ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਆਸਾਨ ਤਰੀਕੇ

05/25/2017 8:10:07 AM

ਮੁੰਬਈ— ਸਿਰ ਦਰਦ ਇਕ ਅਜਿਹੀ ਸਮੱਸਿਆ ਹੈ ਜਿਸ ਨਾਲ ਹਰ ਇਨਸਾਨ ਜੂਝਤਾ ਹੈ। ਲੋਕਾਂ ਨੂੰ ਕੰਮ ਦੇ ਬੋਝ ਅਤੇ ਤਣਾਅ ਦੇ ਚਲਦੇ ਵੀ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ। ਅਸੀਂ ਅਕਸਰ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਮੇਡੀਕਲ ਦਵਾਈਆਂ ਦਾ ਸਹਾਰਾ ਲੈਂਦੇ ਹਾਂ ਪਰ ਤੁਸੀਂ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਕੁੱਝ ਘਰੇਲੂ ਤਰੀਕੇ ਵੀ ਆਪਣਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ। 
1. ਸਿਰ ਦਰਦ ਹੋਣ ''ਤੇ ਕੁੱਝ ਸਮੇਂ ਬਾਅਦ ਪਾਣੀ ਦੀ ਥੋੜ੍ਹੀ-ਥੋੜ੍ਹੀ ਮਾਤਰਾ ਪੀਣ ਨਾਲ ਤੁਹਾਡਾ ਸਰੀਰ ਹਾਈਡ੍ਰੇਟ ਹੋ ਜਾਂਦਾ ਹੈ ਇਸ ਤੋਂ ਬਾਅਦ ਸਿਰਦਰਦ ਹੋਲੀ-ਹੋਲੀ ਘੱਟ ਹੋਣ ਲੱਗੇਗਾ। 
2. ਕਈ ਸਾਲਾਂ ਤੋਂ ਲੋਕ ਸਿਰਦਰਦ ਤੋਂ ਰਾਹਤ ਪਾਉਣ ਲਈ ਐਕਊਪ੍ਰੈਸ਼ਰ ਦਾ ਪ੍ਰਯੋਗ ਕਰਦੇ ਆ ਰਹੇ ਹਨ। ਸਿਰ ਦਰਦ ਹੋਣ ਦੀ ਸਥਿਤੀ ''ਚ ਤੁਸੀਂ ਆਪਣੀਆਂ ਹਥੇਲੀਆਂ ਨੂੰ ਸਾਹਮਣੇ ਲਿਆਓ। ਇਸ ਤੋਂ ਬਾਅਦ ਇਕ ਹੱਥ ਨਾਲ ਦੂਜੇ ਹੱਥ ਦੇ ਅੰਗੂਠੇ ਅਤੇ ਇੰਡੈਕਸ ਫਿੰਗਰ ਦੇ ਵਿਚ ਦੀ ਜਗ੍ਹਾ ''ਤੇ ਹਲਕੇ ਹੱਥ ਨਾਲ ਮਸਾਜ ਕਰੋ। ਇਹ ਪ੍ਰਕਿਰਿਆ ਦੋਵਾਂ ਹੱਥਾਂ ''ਚ 2 ਤੋਂ 4 ਮਿੰਟਾਂ ਤੱਕ ਕਰੋ। ਅਜਿਹਾ ਕਰਨ ਨਾਲ ਤੁਹਾਡਾ ਸਿਰ ਦਰਦ ਠੀਕ ਹੋ ਜਾਵੇਗਾ। 
3. ਇਕ ਸੇਬ ਕੱਟ ਕੇ ਉਸ ''ਤੇ ਨਮਕ ਪਾ ਕੇ ਖਾਓ। ਸਿਰ ਦਰਦ ਤੋਂ ਰਾਹਤ ਪਾਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। 


Related News