ਡਾਈਟ ਦੀਆਂ ਇਹ ਗਲਤੀਆਂ ਦਿਖਾਉਂਦੀਆਂ ਹਨ ਤੁਹਾਨੂੰ ਉਮਰ ਤੋਂ ਵੱਡਾ
Friday, Nov 02, 2018 - 01:43 PM (IST)

ਮੁੰਬਈ— ਫਿੱਟ ਰਹਿਣ ਲਈ ਲੜਕੀਆਂ ਸਟਿਕ ਡਾਈਟ ਤੋਂ ਲੈ ਕੇ ਵਰਕਆਊਟ 'ਤੇ ਖਾਸ ਧਿਆਨ ਰੱਖਦੀਆਂ ਹਨ। ਫਿੱਟ ਰਹਿਣ ਅਤੇ ਖੂਬਸੂਰਤ ਦਿਖਾਈ ਦੇਣ ਲਈ ਇਹ ਠੀਕ ਵੀ ਹੈ ਪਰ ਅਕਸਰ ਲੜਕੀਆਂ ਡਾਈਟ ਨਾਲ ਜੁੜੀਆਂ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੀਆਂ ਹਨ, ਜਿਸ ਨਾਲ ਉਹ ਸਮੇਂ ਤੋਂ ਪਹਿਲਾਂ ਹੀ ਜ਼ਿਆਦਾ ਉਮਰ ਦੀਆਂ ਲੱਗਣ ਲੱਗਦੀਆਂ ਹਨ। ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਗਲਤੀਆਂ ਹਨ ਜੋ ਤੁਹਾਨੂੰ ਜ਼ਿਆਦਾ ਉਮਰ ਦਾ ਦਿਖਾਉਂਦੀਆਂ ਹਨ।
ਖੁਰਾਕ ਨਾਲ ਜੁੜੀਆਂ ਗਲਤੀਆਂ
1. ਜ਼ਿਆਦਾ ਮਿੱਠਾ ਖਾਣਾ
ਲੜਕੀਆਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ ਪਰ ਇਸ ਨਾਲ ਸਰੀਰ 'ਚ ਗਲੂਕੋਜ ਦਾ ਪੱਧਰ ਵਧ ਜਾਂਦਾ ਹੈ। ਖੂਨ 'ਚ ਗਲੂਕੋਜ ਦੀ ਜ਼ਿਆਦਾ ਮਾਤਰਾ ਕਾਰਨ ਗਲਾਈਕੇਸ਼ਨ ਹੋ ਜਾਂਦਾ ਹੈ, ਜਿਸ ਦੇ ਪ੍ਰਭਾਵ ਨਾਲ ਚਮੜੀ 'ਚੋਂ ਹੌਲੀ-ਹੌਲੀ ਮਜਬੂਤੀ ਅਤੇ ਲਚਕੀਲਾਪਨ ਖਤਮ ਹੁੰਦਾ ਜਾਂਦਾ ਹੈ। ਇਸ ਦੇ ਨਾਲ ਹੀ ਚਮੜੀ 'ਤੇ ਝੁਰੜੀਆਂ, ਢਿੱਲਾਪਨ ਅਤੇ ਲਕੀਰਾਂ ਪੈ ਜਾਂਦੀਆਂ ਹਨ। ਇਸ ਕਾਰਨ ਵੀ ਮਹਿਲਾਵਾਂ ਆਪਣੀ ਉਮਰ ਤੋਂ ਜ਼ਿਆਦਾ ਉਮਰ ਦੀਆਂ ਦਿਖਾਈ ਦੇਣ ਲੱਗਦੀਆਂ ਹਨ।
2. ਕੌਫੀ ਦਾ ਜ਼ਿਆਦਾ ਸੇਵਨ
ਕੌਫੀ ਦਾ ਜ਼ਿਆਦਾ ਸੇਵਨ ਵੀ ਝੁਰੜੀਆਂ ਅਤੇ ਚਮੜੀ 'ਚ ਢਿੱਲਾਪਨ ਦੇ ਕਾਰਨ ਬਣਦੀਆਂ ਹਨ। ਇਸ ਲਈ ਤੁਹਾਨੂੰ ਇਸ ਤੋਂ ਪਰਿਹੇਜ਼ ਕਰਨਾ ਚਾਹੀਦਾ ਹੈ। ਇਸ ਦੀ ਥਾਂ ਤੁਸੀਂ ਆਪਣੀ ਖੁਰਾਕ 'ਚ ਗ੍ਰੀਨ-ਟੀ ਸ਼ਾਮਿਲ ਕਰ ਸਕਦੇ ਹੋ। ਇਸ 'ਚ ਐਂਟੀਆਕਸੀਡੈਂਟ ਵਰਗੇ ਤੱਤ ਹੁੰਦੇ ਹਨ ਜੋ ਝੁਰੜੀਆਂ ਦੇ ਨਾਲ-ਨਾਲ ਸਕਿਨ ਕੈਂਸਰ ਤੋਂ ਵੀ ਬਚਾਉਂਦੇ ਹਨ।
3. ਅਚਾਨਕ ਕੈਲੋਰੀ ਘੱਟ ਕਰਨਾ
ਡਾਈਟਿੰਗ ਦੇ ਚੱਕਰ 'ਚ ਕਈ ਵਾਰ ਮਹਿਲਾਵਾਂ ਅਚਾਨਕ ਕੈਲੋਰੀ ਦਾ ਸੇਵਨ ਬੰਦ ਕਰ ਦਿੰਦੀਆਂ ਹਨ ਪਰ ਇਸ ਕਾਰਨ ਤੁਹਾਨੂੰ ਡਰਾਈ ਸਕਿਨ, ਵਾਲ ਝੜਨ ਅਤੇ ਕਈ ਹੋਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਾ ਸਕਦਾ ਹੈ।