ਚਿਹਰੇ ਨੂੰ ਚਮਕਦਾਰ ਬਣਾਉਣ ਦੇ ਨਾਲ-ਨਾਲ ਮੂੰਹ ਦੇ ਛਾਲੇ ਦੂਰ ਕਰਦਾ ਹੈ ‘ਗੁਲਕੰਦ’
Sunday, Jun 21, 2020 - 03:24 PM (IST)
ਜਲੰਧਰ- ਗੁਲਾਬ ਦੀ ਪੱਤੀਆਂ ਤੋਂ ਬਣਿਆ ਗੁਲਕੰਦ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਖਾਣ 'ਚ ਕਾਫੀ ਸੁਆਦ ਹੁੰਦਾ ਹੈ। ਇਸ ਨੂੰ ਰੋਜ਼ ਖਾਣ ਨਾਲ ਗਰਮੀਆਂ 'ਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਇਹ ਡਿਹਾਈਡ੍ਰੇਸ਼ਨ ਅਤੇ ਯੂਰਿਨ ਇਨਫੈਕਸ਼ਨ ਨੂੰ ਦੂਰ ਕਰਨ 'ਚ ਕਾਫੀ ਮਦਦਗਾਰ ਹੈ। ਗੁਲਾਬ ਦੀ ਪੰਖੁੜੀਆਂ ਦਾ ਇਸਤੇਮਾਲ ਚਾਹ ਬਣਾਉਣ ਵਿਚ ਵੀ ਹੁੰਦਾ ਹੈ। ਗੁਲਕੰਦ ਖਾਣ 'ਚ ਬਹੁਤ ਮਿੱਠੀ ਹੁੰਦੀ ਹੈ। ਇਸ ਲਈ ਇਹ ਸ਼ੂਗਰ ਦੇ ਰੋਗੀਆਂ ਨੂੰ ਨਹੀਂ ਖਾਣੀ ਚਾਹੀਦੀ। ਗੁਲਕੰਦ ਦੀ ਵਰਤੋਂ ਕਰਨ ਨਾਲ ਮਹਿਲਾਵਾਂ ਨੂੰ ਸਿਹਤ ਨਾਲ ਜੁੜੀਆਂ ਆਪਣੀਆਂ ਵੱਡੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ। ਆਯੁਰਵੈਦ ਵਿੱਚ ਪਿੱਤ ਦੋਸ਼ ਕਾਰਨ ਪੈਦਾ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਗੁਲਕੰਦ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਗੁਲਕੰਦ ਵਿੱਚ ਮੌਜੂਦ ਕਈ ਗੁਣਾਂ ਕਾਰਨ ਵਿਅਕਤੀ ਨੂੰ ਸੁਸਤੀ, ਖੁੱਜਲੀ, ਸਰੀਰ ਦਾ ਦਰਦ, ਥਕਾਨ ਦੇ ਨਾਲ-ਨਾਲ ਜਲਨ ਕਾਰਨ ਪੈਦਾ ਹੋਣ ਵਾਲੀ ਬੀਮਾਰੀ ਤੋਂ ਰਾਹਤ ਮਿਲਦੀ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਫਾਇਦਿਆਂ ਦੇ ਬਾਰੇ...
1. ਲੂ ਤੋਂ ਬਚਾਅ
ਗੁਲਕੰਦ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਰੋਜ਼ਾਨਾਂ ਇਸਨੂੰ ਖਾਣ ਨਾਲ ਲੂ ਅਤੇ ਤੱਪਦੀ ਗਰਮੀ ਦੇ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ।
2.ਥਕਾਵਟ
ਗੁਲਕੰਦ ਤੁਹਾਡੇ ਸਰੀਰ ਨੂੰ ਠੰਡਾ ਰੱਖਦਾ ਹੈ। ਇਹ ਥਕਾਵਟ, ਸੁਸਤੀ, ਖੁਜਲੀ, ਦਰਦ ਆਦਿ ਸਾਰੀਆਂ ਗਰਮੀਆਂ ਨਾਲ ਸਬੰਧਿਤ ਸਮੱਸਿਆਵਾਂ ਨੂੰ ਖਤਮ ਕਰਦਾ ਹੈ। ਗੁਲਕੰਦ ਨਾਲ ਤਲਵਿਆਂ ਅਤੇ ਹਥੇਲੀਆਂ ’ਚ ਹੋਣ ਵਾਲੀ ਜਲਣ ਤੋਂ ਵੀ ਰਾਹਤ ਮਿਲਦੀ ਹੈ।
3. ਕਬਜ਼
ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਜਿਵੇਂ ਗੈਸ ਜਾ ਕਬਜ਼। ਇਸ ਨੂੰ ਖਾਣ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਭੁੱਖ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ।
4. ਦੂਰ ਕਰੇ ਮੂੰਹ ਦੇ ਛਾਲੇ
ਕੁਝ ਲੋਕਾਂ ਨੂੰ ਗਰਮੀ 'ਚ ਮੂੰਹ 'ਚ ਛਾਲੇ ਹੋ ਜਾਂਦੇ ਹਨ। ਅਜਿਹੀ ਹਾਲਤ 'ਚ ਗੁੱਲਕੰਦ ਖਾਣ ਨਾਲ ਜਲਦੀ ਆਰਾਮ ਮਿਲਦਾ ਹੈ।
5. ਚਿਹਰੇ ਨੂੰ ਬਣਾਏ ਚਮਕਦਾਰ
ਗੁਲਕੰਦ ਸਰੀਰ ਵਿੱਚੋਂ ਟਾੱਕਸਿਨ ਬਾਹਰ ਕੱਢਦਾ ਹੈ ਅਤੇ ਖੂਨ ਦੀ ਸਫਾਈ ਕਰਦਾ ਹੈ। ਜਿਸ ਨਾਲ ਚਿਹਰੇ ਦਾ ਰੰਗ ਨਿੱਖਰਦਾ ਹੈ ਅਤੇ ਫਿੰਸੀਆਂ, ਚਿੱਟੇ ਮੋਕਿਆਂ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਪੜ੍ਹੋ ਇਹ ਵੀ - ਭਾਰ ਘਟਾਉਣ 'ਚ ਮਦਦ ਕਰਦੀ ਹੈ ‘ਚੁਕੰਦਰ’, ਹੱਡੀਆਂ ਲਈ ਵੀ ਹੈ ਫਾਇਦੇਮੰਦ
6. ਅੱਖਾਂ ਲਈ ਫਾਇਦੇਮੰਦ
ਗਰਮੀ ਦੇ ਮੌਸਮ 'ਚ ਅੱਖਾਂ 'ਚ ਜਲਨ ਹੋਣਾ ਆਮ ਗੱਲ ਹੈ। ਅੱਖਾਂ ਨੂੰ ਠੰਡਕ ਪਹੁੰਚਾਉਣ ਦੇ ਲਈ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਲਈ ਗੁਲਕੰਦ ਜ਼ਰੂਰ ਖਾਓ। ਇਸ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ।
7. ਯਾਦ ਸ਼ਕਤੀ 'ਚ ਵਾਧਾ
ਸਵੇਰੇ ਸ਼ਾਮ ਦੁੱਧ ਦੇ ਨਾਲ 1 ਚਮਚ ਗੁਲਕੰਦ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਨਾਲ ਗੁੱਸਾ ਵੀ ਨਹੀਂ ਆਉਂਦਾ।
ਪੜ੍ਹੋ ਇਹ ਵੀ - ਗੁਣਗੁਣੇ ਪਾਣੀ ’ਚ ਸ਼ਹਿਦ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫਾਇਦੇ
ਪੜ੍ਹੋ ਇਹ ਵੀ - ਦੰਦਾਂ ਦੀ ਸਾਂਭ-ਸੰਭਾਲ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਹੋਣਗੇ ਕਈ ਫਾਇਦੇ
8. ਤਣਾਅ
ਪੰਖੁੜੀਆਂ ਨੂੰ ਉਬਾਲ ਕੇ ਇਸ ਦਾ ਪਾਣੀ ਠੰਡਾ ਕਰ ਕੇ ਪੀਣ ਨਾਲ ਤਣਾਅ ’ਚ ਰਾਹਤ ਮਿਲਦੀ ਹੈ। ਇਸ ਮਾਸਪੇਸ਼ੀਆਂ ਦੀ ਅਕੜਨ ਦੂਰ ਹੁੰਦੀ ਹੈ। ਆਧੁਨਿਕ ਲਾਈਫ ਸਟਾਇਲ ’ਚ ਤਣਾਅ ਹੋਣਾ ਆਮ ਹੈ ਪਰ ਤਣਾਅ ਕਾਰਨ ਕਈ ਤਰਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਅਜਿਹੇ ’ਚ ਗੁਲਕੰਦ ਤੁਹਾਡੇ ਨਰਵਸ ਸਿਸਟਮ ਨੂੰ ਆਮ ਕਰਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ।
9. ਜ਼ਹਿਰੀਲੇ ਪਦਾਰਥ ਬਾਹਰ ਕੱਢਦਾ
ਇਸ ਨੂੰ ਖਾਣ ਨਾਲ ਸਰੀਰ ਵਿੱਚਲੇ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ, ਕਿਉਂਕਿ ਗੁਲਕੰਦ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਨਾਲ ਸਰੀਰ ਸਾਫ ਰਹਿੰਦਾ ਹੈ ਅਤੇ ਜ਼ਹਿਰੀਲੇ ਪਦਾਰਥ ਇਕੱਠੇ ਨਹੀਂ ਹੁੰਦੇ ਹਨ।