਖ਼ੂਨ ਭੇਜਦਾ ਹੈ ਤਾਂ ਕਿ ਉਥੋਂ ਸ਼ੁੱਧ ਹਵਾ ਪ੍ਰਾਪਤ ਕਰਕੇ ਸਰੀਰ ਨੂੰ ਭੇਜੀ ਜਾ ਸਕੇ। ਫੇਫੜਿਆਂ ਤੋਂ ਆਉਣ ਵਾਲੇ ਖ਼ੂਨ ’ਚ ਆਕਸੀਜਨ ਦੀ ਮਾਤਰਾ ਵੱਧ ਹੁੰਦੀ ਹੈ। 

 

ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ


author

Aarti dhillon

Content Editor

Related News